ਜਲੰਧਰ, 16 ਸਤੰਬਰ,ਬੋਲੇ ਪੰਜਾਬ ਬਿਉਰੋ;
ਏਡੀਸੀਪੀ-1 ਆਕਰਸ਼ੀ ਜੈਨ ਨੇ ਜਲੰਧਰ ਦੇ ਸੋਢਲ ਚੌਕ ਇਲਾਕੇ ਦੇ ਪ੍ਰੀਤ ਨਗਰ ਵਿੱਚ ਇੱਕ ਚਾਰ ਸਾਲਾ ਬੱਚੀ ਨਾਲ ਹੋਏ ਬਲਾਤਕਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀ ਪ੍ਰਵਾਸੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਸ ਵਿਰੁੱਧ ਥਾਣਾ ਡਿਵੀਜ਼ਨ 8 ਜਲੰਧਰ ਵਿੱਚ ਧਾਰਾ 65 (2) ਬੀਐਨਐਸ ਅਤੇ 6 ਪੋਕਸੋ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਵਿਸਥਾਰਤ ਜਾਂਚ ਜਾਰੀ ਹੈ।












