ਅੰਤਿਮ ਅਰਦਾਸ, ਖਤਮ ਸ਼ਰੀਫ 1ਅਕਤੂੰਬਰ ਨੂੰ ਹੋਵੇਗੀ
ਮੋਰਿੰਡਾ,29, ਸਤੰਬਰ (ਮਲਾਗਰ ਖਮਾਣੋਂ)
ਅਗਾਹਵਾਧੂ ਵਿਚਾਰਾਂ ਦੇ ਧਾਰਨੀ, ਤਰਕਸ਼ੀਲ ਸੋਸਾਇਟੀ ਦੇ ਪੇਪਰ ਤਰਕਸ਼ੀਲ ਤੇ ਪਾਠਕ ਤੇ ਪ੍ਰਚਾਰਕ, ਸਮਾਜਿਕ ਚਿੰਤਕ, ਕਰਮ ਖਾਨ ਕਾਇਨੋਰ ਦੀ ਅਚਾਨਕ ਹੋਈ ਮੌਤ ਤੇ ਤਰਕਸ਼ੀਲ ਸੋਸਾਇਟੀ ਚੰਡੀਗੜ੍ਹ ਜੋਨ ਮੁਖੀ ਅਜੀਤ ਪਰਦੇਸੀ, ਇਕਾਈ ਰੋਪੜ ਮੁਖੀ ਅਸ਼ੋਕ ਕੁਮਾਰ, ਮਾਨਸਿਕ ਵਿਭਾਗ ਮੁਖੀ ਅਮਰਨਾਥ ਪਵਰ ਰਤੋ, ਡੈਮੋਕ੍ਰੇਟਿਕ ਟੀਚਰ ਫਰੰਟ ਜ਼ਿਲ੍ਹਾ ਪ੍ਰਧਾਨ ਮਾਸਟਰ ਗਿਆਨ ਚੰਦ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ, ਉਸਾਰੀ ਮਿਸਤਰੀ ਮਜਦੂਰ ਯੂਨੀਅਨ ਦੇ ਪ੍ਰਧਾਨ ਤਰਸੇਮ ਜੱਟ ਪੁਰਾ, ਬਲਵਿੰਦਰ ਸਿੰਘ ਭੈਰੋ ਮਾਜਰਾ, ਪੈਨਸ਼ਨਰ ਬਿਜਲੀ ਬੋਰਡ ਆਗੂ ਹਰਭਜਨ ਸਿੰਘ, ਕਿਰਤੀ ਕਿਸਾਨ ਮੋਰਚੇ ਦੇ ਪ੍ਰਧਾਨ ਵੀਰ ਸਿੰਘ ਵੜਵਾ, ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ ਰਧਾਵਾ, ਇਫਟੂ ਆਗੂ ਰਾਣਾ ਪ੍ਰਤਾਪ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੀਏ ਗੁਰਚਰਨ ਸਿੰਘ ਮਾਣੇ ਮਾਜਰਾ, ਦੀਦਾਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਕਜੋਲੀ, ਪ੍ਰੈਸ ਕਲੱਬ ਦੇ ਪ੍ਰਧਾਨ ਕਰਨੈਲਜੀਤ ਸਿੰਘ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਦੇ ਆਗੂ ਜਗਤਾਰ ਸਿੰਘ ਰੱਤੋਂ ਆਦਿ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ, ਕਿਹਾ ਕਿ ਇਸ ਮੌਕੇ ਜਦੋਂ ਭਾਰਤ ਵਿੱਚ ਫਿਰਕੂ ਸ਼ਕਤੀਆਂ ਵੱਲੋਂ ਭਾਈਚਾਰਕ ਏਕਤਾ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਉਸ ਸਮੇਂ ਇੱਕ ਇਹੋ ਜਿਹੀ ਸ਼ਖਸ਼ੀਅਤ ਦਾ ਤੁਰ ਜਾਣਾ ਮਿਹਨਤਕਸ਼ ਲੋਕਾਂ ਲਈ ਬਹੁਤ ਵੱਡਾ ਘਾਟਾ ਹੈ। ਕਰਮ ਖਾਨ ਦੇ ਵੱਡੇ ਭਰਾ ਪਾਲ ਖਾਨ ਸੇਵਾ ਮੁਕਤ ਮੁਲਾਜ਼ਮ ਡਾਕ ਵਿਭਾਗ ਨੇ ਦੱਸਿਆ ਕਿ ਉਨ੍ਹਾਂ ਦੀ ਅੰਤਿਮ ਅਰਦਾਸ, ਖ਼ਤਮ ਸ਼ਰੀਫ ਇੱਕ ਅਕਤੂਬਰ ਨੂੰ ਪਿੰਡ ਸਮਾਣਾ ਕਲਾਂ ਵਿਖੇ ਕੀਤੀ ਜਾਵੇਗੀ।












