ਚੰਡੀਗੜ੍ਹ, 15 ਸਤੰਬਰ ,ਬੋਲੇ ਪੰਜਾਬ ਬਿਊਰੋ;
ਅਕਾਲੀ ਦਲ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕਦਿਆਂ ਕਿਹਾ ਕਿ, ਜੇਕਰ ਸਰਕਾਰ ਭਾਰਤ-ਪਾਕਿਸਤਾਨ ਮੈਚ ਖੇਡਣ ਦੀ ਇਜ਼ਾਜਤ ਦੇ ਸਕਦੀ ਹੈ ਤਾਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਵਿੱਚ ਇਨ੍ਹਾਂ ਨੂੰ ਕੀ ਦਿੱਕਤ ਹੈ। ਉਨ੍ਹਾਂ ਮੰਗ ਕੀਤੀ ਕਿ, ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਿਆ ਜਾਵੇ। ਅਕਾਲੀ ਦਲ ਦੇ ਸੀਨੀਅਰ ਲੀਡਰ ਡਾ. ਦਲਜੀਤ ਚੀਮਾ ਨੇ ਕਿਹਾ ਕਿ ਬੀਜੇਪੀ ਨੇ ਸਿੱਖ ਸੰਗਤਾਂ ਨੁੰ ਰੋਕ ਕੇ, ਉਨ੍ਹਾਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਦੋਹਰੀ ਮਾਨਸਿਕਤਾ ਵਾਲੀ ਨੀਤੀ ਤੋਂ ਉਪਰ ਉੱਠ ਕੇ ਜਿਵੇਂ ਖੇਡਾਂ ਮੁੜ ਸ਼ੁਰੂ ਹੋਈਆਂ, ਕਰਤਾਰਪੁਰ ਲਾਂਘਾ ਵੀ ਖੋਲਿਆ ਜਾਵੇ।












