ਬਠਿੰਡਾ, 27 ਸਤੰਬਰ,ਬੋਲੇ ਪੰਜਾਬ ਬਿਊਰੋ;
ਕੇਂਦਰੀ ਜੇਲ੍ਹ ਬਠਿੰਡਾ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਕੈਦੀਆਂ ਦੇ ਦੋ ਗਰੁੱਪਾਂ ਵਿੱਚ ਪੁਰਾਣੀ ਰੰਜਿਸ਼ ਦੇ ਚਲਦੇ ਖੂਨੀ ਝਗੜਾ ਛਿੜ ਗਿਆ। ਇਸ ਦੌਰਾਨ ਚਾਰ ਕੈਦੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਠਿੰਡਾ ਭੇਜਿਆ ਗਿਆ।
ਜਾਣਕਾਰੀ ਮੁਤਾਬਕ, ਕੈਦੀ ਗੁਰਪ੍ਰੀਤ ਸਿੰਘ, ਅਨੂਪ, ਦੂਜਾ ਗੁਰਪ੍ਰੀਤ ਅਤੇ ਸਾਜਨ ਵਿੱਚ ਕਾਫ਼ੀ ਸਮੇਂ ਤੋਂ ਅਣਬਣ ਚੱਲ ਰਹੀ ਸੀ। ਇਹ ਵਿਵਾਦ ਫਿਰ ਭੜਕ ਉਠਿਆ ਅਤੇ ਆਪਸੀ ਲੜਾਈ ਵਿੱਚ ਤਬਦੀਲ ਹੋ ਗਿਆ।
ਮੌਕੇ ’ਤੇ ਹੋਰ ਬੈਰਕਾਂ ਦੇ ਕੈਦੀ ਵੀ ਇਕੱਠੇ ਹੋ ਗਏ ਅਤੇ ਇੱਕ ਦੂਜੇ ਉੱਤੇ ਉੱਥੇ ਪਿਆ ਸਮਾਨ ਵਰਤ ਕੇ ਹਮਲੇ ਕਰਨ ਲੱਗ ਪਏ। ਹਾਲਾਤ ਬੇਕਾਬੂ ਹੁੰਦੇ ਵੇਖ ਜੇਲ੍ਹ ਸਟਾਫ਼ ਨੇ ਦਖ਼ਲ ਦਿੱਤਾ ਅਤੇ ਜ਼ਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜ ਕੇ ਹਾਲਾਤ ਕਾਬੂ ਵਿੱਚ ਕੀਤੇ।












