ਮੋਹਾਲੀ 17 ਸਤੰਬਰ ;
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸੇਵਾ ਮੁਕਤ ਸੀਨੀਅਰ ਸਹਾਇਕ ਪਵਿੱਤਰ ਸਿੰਘ ਰੁਪਾਲਹੇੜੀ ਦੇ ਪੁਤਰ ਕਮਲਜੀਤ ਸਿੰਘ ਦੀ ਭਰ ਜਵਾਨੀ ਵਿੱਚ ਅਚਾਨਕ ਮੌਤ ਹੋ ਗਈ। ਕਮਲਜੀਤ ਸਿੰਘ ਅਪਣੇ ਪਿਛੇ ਪਤਨੀ, ਦੋ ਬੇਟੀਆ ਅਤੇ ਇਕ ਪੁਤੱਰ ਛੱਡ ਗਏ ਹਨ। ਉਨ੍ਹਾਂ ਦੀ ਆਤਮਿਕ ਸਾਂਤੀ ਲਈ ਸਹਿਜ ਪਾਠ ਦੇ ਭੋਗ 21 ਸਤੰਬਰ,ਦਿਨ ਐਤਵਾਰ ਉਨਾ ਦੇ ਪਿੰਡ ਰੁਪਾਲਹੇੜੀ ਜਿਲ੍ਹਾ ਫਤਿਹਗੜ ਸਾਹਿਬ ਵਿਖੇ ਅਮਿੰਤਵੇਲੇ ਪਾਇਆ ਜਾਵੇਗਾ। ਇਸ ਉਪਰੰਤ ਗੁਰੂਦੁਆਰਾ ਸਾਹਿਬ ਰੁਪਾਲਹੇੜੀ ਵਿੱਖ ਬਾਅਦ ਦੁਪਿਹਰ 12 ਵਜ੍ਹੇ ਤੋਂ 1 ਵਜ੍ਹੇ ਤੱਕ ਵਿਰਾਗ ਮਈ ਕੀਰਤਨ ਅਤੇ ਅੰਤਿਮ ਅਰਦਾਸ ਹੋਵੇਗੀ। ਪੰਜਾਬ ਸਕੂਲ ਸਿੱਖਿਆ ਬੋਰਡ ਸੇਵਾ ਮੁਕਤ ਆਫੀਸਰ ਵੈਲਫੇਅਰ ਐਸੋਸੀਏਸਨ ਦੇ ਕਨਵੀਨਰ ਗੁਰਦੀਪ ਸਿੰਘ ਢਿਲੋਂ, ਜਨਜਲ ਸਕੱਤਰ ਹਰਬੰਸ ਸਿੰਘ ਢੋਲੇਵਾਲ,ਸਾਥੀ ਕਰਤਾਰ ਰਾਣੂੰ ਯਾਦਗਾਰੀ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਚੁੰਨੀ, ਜਨਰਲ ਸਕੱਤ਼ਰ ਕਮਿਕਰ ਸਿੰਘ ਗਿੱਲ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸਨ ਦੀ ਪ੍ਰਧਾਨ ਬੀਬਾ ਰਮਨਦੀਪ ਕੌਰ ਗਿੱਲ ਅਤੇ ਜਨਰਲ ਸਕੱਤਰ ਸੁਖਚੈਨ ਸਿੰਘ ਨੇ ਪਵਿਤਰ ਸਿੰਘ ਧਨੋਆ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਵਹਿਗੁਰੂ ਅਗੇ ਅਰਦਾਸ ਕੀਤੀ ਕਿ ਪਰਵੀਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸੇ ਅਤੇ ਵਿਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਬਖਸੇ।












