ਮਾਨਸਾ ,23, ਸਤੰਬਰ (ਮਲਾਗਰ ਖਮਾਣੋਂ)ਬੋਲੇ ਪੰਜਾਬ ਬਿਊਰੋ;
ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ ਫੈਡਰੇਸ਼ਨ ਵੱਲੋਂ ਦਿੱਤੇ ਗਏ ਸੱਦੇ ਅਨੁਸਾਰ ਜ਼ਿਲ੍ਹਾ ਮਾਨਸਾ ਵੱਲੋਂ ਬਿੱਕਰ ਸਿੰਘ ਮਾਖਾ ਦੀ ਪ੍ਰਧਾਨਗੀ ਹੇਠ ਮਾਣਯੋਗ ਡਿਪਟੀ ਕਮਿਸ਼ਨਰ ਸਾਹਿਬ ਮਾਨਸਾ ਰਾਹੀਂ ਮਾਣਯੋਗ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ, ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ( ਵਿਗਿਆਨਕ)ਦੇ ਪ੍ਰਧਾਨ ਬਿੱਕਰ ਸਿੰਘ ਮਾਖਾ ਦੇ ਦੱਸਿਆ ਕਿ ਇਸ ਸਮੇਂ ਹਿੰਮਤ ਸਿੰਘ ਦੂਲੋਵਾਲ ਜਸਪ੍ਰੀਤ ਸਿੰਘ ਮਾਨਸਾ, ਗੁਰਸੇਵਕ ਸਿੰਘ ਭੀਖੀ, ਗੁਰਪ੍ਰੀਤ ਸਿੰਘ ਮਾਨਸਾ, ਮੇਜ਼ਰ ਸਿੰਘ ਬਾਜੇਵਾਲਾ, ਹਰਬੰਸ ਸਿੰਘ ਫਰਵਾਹੀ
ਆਗੂ ਸਾਥੀ ਸ਼ਾਮਲ ਸਨ। ਇਹਨਾਂ ਆਗੂਆਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਕਿ ਚਾਰੇ ਕਿਰਤ ਕੋਡ ਰੱਦ ਕੀਤੇ ਜਾਣ,PFRDA ਐਕਟ ਰੱਦ ਕੀਤਾ ਜਾਵੇ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਸਾਰੇ ਠੇਕੇ ਤੇ ਕੰਮ ਕਰਦੇ ਮੁਲਾਜ਼ਮ ਪੱਕੇ ਕੀਤੇ ਜਾਣ, ਮਹਿਕਮਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਅੱਠਵੇਂ ਕੇਂਦਰੀ ਤਨਖਾਹ ਕਮਿਸ਼ਨ ਦਾ ਗਠਨ ਕੀਤਾ ਜਾਵੇ ਅਤੇ ਪੰਜ ਸਾਲਾਂ ਵਿੱਚ ਇੱਕ ਵਾਰ ਸਮੇਂ ਸਮੇਂ ਤੇ ਤਨਖਾਹ ਚ ਸੋਧਾਂ ਕੀਤੀਆਂ ਜਾਣ,D.A ਦੀਆਂ ਡਿਊ ਕਿਸ਼ਤਾਂ ਜਾਰੀ ਕੀਤੀਆਂ ਜਾਣ, ਅਤੇ ਬਣਦਾ ਏਰੀਅਰ ਵੀ ਦਿੱਤਾ ਜਾਵੇ, ਅਤੇ ਹੋਰ ਮੰਗਾਂ ਜੋ ਜਥੇਬੰਦੀ ਦੇ ਮੰਗ ਪੱਤਰ ਚ ਦਰਜ ਹਨ ਨੂੰ ਲਾਗੂ ਕੀਤਾ ਜਾਵੇ, ਨਹੀਂ ਤਾਂ ਜ਼ਿਲ੍ਹਾ ਮਾਨਸਾ ਦੇ ਸਾਥੀ ਸੰਘਰਸ਼ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਗੇ












