ਨਗਰ ਕੌਂਸਲ ਦੇ ਸਫ਼ਾਈ ਸੇਵਕਾਂ, ਮੁਲਾਜ਼ਮਾਂ ਦੀ ਹੜਤਾਲ ਦੀ ਜ਼ੋਰਦਾਰ ਹਮਾਇਤ ਦਾ ਫੈਸਲਾ

ਪੰਜਾਬ

ਜਥੇਬੰਦੀਆਂ ਨਾਲ ਗੱਲਬਾਤ ਦੇ ਦਰਵਾਜ਼ੇ ਖੋਲੇ ਪੰਜਾਬ ਸਰਕਾਰ


ਸ੍ਰੀ ਚਮਕੌਰ ਸਾਹਿਬ,25, ਸਤੰਬਰ ,ਬੋਲੇ ਪੰਜਾਬ ਬਿਉਰੋ;

ਸ੍ਰੀ ਵਿਸ਼ਵਕਰਮਾਂ ਬਿਲਡਿੰਗ ਉਸਾਰੀ ਕਿਰਤੀ ਕਾਮਾਂ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜਨਰਲ ਸਕੱਤਰ ਮਿਸਤਰੀ ਮਨਮੋਹਣ ਸਿੰਘ ਕਾਲਾ, ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ ਸਲਾਹਕਾਰ ਮਲਾਗਰ ਸਿੰਘ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਨਗਰ ਕੌਂਸਲ ਦੇ ਸਫਾਈ ਮਜ਼ਦੂਰਾਂ, ਡਰਾਈਵਰਾਂ, ਸੀਵਰਮੈਨਾ ਆਦਿ ਵੱਲੋਂ ਪੰਜਾਬ ਸਰਕਾਰ ਵੱਲੋਂ ਠੇਕੇਦਾਰੀ ਪ੍ਰਥਾ ਤੇ ਸੋਲਡਵੇਸਟ ਮੈਨੇਜਮੈਂਟ ਕਮੇਟੀਆਂ, ਦਿੱਲੀ ਦੀਆਂ ਕੰਪਨੀਆਂ ਰਾਹੀਂ ਮਸ਼ੀਨਰੀਕਰਨ ਕਰਕੇ ਮਜ਼ਦੂਰਾਂ ਦੀਆਂ ਘੱਟ ਤਨਖਾਹਾਂ ਤਹਿਤ ਆਰਥਿਕ, ਤੇ ਮਾਨਸਿਕ ਲੁੱਟ, 15/ 20 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਸਮੁੱਚੇ ਕੱਚੇ ਕਾਮਿਆਂ ਨੂੰ ਪੂਰੇ ਭੱਤਿਆਂ, ਪੈਨਸ਼ਨਰੀ ਲਾਭਾਂ ਤਹਿਤ ਪੱਕੇ ਕਰਨਾ, ਪੰਦਰਵੀਂ ਲੇਬਰ ਕਾਂਨਫਰੰਸ ਮੁਤਾਬਿਕ ਉਜਰਤਾਂ ਲਾਗੂ ਕਰਨੀਆਂ ਆਦਿ ਮੰਗਾਂ ਲਈ ਸਮੁੱਚੇ ਕਾਮੇ ਸਫਾਈ ਮਜ਼ਦੂਰ ਫੈਡਰੇਸ਼ਨਾ ਦੀ ਅਗਵਾਈ ਵਿੱਚ ਪਿਛਲੇ ਸਮੇਂ ਤੋਂ ਹੜਤਾਲ ਕਰਕੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ ਪ੍ਰੰਤੂ ਪੰਜਾਬ ਸਰਕਾਰ ਵੱਲੋਂ ਇਹਨਾਂ ਜਥੇਬੰਦੀਆਂ ਨਾਲ ਗੱਲਬਾਤ ਦੇ ਦਰਵਾਜੇ ਬੰਦ ਕੀਤੇ ਹੋਏ ਹਨ ।ਇਹਨਾਂ ਆਗੂਆਂ ਨੇ ਕਿਹਾ ਕਿ ਠੇਕੇਦਾਰੀ ਪ੍ਰਥਾ ਤੇ ਸੋਲਡ ਵੇਸਡ ਮਨੇਜਮੈਂਟ ਵਰਗੀਆਂ ਕੰਪਨੀਆਂ ਰਾਹੀਂ ਡੋਰ ਟੂ ਡੋਰ ਕਲੈਕਸ਼ਨ ਅਤੇ ਰਾਤ ਨੂੰ ਸਵੀਪਿੰਗ ਮਸ਼ੀਨਾਂ ਚਲਾ ਕੇ ਸਫਾਈ ਕੀਤੀਆਂ ਜਾਣਗੀਆਂ ਜਿਸ ਤਹਿਤ ਜਿੱਥੇ ਹਜ਼ਾਰਾਂ ਸਫਾਈ ਮਜ਼ਦੂਰ ਬੇਰੁਜ਼ਗਾਰ ਹੋ ਜਾਣਗੇ, ਉੱਥੇ ਹੀ ਆਮ ਲੋਕਾਂ ਤੇ ਹੋਰ ਆਰਥਿਕ ਭਾਰ ਪਵੇਗਾ, ਇਹਨਾਂ ਆਗੂਆਂ ਨੇ ਸਫਾਈ ਮਜ਼ਦੂਰਾਂ ਦੀ ਹੜਤਾਲ ਡਟਮੀ ਹਮਾਇਤ ਦਾ ਐਲਾਨ ਕਰਦਿਆਂ ਮੁੱਖ ਮੰਤਰੀ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਮਸਲੇ ਹੱਲ ਕੀਤੇ ਜਾਣ। ਇਸ ਮੌਕੇ ਦਵਿੰਦਰ ਸਿੰਘ ਰਾਜੂ, ਸੁਰਿੰਦਰ ਸਿੰਘ, ਦਲਵੀਰ ਸਿੰਘ ਬਿੱਟੂ, ਹਰਮੀਤ ਸਿੰਘ, ਦਲਵੀਰ ਸਿੰਘ ਜਟਾਣਾ, ਗੁਲਾਬ ਚੰਦ ਚੌਹਾਨ, ਜਸਵੰਤ ਸਿੰਘ, ਹਰਮੇਸ਼ ਕੁਮਾਰ ਕਾਕਾ, ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।