ਕੈਨੇਡਾ ‘ਚ ਦਰਜਨ ਤੋਂ ਵੱਧ ਪੰਜਾਬੀ ਨਸ਼ਾ ਤਸਕਰ ਗ੍ਰਿਫ਼ਤਾਰ

ਸੰਸਾਰ ਪੰਜਾਬ

ਵਿਨੀਪੈਗ, 20 ਸਤੰਬਰ,ਬੋਲੇ ਪੰਜਾਬ ਬਿਊਰੋ;
ਕੈਨੇਡਾ ਵਿੱਚ ਵਿਨੀਪੈਗ ਪੁਲੀਸ ਨੇ ਵੱਡੀ ਕਾਰਵਾਈ ਕਰਦਿਆਂ ਨਸ਼ਾ ਤਸਕਰੀ ਦੇ ਵੱਡੇ ਨੈੱਟਵਰਕ ਦਾ ਖੁਲਾਸਾ ਕੀਤਾ ਹੈ। ਇਸ ਕਾਰਵਾਈ ਦੌਰਾਨ ਦੋ ਪੰਜਾਬੀ ਗਰੋਹਾਂ ਦੇ ਦਰਜਨ ਤੋਂ ਵੱਧ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ।ਪੁਲੀਸ ਮੁਤਾਬਕ, ਵਿਸ਼ੇਸ਼ ਨਸ਼ਾ ਐਨਫੋਰਸਮੈਂਟ ਯੂਨਿਟ ਵੱਲੋਂ ਚਲਾਏ ਪ੍ਰਾਜੈਕਟ ਤਹਿਤ ਕਈ ਥਾਵਾਂ ’ਤੇ ਛਾਪੇ ਮਾਰੇ ਗਏ। ਤਲਾਸ਼ੀ ਦੌਰਾਨ ਘਰਾਂ ਅਤੇ ਵਾਹਨਾਂ ਵਿਚੋਂ ਵੱਡੀ ਮਾਤਰਾ ਵਿੱਚ ਹੈਰੋਇਨ, ਕੋਕੀਨ, ਫੈਂਟੈਨਿਲ, ਨਕਦ ਰਕਮ ਅਤੇ ਹਥਿਆਰ ਬਰਾਮਦ ਹੋਏ ਹਨ।
ਗ੍ਰਿਫ਼ਤਾਰ ਪੰਜਾਬੀਆਂ ਵਿੱਚ ਨੀਲਮ ਗਰੇਵਾਲ (53), ਦਿਲਗੀਰ ਤੂਰ (36), ਰਣਜੋਧ ਸਿੰਘ (38), ਮਨਪ੍ਰੀਤ ਪੰਧੇਰ (41), ਸੰਦੀਪ ਸਿੰਘ (42), ਸੁਖਰਾਜ ਸਿੰਘ ਬਰਾੜ (45), ਜਗਵਿੰਦਰ ਸਿੰਘ ਬਰਾੜ (45), ਪਰਮਪ੍ਰੀਤ ਸਿੰਘ ਬਰਾੜ (19), ਸੁਖਦੀਪ ਸਿੰਘ ਧਾਲੀਵਾਲ (33), ਕੁਲਵਿੰਦਰ ਬਰਾੜ (40), ਕੁਲਜੀਤ ਸਿੰਘ ਸਿੱਧੂ (27), ਜਸਪ੍ਰੀਤ ਸਿੰਘ (27) ਅਤੇ ਬਲਵਿੰਦਰ ਗਰੇਵਾਲ (49) ਸ਼ਾਮਲ ਹਨ।ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਨੈੱਟਵਰਕ ਨਾ ਸਿਰਫ਼ ਵਿਨੀਪੈਗ, ਸਗੋਂ ਆਲੇ-ਦੁਆਲੇ ਦੇ ਖੇਤਰਾਂ ਵਿੱਚ ਵੀ ਨਸ਼ੇ ਦੀ ਸਪਲਾਈ ਕਰ ਰਿਹਾ ਸੀ। ਇਸ ਵੱਡੀ ਕਾਰਵਾਈ ਨਾਲ ਨਸ਼ਾ ਤਸਕਰਾਂ ਦੇ ਧੰਦੇ ਨੂੰ ਗੰਭੀਰ ਝਟਕਾ ਲੱਗਿਆ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।