ਰਸਤੇ ਵਿੱਚ ਲਾਈ ਝੋਨੇ ਦੀ ਫਸਲ ਥੱਲੋਂ ਲੰਘ ਰਹੀ ਹੈ ਪਾਣੀ ਵਾਲੀ ਪਾਇਪ
ਖਮਾਣੋ,18, ਸਤੰਬਰ (ਮਲਾਗਰ ਖਮਾਣੋਂ);
ਪੰਜਾਬ ਸਰਕਾਰ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਪੇਂਡੂ ਅਬਾਦੀ ਨੂੰ ਪੀਣ ਵਾਲਾ ਸਾਫ ਪਾਣੀ ਮੁਹਈਆ ਕਰਾਉਣ ਲਈ ਕਈ ਕਈ ਪਿੰਡਾਂ ਨੂੰ ਜੋੜ ਕੇ ਪਿੰਡਾਂ ਵਿੱਚ ਜਲ ਘਰ ਉਸਾਰੇ ਗਏ ਸਨ, ਜ਼ਿਲ੍ਹਾ ਸ੍ਰੀ ਫਤਿਹਗੜ ਸਾਹਿਬ ਦੇ ਬਲਾਕ ਖਮਾਣੋਂ ਦੇ ਪਿੰਡ ਸਮਸਪਰ ਸਿੰਘਾ ਵਿਖੇ 1994/95 ਦੇ ਲਗਭਗ ਪਿੰਡ ਦੀ ਪੰਚਾਇਤ ਵੱਲੋਂ ਦਿੱਤੀ ਗਈ ਜਮੀਨ ਤੇ ਇੱਕ ਸ਼ਾਨਦਾਰ ਜਲ ਘਰ ਉਸਾਰਿਆ ਗਿਆ ਸੀ ।ਇਹ ਜਲ ਘਰ ਲੁਧਿਆਣਾ ਰੋਪੜ ਹਾਈਵੇਜ਼ ਨੂੰ ਜੋੜਦੀ ਪਿੰਡ ਦੀ ਲਿੰਕ ਸੜਕ ਤੋਂ 200 ਮੀਟਰ ਦੇ ਉਸਰਿਆ ਹੋਇਆ ਹੈ ।ਉਸ ਸਮੇਂ ਜਲ ਘਰ ਤੇ ਇੱਕ ਪੰਪ ਚੈਬਰ, ਸਟਾਫ ਕੁਆਰਟਰ ਬਣਾਏ ਗਏ ਸਨ ।ਇਹ ਜਲ ਘਰ ਪਿਛਲੇ 31/32 ਸਾਲਾਂ ਤੋਂ ਪਿੰਡ ਸਮਸਪਰ ਸਿੰਘਾ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਦੇ ਰਿਹਾ ਹੈ, ਪਿਛਲੇ ਕਈ ਸਾਲਾਂ ਤੋਂ ਇਸ ਜਲ ਘਰ ਤੇ ਜਾਣ ਵਾਲੇ ਰਸਤੇ ਨੂੰ ਨਾਲ ਲੱਗਦੇ ਖੇਤ ਮਾਲਕਾਂ ਵੱਲੋਂ ਆਪਣੇ ਖੇਤ ਵਿੱਚ ਮਿਲਾ ਕੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਜਿਸ ਕਾਰਨ ਉੱਥੇ ਡਿਊਟੀ ਕਰਦੇ ਮੁਲਾਜ਼ਮਾਂ ਨੂੰ ਸਕੀਮ ਤੇ ਆਉਣ ਜਾਣ ਲਈ ਬਹੁਤ ਮੁਸ਼ਕਿਲ ਆਉਂਦੀ ਹੈ। ਇਥੋਂ ਤੱਕ ਕਿ 200 ਮੀਟਰ ਸੜਕ ਤੇ ਹੀ ਸੰਬੰਧਿਤ ਮੁਲਾਜ਼ਮਾਂ ਨੂੰ ਆਪਣਾ ਵਹੀਕਲ ਖੜਾਉਣਾ ਪੈਂਦਾ ਹੈ, ਜਲ ਘਰ ਤੇ ਮਸ਼ੀਨਰੀ ਲਿਜਾਉਣ ਲਈ ਵੀ ਬਹੁਤ ਮੁਸ਼ਕਿਲ ਆਉਂਦੀ ਹੈ ਇਸ ਸਬੰਧੀ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਂਚ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਤਰਲੋਚਨ ਸਿੰਘ ਜਨਰਲ ਸਕੱਤਰ ਦੀਦਾਰ ਸਿੰਘ ਢਿੱਲੋ ਨੇ ਦੱਸਿਆ ਕਿ ਜਦੋਂ ਇਹ ਸਕੀਮ ਬਣੀ ਸੀ ਉਸ ਵੇਲੇ ਲਗਭਗ ਅੱਠ ਫੁੱਟ ਚੌੜਾ ਰਸਤਾ ਮੋਜੂਦ ਸੀ। , ਜਦੋਂ ਇਹ ਸਕੀਮ ਸਬੰਧਿਤ ਵਿਭਾਗ ਵੱਲੋਂ ਪਿੰਡ ਦੇ ਹੀ ਇੱਕ ਵਿਅਕਤੀ ਨੂੰ ਚਲਾਉਣ ਲਈ ਠੇਕੇ ਤੇ ਦਿੱਤੀ ਗਈ ਸੀ, ਤਾਂ ਉਸ ਤੋਂ ਹੀ ਵਿਭਾਗ ਵੱਲੋਂ ਸਕੀਮ ਨੂੰ ਅਣਗੌਲੀਆਂ ਕੀਤਾ ਗਿਆ ਸੀ, ਜਿਸ ਕਾਰਨ ਸੰਬੰਧਿਤ ਖੇਤ ਮਾਲਕ ਵੱਲੋਂ ਸਕੀਮ ਤੇ ਜਾਣ ਲਈ ਬਣੇ ਰਸਤੇ ਨੂੰ ਆਪਣੇ ਵਿੱਚ ਖੇਤ ਵਿੱਚ ਰਲਾ ਲਿਆ ਗਿਆ ਸੀ, ਇਹਨਾਂ ਦੱਸਿਆ ਕਿ ਇਸ ਰਸਤੇ ਦੇ ਸੰਬੰਧਿਤ ਖੇਤ ਮਾਲਕ ਵੱਲੋਂ ਝੋਨੇ ਦੀ ਫਸਲ ਬੀਜੀ ਹੋਈ ਹੈ ਅਤੇ ਇਸ ਰਸਤੇ ਵਿੱਚ ਹੀ ਜਲ ਘਰ ਤੋਂ ਪਿੰਡ ਲਈ ਮੇਨ ਪਾਈਪ ਲੈਣ ਦੀ ਸਪਲਾਈ ਆਉਂਦੀ ਹੈ ਇਹਨਾਂ ਦੱਸਿਆ ਕਿ ਜਦੋਂ ਖੇਤ ਮਾਲਕ ਆਪਣੇ ਖੇਤ ਵਿੱਚ ਕੀਟਨਾਸ਼ਕ ਦਵਾਈ ਦੀ ਵਰਤੋਂ ਕਰਦਾ ਹੈ ਤਾਂ ਇਹ ਪੀਣ ਵਾਲੇ ਪਾਣੀ ਵਿੱਚ ਮਿਲ ਕੇ ਲੋਕਾਂ ਦੇ ਸਿਹਤ ਦਾ ਨੁਕਸਾਨ ਕਰ ਸਕਦੀ ਹੈ, ਇਹਨਾਂ ਆਗੂਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਇਸ ਰਸਤੇ ਤੋਂ ਨਜਾਇਜ਼ ਕਬਜ਼ਾ ਛੁਡਾਇਆ ਜਾਵੇ, ਇਸ ਸਬੰਧੀ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ਨੇ ਦੱਸਿਆ ਕਿ ਸਕੀਮ ਦੇ ਰਸਤੇ ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਛਡਾਉਣ ਲਈ ਬੀਡੀਪੀਓ ਖਮਾਣੋ ਨੂੰ ਪੱਤਰ ਲਿਖਿਆ ਗਿਆ ਹੈ ਅਗਲੀ ਕਾਰਵਾਈ ਉਹਨਾਂ ਵੱਲੋਂ ਕੀਤੀ ਜਾਣੀ ਹੈ, ਜਦੋਂ ਕਿ ਸਬੰਧਤ ਵੀਡੀਓ ਵੱਲੋਂ ਦੱਸਿਆ ਗਿਆ ਕਿ ਰਸਤੇ ਸਬੰਧੀ ਵਿਭਾਗ ਵੱਲੋਂ ਕੋਈ ਪੱਤਰ ਪ੍ਰਾਪਤ ਨਹੀਂ ਹੋਇਆ ਜਦੋਂ ਪੱਤਰ ਪ੍ਰਾਪਤ ਹੋਵੇਗਾ ਤਾਂ ਕਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਯੂਨੀਅਨ ਆਗੂਆਂ ਨੇ ਕਿਹਾ ਕਿ ਜੇਕਰ ਵਿਭਾਗ ਵੱਲੋਂ ਕੋਈ ਕਾਰਵਾਈ ਨਾ ਕੀਤੀ ਤਾਂ ਜਥੇਬੰਦੀ ਜ਼ਿਲ੍ਹਾ ਪ੍ਰਸ਼ਾਸਨ ਦੇ ਇਹ ਮਸਲਾ ਧਿਆਨ ਚ ਲਿਆਂਦਾ ਜਾਵੇਗਾ।
ਫੋਟੋ ਕੈਪਸ਼ਨ ਜਲ ਘਰ ਨੂੰ ਜਾਂਦੇ ਰਸਤੇ ਤੇ ਖੜੀ ਝੋਨੇ ਦੀ ਫਸਲ















