ਡਾ. ਭੀਮ ਰਾਓ ਅੰਬੇਡਕਰ ਦਾ ਅਸਲੀ ਸਤਿਕਾਰ ਕੇਵਲ ਭਾਜਪਾ ਨੇ ਕੀਤਾ ਅਤੇ ਕਾਂਗਰਸ ਵੱਲੋਂ ਨਿਰਾਦਰ ਨਿੰਦਣਯੋਗ : ਅਸ਼ਵਨੀ ਸ਼ਰਮਾ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 18 ਸਤੰਬਰ ,ਬੋਲੇ ਪੰਜਾਬ ਬਿਊਰੋ;

ਅੱਜ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰੀ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਦੀ ਅਗਵਾਈ ਹੇਠ ਚੰਡੀਗੜ੍ਹ ਵਿੱਖੇ ਬੈਠਕ ਹੋਈ ਜਿਸ ਵਿੱਚ ਸ਼੍ਰੀ ਪ੍ਰਕਾਸ਼ ਤੰਵਰ ਅਤੇ ਸ਼੍ਰੀ ਸੰਜੈ ਨਿਰਮਲ, ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਐਸ.ਸੀ. ਮੋਰਚਾ ਦੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸੰਗਠਨ ਮੰਤਰੀ ਭਾਜਪਾ ਪੰਜਾਬ ਮੰਥਰੀ ਸ੍ਰੀਨਿਵਾਸੁਲੂ ਜੀ , ਸ਼੍ਰੀ ਰਾਜੇਸ਼ ਬਾਘਾ ਜੀ ਮੀਤ ਪ੍ਰਧਾਨ ਭਾਜਪਾ ਪੰਜਾਬ, ਐਸ.ਸੀ ਮੋਰਚਾ ਭਾਜਪਾ ਪੰਜਾਬ ਪ੍ਰਧਾਨ ਸ਼੍ਰੀ ਐਸ.ਆਰ ਲੱਧੜ ਜੀ, ਸ਼੍ਰੀ ਸੰਤੋਖ ਸਿੰਘ ਗੁਮਟਾਲਾ ਜੀ ਭਾਜਪਾ ਰਾਸ਼ਟਰੀ ਐਸ.ਸੀ ਮੋਰਚਾ ਦੇ ਸੀਨੀਅਰ ਆਗੂ , ਸ਼੍ਰੀਮਤੀ ਰੇਣੂ ਕਸ਼ਯਪ ਜੀ ਸਕੱਤਰ ਭਾਜਪਾ ਪੰਜਾਬ ਅਤੇ ਸ਼੍ਰੀਮਤੀ ਵੰਦਨਾ ਸੰਗਵਾਲ ਜੀ ਹਾਜ਼ਰ ਰਹੇ। ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡਾ. ਭੀਮ ਰਾਓ ਅੰਬੇਡਕਰ ਜੀ ਨੇ ਸੰਵਿਧਾਨ ਰਚ ਕੇ ਭਾਰਤ ਦੇ ਹਰ ਨਾਗਰਿਕ ਨੂੰ ਬਰਾਬਰੀ ਦੇ ਹੱਕ, ਸਮਾਨਤਾ ਅਤੇ ਨਿਆਂ ਦਿੱਤਾ। ਉਹ ਦਲਿਤਾਂ, ਪਿੱਛੜਿਆਂ, ਮਹਿਲਾਵਾਂ ਅਤੇ ਮਜ਼ਦੂਰ ਵਰਗ ਦੇ ਸਭ ਤੋਂ ਵੱਡੇ ਮਸੀਹਾ ਸਨ। ਭਾਜਪਾ ਹਮੇਸ਼ਾਂ ਉਨ੍ਹਾਂ ਦੇ ਦਰਸ਼ਨ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਸਮਾਜ ਦੇ ਕਮਜ਼ੋਰ ਵਰਗਾਂ ਦੀ ਭਲਾਈ ਲਈ ਕੰਮ ਕਰਦੀ ਆ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਾਂਗਰਸ ‘ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾਂ ਡਾ. ਅੰਬੇਡਕਰ ਜੀ ਦਾ ਨਿਰਾਦਰ ਕੀਤਾ। ਉਹਨਾਂ ਨੂੰ ਰਾਜਨੀਤਿਕ ਤੌਰ ‘ਤੇ ਹਾਸ਼ੀਏ ‘ਤੇ ਧੱਕਿਆ ਗਿਆ, ਉਨ੍ਹਾਂ ਦੇ ਯੋਗਦਾਨ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਅਜਿਹਾ ਇਤਿਹਾਸ ਰਚਿਆ ਗਿਆ ਜਿਸ ਵਿੱਚ ਉਨ੍ਹਾਂ ਦੇ ਸੰਘਰਸ਼ ਤੇ ਯੋਗਦਾਨ ਨੂੰ ਘੱਟ ਦਰਸਾਇਆ ਗਿਆ। ਇਹ ਕਾਂਗਰਸ ਦੀ ਵੋਟ-ਬੈਂਕ ਦੀ ਰਾਜਨੀਤੀ ਦਾ ਸਪਸ਼ਟ ਸਬੂਤ ਹੈ। ਭਾਜਪਾ ਨੇ ਡਾ. ਅੰਬੇਡਕਰ ਜੀ ਨੂੰ ਯਾਦਗਾਰ ਬਣਾਉਣ ਲਈ ਕਈ ਇਤਿਹਾਸਕ ਕਦਮ ਚੁੱਕੇ ਹਨ – ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ ਨਵੀਂ ਦਿੱਲੀ ਵਿੱਚ ਸਥਾਪਿਤ ਕੀਤਾ। ਪੰਚਤੀਰਥ ਪ੍ਰੋਜੈਕਟ ਤਹਿਤ ਉਨ੍ਹਾਂ ਦੇ ਜੀਵਨ ਨਾਲ ਜੁੜੇ ਪਵਿੱਤਰ ਸਥਾਨਾਂ ਨੂੰ ਵਿਕਸਤ ਕੀਤਾ। ਦਲਿਤ, ਪਿੱਛੜੇ ਤੇ ਆਰਥਿਕ ਰੂਪ ਨਾਲ ਕਮਜ਼ੋਰ ਵਰਗਾਂ ਲਈ ਸਕਾਲਰਸ਼ਿਪ ਅਤੇ ਭਲਾਈ ਯੋਜਨਾਵਾਂ ਸ਼ੁਰੂ ਕੀਤੀਆਂ। ਉਨ੍ਹਾਂ ਦੇ ਜਨਮ ਦਿਵਸ ਨੂੰ ਸਰਕਾਰੀ ਪੱਧਰ ‘ਤੇ ਸਨਮਾਨ ਨਾਲ ਮਨਾਉਣ ਦੀ ਪਰੰਪਰਾ ਭਾਜਪਾ ਸਰਕਾਰ ਨੇ ਹੀ ਸ਼ੁਰੂ ਕੀਤੀ। ਅੰਤ ਵਿੱਚ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਡਾ. ਅੰਬੇਡਕਰ ਜੀ ਦੇ ਸਤਿਕਾਰ ਦਾ ਮਤਲਬ ਹੈ ਉਨ੍ਹਾਂ ਦੇ ਸਿਧਾਂਤਾਂ ‘ਤੇ ਚੱਲਣਾ। ਭਾਜਪਾ ਇਹ ਕੰਮ ਦ੍ਰਿੜ ਨਿਸ਼ਚੇ ਨਾਲ ਕਰ ਰਹੀ ਹੈ, ਜਦਕਿ ਕਾਂਗਰਸ ਨੇ ਸਿਰਫ਼ ਉਨ੍ਹਾਂ ਦੇ ਨਾਂ ‘ਤੇ ਸਿਆਸਤ ਕੀਤੀ ਹੈ। ਲੋਕ ਹੁਣ ਸਚਾਈ ਨੂੰ ਸਮਝ ਚੁੱਕੇ ਹਨ ਕਿ ਡਾ. ਅੰਬੇਡਕਰ ਦੇ ਅਸਲੀ ਸਤਿਕਾਰਕ ਭਾਜਪਾ ਹੀ ਹੈ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।