ਜਲੰਧਰ, 22 ਸਤੰਬਰ,ਬੋਲੇ ਪੰਜਾਬ ਬਿਊਰੋ;
ਜਲੰਧਰ ਦੇ ਪਿੰਡ ਤਾਜਪੁਰ ਨਾਲ ਸੰਬੰਧਤ ਨੌਜਵਾਨ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ ਵਿਚ ਸਾਈਲੈਂਟ ਅਟੈਕ ਨਾਲ ਅਚਾਨਕ ਮੌਤ ਹੋ ਗਈ। ਅੰਮ੍ਰਿਤਪਾਲ ਕੁਝ ਸਮਾਂ ਪਹਿਲਾਂ ਹੀ ਆਪਣੀ ਪਤਨੀ ਨਾਲ ਸਪਾਊਸ ਵੀਜ਼ੇ ’ਤੇ ਕੈਨੇਡਾ ਗਿਆ ਸੀ।
ਪਰਿਵਾਰਕ ਸੂਤਰਾਂ ਅਨੁਸਾਰ, ਅੰਮ੍ਰਿਤਪਾਲ ਦੀ ਪਤਨੀ ਪੜ੍ਹਾਈ ਲਈ ਕੈਨੇਡਾ ਗਈ ਸੀ ਅਤੇ ਉਹ ਵੀ ਉਸਦੇ ਨਾਲ ਗਿਆ ਸੀ। ਜਲਦੀ ਹੀ ਉਹ ਪਹਿਲੀ ਵਾਰ ਪਿਤਾ ਬਣਨ ਵਾਲਾ ਸੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਬੀਤੀ ਰਾਤ ਉਹ ਕਮਰੇ ਵਿੱਚ ਸੁੱਤਾ ਹੀ ਰਹਿ ਗਿਆ ਤੇ ਮੁੜ ਨਾ ਉੱਠਿਆ।
ਘਰ ਵਿੱਚ ਮਾਤਾ-ਪਿਤਾ ਸਮੇਤ ਸਾਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਿਚ ਵੀ ਸੋਗ ਦਾ ਮਾਹੌਲ ਹੈ ਕਿਉਂਕਿ ਅੰਮ੍ਰਿਤਪਾਲ ਨੂੰ ਸਭ ਇਕ ਹੱਸਮੁੱਖ ਤੇ ਮਿਲਣਸਾਰ ਨੌਜਵਾਨ ਵਜੋਂ ਜਾਣਦੇ ਸਨ।












