ਸ੍ਰੀ ਵਿਸ਼ਵਕਰਮਾ ਕਮੇਟੀ ਵੱਲੋਂ ਵਿਸ਼ਵਕਰਮਾ ਪੂਜਾ ਦੇ ਆਯੋਜਨ ਚ ਕੀਤੀ ਠੇਕੇਦਾਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ.
ਮੋਹਾਲੀ 18 ਸਤੰਬਰ ,ਬੋਲੇ ਪੰਜਾਬ ਬਿਉਰੋ;
ਸ੍ਰੀ ਵਿਸ਼ਵਕਰਮਾ ਕਮੇਟੀ ਮਟੌਰ ਦੀ ਤਰਫੋਂ ਸ੍ਰੀ ਵਿਸ਼ਵਕਰਮਾ ਪੂਜਾ ਨਾਲ ਸਬੰਧਿਤ ਸਮਾਗਮ ਦਾ ਆਜੋਜਨ ਕੀਤਾ ਗਿਆ, ਇਸ ਪੂਜਾ ਪ੍ਰੋਗਰਾਮ ਦੇ ਵਿੱਚ ਮੋਹਾਲੀ ਹਲਕੇ ਨਾਲ ਸੰਬੰਧਿਤ ਵੱਡੀ ਗਿਣਤੀ ਵਿੱਚ ਠੇਕੇਦਾਰ ਭਰਾਵਾਂ ਨੇ ਹਿੱਸਾ ਲਿਆ, ਇਸ ਪੂਜਾ ਦੇ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸ਼ਮੂਲੀਅਤ ਕੀਤੀ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਸ਼੍ਰੀ ਵਿਸ਼ਵਕਰਮਾ ਜੀ ਇੱਕ ਮਹਾਨ ਸ਼ਿਲਪਕਾਰ ਸਨ, ਸ੍ਰੀ ਵਿਸ਼ਵਕਰਮਾ ਜੀ ਦੀ ਬਦੌਲਤ ਹੀ ਵੱਡੀਆਂ ਇਮਾਰਤਾਂ ਅਤੇ ਪੁਲਾਂ ਦਾ ਨਿਰਵਾਣ ਸੰਭਵ ਹੋ ਸਕਿਆ ਹੈ ਅਤੇ ਅੱਜ ਸ੍ਰੀ ਵਿਸ਼ਵਕਰਮਾ ਜੀ ਦੀ ਕਿਰਤੀਆਂ ਨੂੰ ਦੇਣ ਦੇ ਚਲਦਿਆਂ ਹੀ ਸਮੁੱਚੀ ਕਾਇਨਾਤ ਦੇ ਅੰਦਰ ਵੱਡੀਆਂ ਇਮਾਰਤਾਂ ਦਾ ਨਿਰਮਾਣ ਸੰਭਵ ਹੋ ਸਕਿਆ ਹੈ, ਵਿਧਾਇਕ ਕੁਲਵੰਤ ਸਿੰਘ ਨੇ ਪੂਜਾ ਵਿੱਚ ਹਿੱਸਾ ਲੈਂਦੇ ਹੋਏ

ਸ੍ਰੀ ਵਿਸ਼ਵਕਰਮਾ ਕਮੇਟੀ ਦੇ ਸੱਦੇ ਤੇ ਇਸ ਪੂਜਾ ਵਿੱਚ ਸ਼ਾਮਿਲ ਹੋਣ ਵਾਲੇ ਸਭਨਾ ਠੇਕੇਦਾਰਾਂ ਨੂੰ ਮੁਬਾਰਕਬਾਦ ਦਿੱਤੀ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਭਰ ਵਿਚ ਸੰਬੰਧਿਤ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਕੀਤਾ ਜਾ ਰਿਹਾ ਹੈ ਅਤੇ ਲੋਕ- ਪੱਖੀ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਇਆ ਜਾ ਰਿਹਾ ਹੈ , ਉਹਨਾਂ ਕਿਹਾ ਕਿ ਪੰਜਾਬ ਵਿੱਚ ਖੋਲੇ ਗਏ ਮੁਹੱਲਾ ਕਲੀਨਿਕਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਰੋਜ਼ਾਨਾ ਮਰੀਜ਼ਾਂ ਵੱਲੋਂ ਆਪਣੀ ਸਿਹਤ ਨਾਲ ਸੰਬੰਧਿਤ ਚੈੱਕਅਪ ਕਰਵਾਇਆ ਜਾ ਰਿਹਾ ਹੈ ਅਤੇ ਮਰੀਜ਼ਾਂ ਦੀ ਤਰਫੋਂ ਲੋੜੀਦੇ ਟੈਸਟ ਕਰਵਾਏ ਜਾ ਰਹੇ ਸ੍ਰੀ ਵਿਸ਼ਵਕਰਮਾ ਪੂਜਾ ਨਾਲ ਸੰਬੰਧਿਤ ਸਮਾਗਮ ਦੇ ਦੌਰਾਨ ਲਕਸ਼ਮਣ ਮਹਿਤਾ- ਪ੍ਰਧਾਨ, ਪੰਕਜ ਚੌਧਰੀ, ਮਾਂਗੀ ਲਾਲ, ਨਗਿੰਦਰ, ਪ੍ਰਮੋਦ ਕੁਮਾਰ ਤੋਂ ਇਲਾਵਾ ਆਪ ਨੇਤਾ- ਕੁਲਦੀਪ ਸਿੰਘ ਸਮਾਣਾ, ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ, ਜਸਪਾਲ ਸਿੰਘ ਮਟੌਰ, ਤਰਲੋਚਨ ਸਿੰਘ ਮਟੌਰ, ਗੁਰਜੀਤ ਸਿੰਘ ਮਟੌਰ, ਅਰੁਣ ਗੋਇਲ, ਰਾਜੀਵ ਵਸਿਸਟ ਵੀ ਹਾਜਰ ਸਨ,












