ਮੋਹਾਲੀ 28 ਸਤੰਬਰ ,ਬੋਲੇ ਪੰਜਾਬ ਬਿਊਰੋ;
ਨਾਮਵਰ ਲੇਖਕ ਰਿਪੁਦਮਨ ਸਿੰਘ ਰੂਪ ਦੀ ਧਰਮ ਪਤਨੀ ਸਰਦਾਰਨੀ ਸਤਪਾਲ ਕੌਰ ਜੋ ਕਿ ਬੀਤੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਦੀ ਅੰਤਿਮ ਅਰਦਾਸ ਗੁਰਦੁਆਰਾ ਦਸ਼ਮੇਸ਼ ਦਰਬਾਰ ਵਿਖੇ ਹੋਈ ਜਿੱਥੇ ਪੰਜਾਬ, ਮੁਹਾਲੀ ਅਤੇ ਇਲਾਕੇ ਦੇ ਸੈਕੜਿਆਂ ਦੀ ਗਿਣਤੀ ਵਿੱਚ ਲੇਖਕਾਂ, ਬੱੁਧੀਜੀਵੀਆਂ, ਵਿਦਵਾਨਾਂ, ਨਾਟਕਰਮੀਆ ਤੋਂ ਸਮਾਜਿਕ, ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਸਕੇ-ਸਬੰਧੀਆਂ ਨੇ ਵਿਛੜੀ ਰੂਹ ਨੂੰ ਆਪਣੀ ਸ਼ਰਧਾਂਜਲੀ ਦਿੱਤੀ। ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਕੀਰਤਨੀ ਜਥੇ ਨੇ ਵੈਰਾਗਮਈ ਗੁਰਬਾਣੀ ਕੀਰਤਨ ਨਾਲ ਜੋੜਿਆ। ਉਪਰੰਤ ਸਰਦਾਰਨੀ ਸਤਪਾਲ ਕੌਰ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।
ਇਸ ਮੌਕੇ ਉਨ੍ਹਾਂ ਦੇ ਵੱਡੇ ਸਪੁੱਤਰ ਨਾਟਕਕਾਰ ਸੰਜੀਵਨ ਸਿੰਘ ਅਤੇ ਰੰਗਕਰਮੀ ਅਤੇ ਲੇਖਕ ਐਡਵੋਕੇਟ ਰੰਜੀਵਨ ਸਿੰਘ ਨੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ, “ਸੰਗਤ ਵੱਲੋਂ ਮਿਲੇ ਪਿਆਰ ਅਤੇ ਸਹਿਯੋਗ ਨੇ ਪਰਿਵਾਰ ਨੂੰ ਇਸ ਦੁੱਖ ਦੀ ਘੜੀ ਵਿੱਚ ਹੌਸਲਾ ਪ੍ਰਦਾਨ ਕੀਤਾ ਹੈ। ਸੰਜੀਵਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਮਾਤਾ ਨੇ ਹਮੇਸ਼ਾਂ ਸੱਚ, ਫਤਿਹ ਅਤੇ ਨੇਕਦਿਲੀ ਦੇ ਰਾਹ ’ਤੇ ਚਲਣ ਦੀ ਪ੍ਰੇਰਣਾ ਦਿੱਤੀ, ਜਿਸ ਕਾਰਨ ਉਹਨਾਂ ਦੀ ਜ਼ਿੰਦਗੀ ਹਮੇਸ਼ਾ ਯਾਦਗਾਰ ਰਹੇਗੀ।
ਪ੍ਰਗਤੀਸ਼ੀਲ ਲੇਖਕ ਸੰਘ ਦੇ ਕੌਮੀ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਇਪਟਾ, ਪੰਜਾਬ ਦੇ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਦੁਬਈ ਤੋਂ ੳੇੁਚੇਚਾ ਆਈ ਸੰਤੋਖ ਸਿੰਘ ਧੀਰ ਦੀ ਪੰਜਵੀਂ ਧੀ ਕਵਿਤਰੀ ਕੁਲਵਿੰਦਰ ਕੌਰ ਕੋਮਲ, ਕੁਲਜੀਤ ਬੇਦੀ (ਡਿਪਟੀ ਮੇਅਰ ਨਗਰ ਨਿਗਮ ਮੁਹਾਲੀ ਨੇ ਕਿਹਾ ਕਿ ਆਪਣੀ ਪਤਨੀ ਸਤਿਪਾਲ ਕੌਰ ਦੀ ਬਦੌਲਤ ਹੀ ਰਿਪੁਦਮਨ ਸਿੰਘ ਰੂਪ ਆਪਣੇ ਭੈਣਾਂ-ਭਾਈਆਂ ਅਤੇ ਸਕੇ-ਸਬੰਧੀਆਂ ਨਾਲ ਅੜ੍ਹੇ-ਥੁੜ੍ਹੇ ਉਨ੍ਹਾਂ ਕੰਮ ਆ ਸਕਿਆ, ਦਰਜਨ ਦੇ ਕਰੀਬ ਸਾਹਿਤਕ ਕਿਤਾਬਾਂ ਲਿਖ ਸਕਿਆਂ, ਆਪਣੇ ਮੁਲਾਜ਼ਮ ਸਾਥੀਆਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਲਈ ਮੁਹਰਲੀ ਕਤਾਰ ਵਿਚ ਸਰਗਮ ਰਹਿਕੇ ਅਨੇਕਾਂ ਵਾਰ ਜੇਲ ਜਾ ਸਕਿਆ, ਸਮਾਜਿਕ ਮਸਲੇ ਬੇਬਾਕੀ ਅਤੇ ਦਲੇਰੀ ਨਾਲ ਉਭਾਰ ਸਕਿਆ।ਮੰਚ ਦੀ ਜ਼ੁੰਮੇਵਾਰੀ ਬੇਬਾਕ ਸ਼ਾਇਰ ਜਗਦੀਪ ਸਿੱਧੂ ਨੇ ਨਿਭਾਈ।
ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ, ਸਪਵਨ ਫਾਊਡੇਂਸ਼ਨ, ਚੰਡੀਗੜ੍ਹ ਲੇਖਕ ਸਭਾ, ਨਗਰ ਨਿਗਮ ਮੁਹਾਲੀ ਪੈਨਸ਼ਰਜ਼ ਅਸੋਸੀਏਸ਼ਨ, ਵਿਸ਼ਵ ਵਾਰਤਾ, ਅਦਾਰਾ ਨਵੀਂ ਦੁਨੀਆਂ ਐਡਮਿੰਟਨ ਕੇਨੈਡਾ, ਆਦਾ ਹੁਣ,ਗੁਪਤਾ ਮੈਡੀਕੋਜ਼, ਪੰਜਾਵ ਸਟੇਟ ਕੌਸ਼ਲ (ਸੀ.ਪੀ.ਆਈ), ਪੰਜਾਬ, ਸਾਡ ਯੱੁਗ,ਸਾਿਹਤ ਕਲਾ ਸਭਿਆਚਾਰ ਮੰਚ ਮੁਹਾਲੀ, ਸੁਰ ਸਾਂਝ ਕਲਾ ਮੰਚ, ਪੰਜਾਬੀ ਸਾਹਿਤ ਅਕਾਡਮੀ, ਚੰਡੀਗੜ੍ਹ ਆਦਿ ਸੰਸਥਾਵਾਂ ਨੇ ਸੋਕ ਮਤੇ ਭੇਜੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਲੇਖਕ ਅਤੇ ਵਿਦਵਾਨ ਜਸਬੀਰ ਭੁੱਲਰ, ਡਾ. ਦਵਿੰਦਰ ਸਿੰਘ ਬੋਹਾ, ਸੁਰਿੰਦਰ ਗਿੱਲ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਗੁਰਦੇਵ ਕੌਰ ਪਾਲ, ਮਨਮੋਹਨ ਸਿੰਘ ਦਾਓਂ, ਦਲਜੀਤ ਕੌਰ ਦਾਓਂ, ਡਾ. ਲਾਭ ਸਿੰਘ ਖੀਵਾ, ਡਾ. ਗੁਰਮੇਲ ਸਿੰਘ, ਸੁਰਜੀਤ ਸੁਮਨ, ਭੁਪਿੰਦਰ ਮਲਿਕ, ਸੀ.ਪੀ.ਆਈ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ, ਅਮਰੀਕ ਸਿੰਘ ਸੋਮਲ (ਸੀਨੀਅਰ ਡਿਪਟੀ ਮੇਅਰ), ਮਨਜੀਤ ਸੇਠੀ (ਸਾਬਕਾ ਡਿਪਟੀ ਮੇਅਰ), ਲਖਵਿੰਦਰ ਕੋਰ ਗਰਚਾ ਸੀਨੀਅਰ ਅਕਾਲੀ ਲੀਡਰ ਪਰਮਜੀਤ ਸਿੰਘ ਕਾਹਲੋਂ, ਸਮਾਜਿਕ ਕਾਰਕੁਨ ਸਤਬੀਰ ਸਿੰਘ ਧਨੋਆਂ, ਐਡਵਕੇਟ ਦਰਸ਼ਨ ਸਿੰਘ ਧਾਲੀਵਾਲ, ਕਹਾਣੀਕਾਰ ਸਵਰਗੀ ਸੁਖਜੀਤ ਦੀ ਧਰਮ ਪਤਨੀ ਸ੍ਰੀਮਤੀ ਗੁਰਦੀਪ ਕੌਰ, ਦਿਲਸ਼ੇਰ ਚੰਦੇਲ (ਸਾਬਕਾ ਡੀ.ਐਸ.ਪੀ.), ਅਰੁਨ ਸੈਣੀ (ਐਸ.ਐਸ.ਪੀ. ਵਿਜੀਲੈਂਸ), ਗੁਰਦਰਸ਼ਨ ਸਿੰਘ ਮਾਵੀ, ਸੀਨੀਅਰ ਐਡਵੋਕੇਟ ਆਰ. ਐਸ. ਚੀਮਾ (ਸਾਬਕਾ ਐਡਵੋਕੇਟ ਜਰਨਲ), ਡਾ. ਕਾਮਰੇਡ ਅਵਤਾਰ ਸਿੰਘ ਪਾਲ, ਗੁਰਦੇਵ ਕੌਰ ਪਾਲ, ਅਰਵਿੰਦਰ ਪਾਲ ਸ਼ਰਮਾ, ਡਾ. ਵਰਿੰਦਰ ਸਿੰਘ, ਬਲਵਿੰਦਰ ਸਿੰਘ (ਉੱਤਮ ਸਵੀਟਸ) ਸੁਰਿੰਦਰ ਰਸੂਲਪੁਰੀ, ਰਾਬਿੰਦ ਰਸਿਮਘ ਰੱਬੀ, ਭੁਪਿੰਦਰ ਮੋਟੋਰੀਆਂ, ਗੁਰਕ੍ਰਿਪਾਲ ਅਸ਼ਕ, ਡਾਕਟਰ ਜਸਵੰਤ ਸਿੰਘ, ਡਾ. ਕਰਮ ਸਿੰਘ ਵਕੀਲ, ਅਰਵਿੰਦਰ ਪਾਲ, ਗੁਰਮੇਲ ਸਿੰਘ ਸਿੱਧੂ, ਇੰਦਰਜੀਤ ਹਜਾਰ ਸਨ।ਅੰਤ ਵਿੱਚ ਗੁਰੂ ਕਾ ਲੰਗਰ ਟੁੱਟ ਵਰਤਿਆ।












