ਮਲਾਗਰ ਸਿੰਘ ਖਮਾਣੋਂ ਅਗਲੇ ਅਜਲਾਸ ਤੱਕ ਸੂਬਾ ਪ੍ਰਧਾਨ ਹੋਣਗੇ-ਟੀ ਐਮ ਈ,ਯੂ
ਸ਼੍ਰੀ ਚਮਕੌਰ ਸਾਹਿਬ, 21, ਸਤੰਬਰ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਿੰਚਾਈ ਡਰੇਨਜ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ (ਰਜਿ36) ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਡਿਪਟੀ ਜਨਰਲ ਸਕੱਤਰ ਗੁਰਚਰਨ ਸਿੰਘ ਅਕੌਈ ਸਾਹਿਬ ਦੱਸਿਆ ਕਿ ਮੌਜੂਦਾ ਸੂਬਾ ਪ੍ਰਧਾਨ ਮਹਿਮਾ ਸਿੰਘ ਧਨੌਲਾ ਦੀ ਪ੍ਰਮੋਸ਼ਨ ਹੋਣ ਕਾਰਨ
ਸਰਬਸੰਮਤੀ ਨਾਲ ਅਗਲੇ ਇਜਲਾਸ ਤੱਕ ਸੂਬਾ ਪ੍ਰਧਾਨ ਦੀ ਜਿੰਮੇਵਾਰੀ ਮਲਾਗਰ ਸਿੰਘ ਖਮਾਣੋ ਨੂੰ ਦਿੱਤੀ ਗਈ, ਮੀਟਿੰਗ ਦੌਰਾਨ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਪੀ ਡਬਲਿਊ ਡੀ ਜਲ ਸਪਲਾਈ ਅਤੇ ਸੈਨੀਟੇਸ਼ਨ ਤਾਲਮੇਲ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਵਿਭਾਗੀ ਕੈਬਨਿਟ ਮੰਤਰੀ, ਵਿਭਾਗੀ ਮੁਖੀ, ਡਿਪਟੀ ਡਾਇਰੈਕਟਰ ਪ੍ਰਸ਼ਾਸਨ ਆਦਿ ਨਾਲ ਹੋਈਆਂ ਮੀਟਿੰਗਾਂ ਅਤੇ ਮੰਗਾਂ ਸਬੰਧੀ ਕੀਤੀ ਕਾਰਵਾਈ ਤੇ ਤਸੱਲੀ ਪ੍ਰਗਟ ਕਰਦਿਆਂ, ਮ੍ਰਿਤਕ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ ਦਵਾਉਣ, ਦਰਜ਼ਾ ਚਾਰ ਮੁਲਾਜ਼ਮਾਂ ਸਮੇਤ 6,15 ਪਰਸੈਂਟ ਕੋਟੇ ਤਹਿਤ ਪ੍ਰਮੋਸ਼ਨਾ, ਵਿਭਾਗੀ ਟੈਸਟਾਂ ਨੂੰ ਖਤਮ ਕਰਕੇ ਕਿਰਤ ਕਾਨੂੰਨਾਂ ਤਹਿਤ ਤਜਰਬੇ ਦੇ ਆਧਾਰਤ ਪ੍ਰਮੋਸ਼ਨਾਂ ਕਰਾਉਣਾ, ਵਿਭਾਗੀ ਮੁਖੀ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਲਾਗੂ ਕਰਾਉਣਾ, ਬਰਾਬਰ ਕੰਮ ਬਰਾਬਰ ਤਨਖਾਹ ਸਮੇਤ ਮੁਲਾਜ਼ਮਾਂ ਦੇ ਹਿੱਤਾਂ ਵਿੱਚ ਦਿੱਤੇ ਅਦਾਲਤੀ ਫੈਸਲਿਆਂ ਨੂੰ ਲਾਗੂ ਕਰਾਉਣਾ,
ਇਨਲਿਸਟਮੈਂਟ, ਆਊਟਸੋਰਸਿੰਗ ਕਾਮਿਆ ਨੂੰ ਰੈਗੂਲਰ ਕਰਵਾਉਣਾ, ਜਲ ਸਪਲਾਈ ਸਕੀਮਾਂ ਦੇ ਪੰਚਾਇਤੀਕਰਨ, ਨਿੱਜੀ ਕਰਨ ਦੀ ਨੀਤੀਆਂ ਵਿਰੁੱਧ ਸੰਘਰਸ਼ ਜਾਰੀ ਰੱਖਣਾ, ਆਈ ਐਚ ਆਰ ਐਮ ਆਦਿ ਮੁਲਾਜ਼ਮਾਂ ਦੀਆਂ ਸਾਈਡਾਂ ਨੂੰ ਅਪਡੇਟ ਕਰਾਉਣਾ, ਫੀਲਡ ਮੁਲਾਜ਼ਮਾਂ ਦੀਆਂ ਛੁੱਟੀਆਂ, ਬਦਲੀਆਂ, ਤੈਨਾਤੀਆਂ ਐਨ ਓ ਸੀ ਲਈ ਡੀ ਡੀ ੳ ਪੱਧਰ ਤੇ ਲੈ ਕੇ ਆਉਣਾ ਆਦਿ ਮੰਗਾਂ ਲਈ ਸਾਂਝੇ ਸੰਘਰਸ਼ਾਂ ਲਈ ਲਾਮਬੰਦੀ ਜਾਰੀ ਰੱਖੀ ਜਾਵੇਗੀ, ਮੀਟਿੰਗ ਦੌਰਾਨ ਸੂਬਾ ਕਮੇਟੀ ਨੇ ਸਮੂਹ ਫੀਲਡ ਮੁਲਾਜ਼ਮਾਂ ਨੂੰ ਹੜ ਪੀੜਤਾਂ ਲਈ ਫੰਡ ਇਕੱਠਾ ਕਰਨ ਦੀ ਅਪੀਲ ਕੀਤੀ ਗਈ, ਤਾਂ ਜੋ ਹੜ ਪੀੜਤ ਲੋਕਾਂ ਦੀ ਮਦਦ ਕੀਤੀ ਜਾ ਸਕੇ, ਮੀਟਿੰਗ ਵਿੱਚ ਤਰਸੇਮ ਅਬੋਹਰ ,ਓੰਕਾਰ ਯਾਦਵ ਨੂੰ ਸੂਬਾ ਪੱਧਰੀ ਡੈਪੂਟੇਸ਼ਨ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ। ਮੀਟਿੰਗ ਵਿੱਚ ਰਾਮਜੀ ਸਿੰਘ, ਉਜਾਗਰ ਸਿੰਘ ਸੁਨਾਮ, ਉਮੇਦ ਸਿੰਘ ਅਸ਼ੋਕ ਸ਼ਰਮਾ ਬਠਿੰਡਾ, ਗੁਰਚਰਨ ਸਿੰਘ, ਹਰਜੀਤ ਸਿੰਘ ਬਾਲੀਆ ਸੰਗਰੂਰ, ਮਨੀਸ਼ ਕੁਮਾਰ, ਗੁਰਦੀਪ ਸਿੰਘ ਬਰਨਾਲਾ, ਸੁਲਤਾਨ ਸਿੰਘ ਫਾਜ਼ਿਲਕਾ ,ਅਵਤਾਰ ਸਿੰਘ ਨਾਗਰਾ, ਸਰੂਪ ਸਿੰਘ ਮੋਹਾਲੀ, ਤਰਲੋਚਨ ਸਿੰਘ, ਸੂਖ ਰਾਮ ਕਾਲੇਵਾਲ,ਕਰਮ ਸਿੰਘ ਫਤਿਹਗੜ੍ਹ ਸਾਹਿਬ , ਰੋਸ਼ਨ ਲਾਲ ਹੁਸ਼ਿਆਰਪੁਰ, ਆ਼਼ਦਿ ਆਗੂ ਹਾਜ਼ਰ ਸਨ।












