ਐਸੋਸੀਏਟ ਅਧਿਆਪਕ ਯੂਨੀਅਨ ਦਾ ਜੁਝਾਰੂ ਆਗੂ ਸੀ ਸਰਕਾਰ ਅਧਿਆਪਕਾਂ ਦੀਆਂ ਕੀਮਤੀ ਜਾਨਾਂ ਦੀ ਬਲੀ ਲੈਣੀ ਬੰਦ ਕਰੇ ,ਜਸਵੰਤ ਪੰਨੂ,ਕੁਲਵਿੰਦਰ ਨਾੜੂ
ਸੰਗਰੂਰ 25 ਸਤੰਬਰ ,ਬੋਲੇ ਪੰਜਾਬ ਬਿਊਰੋ;
ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਸਵੰਤ ਸਿੰਘ ਪੰਨੂ ਅਤੇ ਕੁਲਵਿੰਦਰ ਸਿੰਘ ਨਾੜੂ ਨੇ ਕਿਹਾ ਪਤਾ ਨਹੀਂ ਕਿਹੜੀਆਂ ਤੇ ਕਿੰਨੇ ਅਥਾਹ ਬੋਝ ਵਾਲੀਆਂ ਸਮੱਸਿਆਵਾਂ ਚ ਘਿਰਿਆ ਹੋਊ ਸਾਥੀ ਜੋ ਇਹ ਕਦਮ ਚੁੱਕਣਾ ਪਿਆ।ਬਹੁਤ ਦੁੱਖ ਐ ਅੱਜ ਸਾਡਾ ਜੁਝਾਰੂ ਸਾਥੀ ਵਿਛੜ ਗਿਆ ਸੰਗਰੂਰ ਜ਼ਿਲ੍ਹੇ ਤੋਂ ਕੱਚੇ ਅਧਿਆਪਕ ਯੂਨੀਅਨ ਦਾ ਜੁਝਾਰੂ ਸਾਥੀ ਮਲਕੀਤ ਸਿੰਘ ਔਲਖ ਅੱਜ ਰੈਗੂਲਰ ਹੋਣ ਦੀ 17-18 ਸਾਲ ਦੀ ਲੰਮੀ ਉਡੀਕ ਤੋਂ ਬਾਅਦ ਰੇਲ ਗੱਡੀ ਹੇਠ ਆਕੇ ਸਦਾ ਲਈ ਤੁਰ ਗਿਆ। ਵਿੱਛੜੇ ਸਾਥੀ ਦੇ ਜਾਣ ਉੱਤੇ ਡੂੰਘਾ ਦੁੱਖ ਪ੍ਰਗਟ ਕਰਦੇ ਹਾਂ। ਏਹ ਓਹੀ ਕੱਚਾ ਅਧਿਆਪਕ ਸੀ ਜਿਹਨਾਂ ਨੂੰ ਰੈਗੂਲਰ ਕਰਨ ਦੇ ਢਾਈ ਕੁ ਸਾਲ ਪਹਿਲਾਂ ਇਸ ਸਰਕਾਰ ਨੇ ਥਾਂ ਥਾਂ ਹੋਰਡਿੰਗ ਜੜੇ ਸੀ। ਤਨਖਾਹਾਂ ਵਿੱਚ ਨਿਗੂਣਾ ਵਾਧਾ ਕਰਕੇ ਮੀਡੀਆ ਚ ਰੈਗੂਲਰ ਕਰਨ ਦੇ ਗੱਪ ਮਾਰੇ ਸੀ। ਜਦੋਂ ਇੱਕ ਪੱਤਰਕਾਰ ਨੇ ਮੁੱਖ ਮੰਤਰੀ ਸਾਹਿਬ ਨੂੰ ਇਸ ਬਾਰੇ ਸਵਾਲ ਕੀਤਾ ਸੀ ਕਿ ਨਾ ਕੋਈ ਬੇਸਿਕ ਪੇਅ, ਨਾ ਡੀਏ, ਨਾ ਕੋਈ ਭੱਤਾ ਅਤੇ ਨਾ ਈ ਸੀ ਪੀ ਐੱਫ ਫੇਰ ਪੱਕੇ ਕਿਵੇਂ ਹੋਗੇ? ਤਾਂ ਮਸਖ਼ਰੇ ਸੀ ਐੱਮ ਦਾ ਜਵਾਬ ਸੀ ਕਿ 58 ਸਾਲ ਤੋਂ ਪਹਿਲਾਂ ਇਹਨਾਂ ਨੂੰ ਕੋਈ ਨੌਕਰੀ ਤੋਂ ਨਹੀਂ ਕੱਢਦਾ ਹੋਰ ਦੱਸ ਕੀ ਸੀਮਿੰਟ ਨਾਲ਼ ਪੱਕੇ ਕਰਦੀਏ। ਨੌਕਰੀ ਤੋਂ ਤਾਂ ਪਹਿਲਾਂ ਵੀ ਨਹੀਂ ਕੱਢਦਾ ਸੀ ਕੋਈ ਪਰ ਤੁਸੀਂ ਕਰੋੜਾਂ ਰੁਪਏ ਦੇ ਝੂਠੇ ਇਸ਼ਤਿਹਾਰ ਲਗਾ ਕੇ ਪੰਜਾਬ ਦੀਆਂ ਕੰਧਾਂ ਤੇ ਖੰਭੇ ਭਰਤੇ ਸੀ। ਸਿੱਖਿਆ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਸਰਕਾਰ ਦੀ ਨਲਾਇਕੀ ਕਾਰਨ ਇੱਕ ਅਧਿਆਪਕ ਖੁਦਕੁਸ਼ੀ ਕਰ ਗਿਆ।ਚਾਹੇ ਇਸ ਤਰ੍ਹਾਂ ਮਰਨਾ ਕੋਈ ਹੱਲ ਨਹੀਂ ਹੈ।
ਸਮੱਸਿਆਵਾਂ ਤੋਂ ਭੱਜ ਕੇ ਜ਼ਿੰਦਗੀ ਨੂੰ ਖਤਮ ਕਰਨਾ ਮਾੜੀ ਗੱਲ ਹੈ। ਪਰ ਏਹ ਖੁਦਕੁਸ਼ੀ ਨਹੀਂ ਸਰਕਾਰੀ ਕਤਲ ਹੈ ਜੋ ਪਹਿਲਾਂ ਕਾਂਗਰਸ ਸਰਕਾਰ ਤੇ ਉਸਤੋਂ ਪਹਿਲਾਂ ਦਸ ਸਾਲ ਅਕਾਲੀ ਦਲ ਭਾਜਪਾ ਸਰਕਾਰ ਨੇ ਵੀ ਕੀਤੇ। ਜ਼ਿੰਦਗੀ ਦੇ ਦੋ ਦਹਾਕੇ ਕਿਸੇ ਕੰਮ ਲੇਖੇ ਲਾਉਣ ਤੋਂ ਬਾਅਦ ਵੀ ਨਿਗੂਣੀਆਂ ਤਨਖਾਹਾਂ ਤੇ ਕੰਮ ਕਰਨਾ ਵੀ ਕੋਈ ਘੱਟ ਤਕਲੀਫ਼ਦੇਹ ਨਹੀਂ। ਖੁਦ ਪੰਜ ਸਾਲ ਲੁੱਟ ਕੇ ਵੀ ਪੈਨਸ਼ਨਾਂ ਲੈਂਦੇ ਨੇ ਅਤੇ ਦੂਜੇ ਪਾਸੇ ਸਾਰੀ ਉਮਰ ਸਰਕਾਰ ਲੇਖੇ ਲਾਉਣ ਵਾਲੇ ਮੁਲਾਜ਼ਮਾਂ ਨੂੰ ਪੈਨਸ਼ਨ ਵੀ ਨਹੀਂ। ਅਸੀਂ ਆਈ.ਈ.ਏ.ਟੀ ਜਥੇਬੰਦੀ ਪੰਜਾਬ ਵੱਲੋਂ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਮਲਕੀਤ ਸਿੰਘ ਦੇ ਪਰਿਵਾਰਕ ਮੈਂਬਰ ਨੂੰ ਰੈਗੂਲਰ ਨੌਕਰੀ ਦਿੱਤੀ ਜਾਵੇ ਅਤੇ ਨਾਲ਼ ਹੀ ਘੱਟੋ ਘੱਟ ਪੰਜਾਹ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ। ਇਸਦੇ ਨਾਲ ਹੀ ਵਿਭਾਗ ਵਿੱਚ ਕੰਮ ਕਰਦੇ ਸਮੂਹ ਕੱਚੇ ਅਧਿਆਪਕਾਂ ਨੂੰ ਪੂਰੇ ਸਕੇਲਾਂ ਸਮੇਤ ਰੈਗੂਲਰ ਕੀਤਾ ਜਾਵੇ ਤਾਂ ਜੋ ਇਹ ਅਧਿਆਪਕ ਇੱਜ਼ਤ ਨਾਲ਼ ਜ਼ਿੰਦਗੀ ਗੁਜ਼ਾਰ ਸਕਣ। ਅਸੀਂ ਆਈ.ਈ.ਏ.ਟੀ.ਜਥੇਬੰਦੀ ਪੰਜਾਬ ਵੱਲੋਂ ਇਸ ਸਰਕਾਰੀ ਕਤਲ ਦੀ ਕਰੜੀ ਨਿੰਦਿਆ ਕਰਦੇ ਹਾਂ ਅਤੇ ਵਿੱਛੜੇ ਸਾਥੀ ਨੂੰ ਸਰਧਾਂਜਲੀ ਦਿੰਦੇ ਹਾਂ। ਅਤੇ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਇਸੇ ਤਰਾਂ ਹਜਾਰਾਂ ਅਧਿਆਪਕ ਆਰਥਿਕ ਸੋਸ਼ਣ ਦਾ ਸਿਕਾਰ ਹਨ ਉਹਨਾਂ ਦੀਆ ਮੰਗਾਂ ਮੰਨ ਕੇ ਅਧਿਆਪਕਾਂ ਦੀਆਂ ਕੀਮਤੀ ਜਾਨਾਂ ਬਚਾਈਆ ਜਾਣ ਅਧਿਆਪਕਾਂ ਨੂੰ ਬਣਦੇ ਹੱਕ ਦਿੱਤੇ ਜਾਣ ਜੇਕਰ ਦੇਸ਼ ਦਾ ਭਵਿੱਖ ਬਣਾਉਣ ਵਾਲੇ ਆਪਣੀਆਂ ਜਾਨਾਂ ਗੁਆਉੰਦੇ ਰਹੇ ਫਿਰ ਦੇਸ਼ ਦਾ ਸੂਬੇ ਦਾ ਸੱਤਿਆਨਾਸ਼ ਹੋ ਜਾਵੇਗਾ ਸਰਕਾਰ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਸੋਚ ਕੇ ਹੱਲ ਕਰੇ। ਇਸ ਮੌਕੇ ਕੁਲਵਿੰਦਰ ਸਿੰਘ ਨਾੜੂ, ਜਸਵੰਤ ਸਿੰਘ ਪੰਨੂ ,ਸੁਭਾਸ਼ ਗਨੌਟਾ, ਬੇਅੰਤ ਸਿੰਘ ਪਟਿਆਲਾ ,ਰੁਪਿੰਦਰ ਪਟਿਆਲਾ ,ਮਹੇਸ਼ਇੰਦਰ ਪਟਿਆਲਾ, ਸੋਹਣ ਰੋਪੜ ,ਅੰਮ੍ਰਿਤ ਮਾਨਸਾ ,ਕੁਲਦੀਪ ਬਰਨਾਲਾ ,ਗੁਰਤੇਜ ਲੁਧਿਆਣਾ, ਕੁਲਦੀਪ ਸਿੱਧੂ ਬਠਿੰਡਾ ,ਆਦਿ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ












