ਸਮਰਾਲਾ ਦੇ ਨੌਜਵਾਨ ਦੀ ਅਰਮਾਨੀਆਂ ‘ਚ ਮੌਤ

ਪੰਜਾਬ

ਸਮਰਾਲਾ 21 ਸਤੰਬਰ .ਬੋਲੇ ਪੰਜਾਬ ਬਿਊਰੋ;

ਅਰਮਾਨੀਆਂ ਗਏ ਸਮਰਾਲਾ ਦੇ ਨੇੜਲੇ ਪਿੰਡ ਮੰਜਾਲੀ ਖੁਰਦ ਦੇ ਨੌਜਵਾਨ ਅਮਨਦੀਪ ਸਿੰਘ ਦੀ ਜ਼ਹਿਰੀਲੀ ਗੈਸ ਚੜ੍ਹਨ ਨਾਲ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਨਦੀਪ ਸਿੰਘ ਪਿਛਲੇ ਢਾਈ ਸਾਲ ਤੋਂ ਅਰਮਾਨੀਆਂ ਵਿਖੇ ਰਹਿੰਦਾ ਸੀ ,ਜਿੱਥੇ ਉਹ ਬੱਕਰੀਆਂ ਦੇ ਫਾਰਮ ਵਿੱਚ ਨੌਕਰੀ ਕਰਦਾ ਸੀ।ਡਾਕਟਰਾਂ ਦੇ ਦੱਸਣ ਮੁਤਾਬਿਕ ਜ਼ਹਿਰੀਲੀ ਗੈਸ ਚੜ੍ਹਨ ਨਾਲ ਉਸ ਦੀ ਮੌਤ ਹੋ ਗਈ। ਮ੍ਰਿਤਕ ਅਮਨਦੀਪ ਸਿੰਘ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮ੍ਰਿਤਕ ਅਮਨਦੀਪ ਵਿਆਹਿਆ ਹੋਇਆ ਸੀ। ਅਮਨਦੀਪ ਸਿੰਘ ਦੇ ਅਰਮਾਨੀਆਂ ਜਾਣ ਦੇ 10 ਦਿਨ ਬਾਅਦ ਉਸਦੇ ਘਰ ਬੇਟੀ ਨੇ ਜਨਮ ਲਿਆ ਸੀ ,ਜਿਸ ਦਾ ਮੂੰਹ ਅਜੇ ਤੱਕ ਉਸਨੇ ਨਹੀਂ ਦੇਖਿਆ ਸੀ। ਕੇਵਲ ਮੋਬਾਈਲ ਦੇ ਉੱਪਰ ਹੀ ਵੀਡੀਓ ਕਾਲ ਰਾਹੀਂ ਉਸ ਨੇ ਆਪਣੀ ਇਕਲੌਤੀ ਧੀ ਨੂੰ ਦੇਖਿਆ ਸੀਮ੍ਰਿਤਕ ਅਮਨਦੀਪ ਦੇ ਪਿਤਾ ਨੇ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਉਨਾਂ ਦੇ ਬੇਟੇ ਦੀ ਮ੍ਰਿਤਕ ਦੇਹ ਨੂੰ ਕਿਸੇ ਤਰੀਕੇ ਉਹਨਾਂ ਦੇ ਪਿੰਡ ਪਹੁੰਚਾਇਆ ਜਾਵੇ ਤਾਂ ਜੋ ਉਸਦਾ ਅੰਤਿਮ ਸਸਕਾਰ ਉਸਦੇ ਪਿੰਡ ਵਿੱਚ ਕੀਤਾ ਜਾਵੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।