ਕਬੀਰ ਪੰਥ ਮਹਾਂਸਭਾ ਭਾਰਤ ਦੇ ਸਰਬ ਸੰਮਤੀ ਨਾਲ ਚੁਣੇ ਗਏ ਪ੍ਰਧਾਨ ਸ੍ਰੀ ਰਜੀਵ ਕੁਮਾਰ ਪਰਮਾਰ ਪਿੰਡ ਥਲੂ ਤੇ ਇਲਾਕੇ ਦੇ ਲੋਕਾਂ ਵੱਲੋਂ ਕੀਤਾ ਸਨਮਾਨਿਤ

ਪੰਜਾਬ


ਨੰਗਲ ,18, ਸਤੰਬਰ (ਮਲਾਗਰ ਖਮਾਣੋਂ);

ਕਬੀਰ ਪੰਥ ਮਹਾਂਸਭਾ ਪਿੰਡ ਥਲੂਹ ਦੇ ਪ੍ਰਧਾਨ ਸ੍ਰੀ ਰਾਮ ਕੁਮਾਰ ਖਰੇਵਾਲ ਅਤੇ ਪਿੰਡ ਮੈਂਲਵਾਂ ਤੋਂ ਸ਼੍ਰੀ ਲਛਮੀ ਚੰਦ ਖਰੇਵਾਲ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕਬੀਰ ਪੰਥ ਮਹਾਂਸਭਾ ਭਾਰਤ ਵੱਲੋਂ ਜੋ ਸਰਬ ਸੰਮਤੀ ਨਾਲ ਸ਼੍ਰੀ ਰਜੀਵ ਪਰਮਾਰ ਜੀ ਨੂੰ ਪ੍ਰਧਾਨ ਚੁਣਿਆ ਹੈ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਸ਼੍ਰੀ ਰਾਜੀਵ ਪਰਮਾਰ ਜੀ ਨੂੰ ਪ੍ਰਧਾਨ ਬਣਨ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹਾਂ, ਕਿਉਂਕਿ ਰਾਜੀਵ ਪਰਮਾਰ ਜੀ ਇੱਕ ਬਹੁਤ ਹੀ ਨੇਕ ਦਿਲ, ਇਮਾਨਦਾਰ ਅਤੇ ਸਮਾਜ ਨੂੰ ਨਾਲ ਲੈ ਕੇ ਚੱਲਣ ਵਾਲੇ ਬਹੁਤ ਹੀ ਲੋਕ ਪ੍ਰੀਆ ਆਗੂ (ਨੇਤਾ) ਹੈ। ਇਹਨਾਂ ਦਾ ਪਹਿਲਾ ਵੀ ਕਬੀਰ ਪੰਥ ਮਹਾਸਭਾਵਾਂ ਕਮੇਟੀਆਂ ਆਦਿ ਨੂੰ ਬਹੁਤ ਸਹਿਯੋਗ ਰਿਹਾ ਹੈ ਅਸੀਂ ਅਤੇ ਕਬੀਰ ਪੰਥ ਮਹਾਂ ਸਭਾਵਾਂ ਲੋਕਲ ਇਹਨਾਂ ਤੋਂ ਆਸ ਕਰਦੀ ਹੈ ਕਿ ਇਹ ਪਹਿਲਾ ਨਾਲੋਂ ਵੱਧ ਚੜ ਕੇ ਲੋਕਲ ਮਹਾ ਸਭਾਵਾਂ ਦਾ ਤਨੋ ਮਨੋ ਧਨੋ ਸਹਿਯੋਗ ਕਰਦੇ ਰਹਿਣਗੇ ਅਤੇ ਸਮੇਂ ਸਮੇਂ ਤੇ ਆ ਕੇ ਲੋਕਲ ਕਮੇਟੀਆਂ ਦਾ ਮਨੋਬਲ ਵਧਾਉਂਦੇ ਰਹਿਣਗੇ।
ਇਸ ਮੌਕੇ ਤੇ ਕਬੀਰ ਪੰਥ ਮਹਾਸਭਾ ਭਾਰਤ ਦੇ ਪ੍ਰਧਾਨ ਸ੍ਰੀ ਰਜੀਵ ਕੁਮਾਰ ਜੀ ਨੇ ਕਿਹਾ ਕਿ ਜੋ ਸਾਡੇ ਕਬੀਰ ਪੰਥ ਮਹਾਂ ਸਭਾਵਾਂ ਸਟੇਟਾਂ ਦੀਆਂ, ਜ਼ਿਲ੍ਹਿਆਂ ਦੀਆਂ ਤਹਿਸੀਲਾਂ ਦੀਆਂ ਅਤੇ ਪਿੰਡਾਂ ਆਦਿ ਦੀਆਂ ਸਮੇਂ ਸਮੇਂ ਪਰ ਮੀਟਿੰਗਾਂ ਕਰਾ ਕੇ ਅੱਗੇ ਵਧਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਤੇ ਜਿੱਥੇ ਜਿੱਥੇ ਸਾਡੀਆਂ ਅਜੇ ਤੱਕ ਸੁਭਾਵਾਂ ਕਮੇਟੀਆਂ ਨਹੀਂ ਬਣੀਆਂ ਹਨ ਉੱਥੇ ਜਾ ਕੇ ਵੀ ਕਮੇਟੀਆਂ ਸਭਾਵਾਂ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਤੇ ਹਾਜਰ ਸਨ – ਕੁਲਵੰਤ ਸਿੰਘ ਪਰਮਾਰ ਦੜੋਲੀ, ਲੇਖ ਰਾਜ ਭਲੋਵਾਲ, ਰਾਮ ਕੁਮਾਰ ਮੈਲਮਾ, ਤਲਿਕ ਰਾਜ ਮੈਲਵਾ, ਸ਼ਿਵ ਚੰਦ ਭਨਾਮ, ਨਿਰਮਲ ਸਿੰਘ ਪਸੀਵਾਲ, ਰਜਿੰਦਰ ਸਿੰਘ ਢੇਰ, ਗੁਰਮੀਤ ਸਿੰਘ ਢੇਰ, ਕਬੀਰ ਪੰਥ ਮਹਾਂਸਭਾ ਪੰਜਾਬ ਦੇ ਪ੍ਰਧਾਨ ਰਜਿੰਦਰ ਸਿੰਘ ਕੌਂਡਲ ਭਰਤਗੜ੍ਹ ਆਦਿ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।