ਦੁਆਬਾ ਗਰੁੱਪ ਵਿਖੇ ਮਨਾਇਆ ਗਿਆ ਪਹਿਲਾ ਵਿਸ਼ਵ ਪੰਜਾਬੀ ਦਿਵਸ

ਪੰਜਾਬ

ਪੱਥ ਪ੍ਰਦਰਸ਼ਕ ਡਾ ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਹੋਏ ਪੂਰੇ ਵਿਸ਼ਵ ਭਰ ਵਿੱਚ ਵੱਡੇ ਸੰਮੇਲਨ

ਪੰਜਾਬੀ ਭਾਸ਼ਾ ਨੂੰ ਬਣਾਇਆ ਜਾਵੇ ਰੁਜ਼ਗਾਰ ਦੀ ਭਾਸ਼ਾ- ਦੀਪਕ ਸ਼ਰਮਾ ਚਰਨਾਰਥਲ

ਮੋਹਾਲੀ/ ਖਰੜ, 26 ਸਤੰਬਰ ,ਬੋਲੇ ਪੰਜਾਬ ਬਿਊਰੋ;

ਜਿਹੜੀ ਭਾਸ਼ਾ ਵਿੱਚ ਸਭ ਤੋਂ ਵੱਡੀ ਰਚਨਾ ਜਪੁਜੀ ਸਾਹਿਬ ਦਰਜ ਹਨ ਉਸ ਭਾਸ਼ਾ ਦਾ ਰੁਤਬਾ ਸਭ ਤੋਂ ਉੱਚਾ ਹੈ । ਇਸ ਭਾਸ਼ਾ ਨੂੰ ਰੁਜ਼ਗਾਰ ਦੀ ਭਾਸ਼ਾ ਬਣਾਇਆ ਜਾਣਾ ਸਮੇਂ ਦੀ ਮੁੱਖ ਲੋੜ ਹੈ।  ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀਨੀਅਰ ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਰਨਾਰਥਲ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਨੇ ਦੁਆਬਾ ਗਰੁੱਪ ਵਿਖੇ ਕਰਵਾਏ ਗਏ ਪਹਿਲੇ ਵਿਸ਼ਵ ਪੰਜਾਬੀ ਦਿਵਸ ਪ੍ਰੋਗਰਾਮ ਮੌਕੇ ਹਾਜ਼ਰੀਨ ਨੂੰ ਸੰਬੋਧਨ  ਕਰਦੇ ਹੋਏ ਕੀਤਾ । ਦੱਸਣਾ ਬਣਦਾ ਹੈ ਕਿ ਪੰਜਾਬੀ ਮਾਂ ਬੋਲੀ ਦੇ ਪਹਿਰੇਦਾਰ ਡਾਕਟਰ ਜਗਜੀਤ ਸਿੰਘ ਧੂਰੀ ਦੇ ਵਿਸ਼ੇਸ਼ ਉਦਮ ਸਦਕਾ ਪੂਰੇ ਵਿਸ਼ਵ ਭਰ ਵਿੱਚ ਇੱਕ ਕਾਲ ਦਿੱਤੀ ਗਈ ਕਿ ਧੰਨ ਧੰਨ ਬਾਬਾ ਫਰੀਦ ਜੀ ਦੇ ਆਗਮਨ ਦਿਵਸ ਨੂੰ ਸਮਰਪਿਤ ਹੋ ਕੇ ਹਰ ਸਾਲ ਵਿਸ਼ਵ ਪੰਜਾਬੀ ਦਿਵਸ ਮਨਾਇਆ ਜਾਵੇਗਾ। । ਜਿਸਦੇ ਚਲਦੇ ਹੋਏ ਪਹਿਲੇ ਵਿਸ਼ਵ ਪੰਜਾਬੀ ਦਿਵਸ ਦੀ ਸ਼ੁਰੂਆਤ 23 ਸਤੰਬਰ 2025 ਨੂੰ ਹੋਈ । ਪੱਥ ਪ੍ਰਦਰਸ਼ਕ ਡਾਕਟਰ ਜਗਜੀਤ ਸਿੰਘ ਧੂਰੀ ਹੁਰਾਂ ਦੀ ਅਗਵਾਈ ਹੇਠ ਪੂਰੇ ਵਿਸ਼ਵ ਭਰ ਵਿੱਚ ਪਹਿਲਾ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ । 

ਇਸ ਪ੍ਰੋਗਰਾਮ ਵਿੱਚ ਉੱਘੇ ਕਵੀ ਅਤੇ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।ਇਸ ਮੌਕੇ ਦੀਪਕ ਸ਼ਰਮਾ ਚਨਾਰਥਲ ਨੇ ਪੰਜਾਬੀ ਮਾਂ ਬੋਲੀ ਦੇ ਸੰਬੰਧੀ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਆਪਣੀਆਂ ਜੜਾਂ ਨੂੰ ਟੁੱਟ ਕੇ ਕਦੇ ਵੀ ਜਿਉਂਦੇ ਨਹੀਂ ਰਹਿ ਸਕਦੇ।ਪੰਜਾਬੀ ਸਾਡੀ ਮਾਂ ਭਾਸ਼ਾ ਹੈ ਇਸ ਲਈ ਸਾਨੂੰ ਪੰਜਾਬੀ ਬੋਲਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ।ਉਹਨਾਂ ਨੇ ਭਾਵੁਕ  ਹੁੰਦਿਆਂ ਕਿਹਾ ਕਿ ਸਾਡੇ ਬੱਚੇ ਆਪਣਾ ਪਹਿਰਾਵਾ ਪਹਿਨਣ ਅਤੇ ਆਪਣੀ ਬੋਲੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੇ ਹਨ।ਉਹਨਾਂ ਨੇ ਇਸ ਲਈ ਸਰਕਾਰਾਂ ਨੂੰ ਜਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਸਰਕਾਰਾਂ ਨੇ ਪੰਜਾਬੀ ਨੂੰ ਰੁਜ਼ਗਾਰ ਦੀ ਭਾਸ਼ਾ ਨਹੀਂ ਬਣਾਇਆ।

ਸਮੁੱਚੇ ਪ੍ਰੋਗਰਾਮ ਦੀ ਪ੍ਰਧਾਨਗੀ ਐੱਸ ਐੱਸ ਸੰਘਾ ਮੈਨੇਜਿੰਗ ਵਾਈਸ ਚੇਅਰਮੈਨ ਤੋਂ ਦੁਆਬਾ ਗਰੁੱਪ ਵੱਲੋਂ ਕੀਤੀ ਗਈ । ਇਸ ਮੌਕੇ ਦੁਆਬਾ ਕਾਲਜ ਦੇ ਡਾਇਰੈਕਟਰ ਸਰਦਾਰ ਮਨਜੀਤ ਸਿੰਘ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਡਾਕਟਰ ਜਗਜੀਤ ਸਿੰਘ ਧੂਰੀ ਵੱਲੋਂ ਚੁੱਕਿਆ ਗਿਆ ਕਦਮ ਬਹੁਤ ਹੀ ਸ਼ਲਾਘਾ ਯੋਗ ਹੈ। ਉਹ ਇਸ ਉਦਮ ਵਿੱਚ ਹਮੇਸ਼ਾ ਉਹਨਾਂ ਦੇ ਨਾਲ ਖੜੇ ਹਨ । ਮੰਚ ਸੰਚਾਲਨ ਦੀ ਸੇਵਾ ਨਿਭਾਉਂਦਿਆਂ ਸੀਨੀਅਰ ਪੱਤਰਕਾਰ ਅਤੇ ਮੋਟੀਵੇਸ਼ਨਲ ਸਪੀਕਰ ਹਰਦੀਪ ਕੌਰ ਨੇ ਆਪਣੀ ਲਾਜਵਾਬ ਸ਼ੇਅਰੋ ਸ਼ਾਇਰੀ ਨਾਲ  ਰੂਹਾਨੀਅਤ ਭਰਿਆ ਮਾਹੌਲ ਬਣਾ ਦਿੱਤਾ। ਪ੍ਰੋਗਰਾਮ ਦੌਰਾਨ ਦੁਆਬਾ ਬਿਜਨਸ ਸਕੂਲ ਤੋਂ ਡਾਇਰੈਕਟਰ ਮੀਨੂ ਜੇਟਲੀ , ਫਾਰਮੇਸੀ ਵਿਭਾਗ ਤੋਂ ਡਾਕਟਰ ਪ੍ਰੀਤ ਮਹਿੰਦਰ ਸਿੰਘ , ਡਾਇਰੈਕਟਰ ਪਲੇਸਮੈਂਟ ਹਰਪ੍ਰੀਤ ਸਿੰਘ , ਦੁਆਬਾ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ ਤੋਂ ਡਾਇਰੈਕਟਰ ਸੰਦੀਪ ਸ਼ਰਮਾ  ਬੀ.ਐਡ ਕਾਲਜ ਤੋਂ ਮੈਡਮ ਮਮਤਾ ਅਤੇ ਮੈਡਮ ਮਨਜੀਤ ਕੌਰ ਹੁਰਾਂ ਵੱਲੋਂ ਮਾਂ ਬੋਲੀ ਪੰਜਾਬੀ ਦੇ ਸਬੰਧ ਵਿੱਚ ਆਪਣੇ ਵਿਚਾਰ ਪੇਸ਼ ਕੀਤੇ ਗਏ। ਅੰਤ ਵਿੱਚ ਕਾਲਜ ਦੀ ਸਮੂਹ ਮੈਨੇਜਮੈਂਟ ਕਮੇਟੀ ਵੱਲੋਂ ਦੀਪਕ ਸ਼ਰਮਾ ਚਨਾਰਥਲ ਦਾ ਸਨਮਾਨ ਕੀਤਾ ਗਿਆ।ਪੰਜਾਬੀ ਮਾਂ ਬੋਲੀ ਦੀ ਹੋਂਦ ਨੂੰ ਕਾਇਮ ਰੱਖਣ ਦੇ ਵਾਅਦੇ ਨਾਲ ਇਹ ਪ੍ਰੋਗਰਾਮ ਅਮਿੱਟ ਪੈੜਾ ਛੱਡਦਾ ਹੋਇਆ ਸਮਾਪਤ ਹੋ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।