ਮਾਨਸਾ 29-ਸਤੰਬਰ ,ਬੋਲੇ ਪੰਜਾਬ ਬਿਊਰੋ;
ਪਿੰਡਾਂ ਵਿੱਚ ਮਨਰੇਗਾ ਦੇ ਕੰਮ ਬੰਦ ਹੋਣ ਅਤੇ ਮੀਂਹ ਹੜਾਂ ਨਾਲ ਘਰਾਂ ਦੇ ਨੁਕਸਾਨੇ ਦੇ ਮੁਆਵਜ਼ੇ ਨੂੰ ਲੈਕੇ ਜਥੇਬੰਦੀ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਵਲੋਂ ਡੀਸੀ ਦਫ਼ਤਰ ਅੱਗੇ ਧਰਨਾ ਲਾਇਆ ਗਿਆ ਅਤੇ ਇਸ ਧਰਨੇ ਵਿੱਚ ਪੰਜਾਬ ਕਿਸਾਨ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਨੇ ਵੀ ਹਮਾਇਤ ਕੀਤੀ ਗਈ ਅਤੇ ਦਿੱਤੇ ਮੰਗ ਪੱਤਰ ਦੇਣ ਦੇ ਦਿੱਤੇ ਸਮੇਂ ਤੇ ਡੀ ਸੀ ਵਲੋਂ ਮੰਗ ਪੱਤਰ ਨਾ ਲੈਣ ਆਉਣ ਦੇ ਵਿਰੋਧ ਵਿੱਚ ਜਥੇਬੰਦੀ ਨੇ ਕੰਪਲੈਕਸ ਵੱਲ ਚਾਲੇ ਪਾ ਦਿੱਤੇ ਅਤੇ ਅੱਗੇ ਜਾਕੇ ਡੀਸੀ ਦਫ਼ਤਰ ਨੂੰ ਘੇਰਾ ਪਾ ਦਿੱਤਾ ਜ਼ਿਲ੍ਹਾ ਪ੍ਰਸ਼ਾਸਨ ਨਾਲ ਕਾਫੀ ਖਿੱਚਥੂਹ ਮਗਰੋਂ ਐੱਸ ਡੀ ਐੱਮ ਮਾਨਸਾ ਨੇ ਮਨਰੇਗਾ ਦੇ ਬੰਦ ਹੋਣ ਪੰਜਾਬ ਦੇ ਮਜ਼ਦੂਰਾਂ ਦੀਆਂ ਵੱਖ-ਵੱਖ ਸਮੱਸਿਆਵਾਂ ਤੇ ਹੜਾਂ ਦੀ ਮਾਰ ਦੇ ਮੁਆਵਜ਼ੇ ਸਬੰਧੀ ਪ੍ਰਧਾਨ ਮੰਤਰੀ ਭਾਰਤ ਸਰਕਾਰ ਨੂੰ ਭੇਜਣ ਲਈ ਮੰਗ ਪੱਤਰ ਲੈਕੇ ਗਏ ਅਤੇ ਨਾਲ ਵੱਖ-ਵੱਖ ਪਿੰਡਾਂ ਦੀਆਂ ਸਮੱਸਿਆਂਵਾਂ ਵਾਲੀਆਂ ਅਰਜ਼ੀਆਂ ਤੇ ਮਨਰੇਗਾ ਦੇ ਕੰਮ ਚਲਾਉਣ ਵਾਲੀਆਂ ਡਿਮਾਡਾਂ ਵੀ ਦਿੱਤੀਆਂ ਗਈਆਂ।

ਪ੍ਰੈਸ ਬਿਆਨ ਜਾਰੀ ਕਰਦਿਆਂ ਸੀ ਪੀ ਆਈ ਐੱਮ ਐੱਲ ਲਿਬਰੇਸ਼ਨ ਦੇ ਸੂਬਾ ਇੰਚਾਰਜ ਕਾਮਰੇਡ ਪ੍ਰਸੋਤਮ ਸਰਮਾ ਆਗੂ ਕਾਮਰੇਡ ਰਾਜਵਿੰਦਰ ਸਿੰਘ ਰਾਣਾ, ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਵਿੱਚ ਮਨਰੇਗਾ ਦੇ ਕੰਮ ਬੰਦ ਕਰਕੇ ਅਤੇ ਮਨਰੇਗਾ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਮਜ਼ਦੂਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਅਤੇ ਆਰਥਿਕ ਤੌਰ ਤੇ ਬਹੁਤ ਹੀ ਕਮਜੋਰ ਕਰ ਦਿੱਤੇ ਅਤੇ ਮਨਰੇਗਾ ਮਜ਼ਦੂਰ ਭੁੱਖਮਰੀ ਦੇ ਸ਼ਿਕਾਰ ਹੋ ਰਹੇ ਹਨ ਆਗੂ ਨੇ ਕਿਹਾ ਵੱਖ ਵੱਖ ਪਿੰਡਾਂ ਪੀੜਤ ਲੋਕ ਆਪਣੀ ਸਮੱਸਿਆਵਾ ਸਬੰਧੀ ਡੀਸੀ ਦਫ਼ਤਰ ਆਏ ਪਰ ਪੀੜਤਾਂ ਦੀਆਂ ਸਮੱਸਿਆਂਵਾਂ ਸੁਣਨ ਨੂੰ ਡੀ ਸੀ ਕੋਲ ਕੋਈ ਟਾਇਮ ਨਹੀਂ ਆਗੂਆਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਡੀਸੀ ਮਾਨਸਾ ਦੀ ਜਲਦੀ ਬਦਲੀ ਕੀਤੀ ਜਾਵੇ।ਇਸ ਰੋਸ ਪ੍ਰਦਰਸ਼ਨ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਬਲਵਿੰਦਰ ਘਰਾਂਗਣਾਂ ਜ਼ਿਲ੍ਹਾ ਆਗੂ ਕਾਮਰੇਡ ਗੁਰਸੇਵਕ ਸਿੰਘ ਮਾਨਬੀਬੜੀਆਂ ਨੇ ਕਿਹਾ ਜੋ ਕੇਦਰ ਦੀ ਮੋਦੀ ਸਰਕਾਰ ਨੇ ਮਜ਼ਦੂਰਾਂ ਦੇ ਰਾਸ਼ਣ ਕਾਰਡ ਕੱਟ ਦਿੱਤੇ ਨਵੇਂ ਨਾਂ ਦਰਜ ਕਰਨ ਲਈ ਸਕੀਮ ਬੰਦ ਕਰ ਰੱਖੀ ਹੈ ਘਰਾਂ ਦੀ ਉਸਾਰੀ ਵਿੱਚ ਮਨਰੇਗਾ ਸਕੀਮ ਜੋੜ ਦਿੱਤੀ ਤਾਂ ਜੋ ਮੋਦੀ ਸਰਕਾਰ ਵਲੋ ਮੱਦਦ ਘੱਟ ਦੇਣੀ ਪਵੇ,ਹੁਣ ਰਹਿੰਦੀ ਕਸਰ ਮਨਰੇਗਾ ਨੂੰ ਠੇਕੇਦਾਰੀ ਸਿਸਟਮ ਵਿੱਚ ਲਿਆਕੇ ਕੱਢ ਦਿੱਤੀ ਆਗੂਆਂ ਨੇ ਕਿਹਾ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਮਜ਼ਦੂਰਾਂ ਦੇ ਮਨਰੇਗਾ ਦੇ ਕੰਮ ਬੰਦ ਹੋਣ ਤੇ ਹਲ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਅਤੇ ਨਾਂ ਹੜਾਂ ਮੀਹਾਂ ਦੀ ਮਾਰ ਵਾਲੇ ਘਰਾਂ ਨੂੰ ਮੁਆਵਜ਼ਾ ਦਿੱਤਾ ਅਤੇ ਪਿੰਡਾਂ ਵਿਚ ਵਿੱਤਕਰੇਵਾਜੀ ਕੀਤੀ ਜਾ ਰਹੀ ਹੈ। ਇਸ ਧਰਨੇ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਲਿਬਰੇਸ਼ਨ ਦੇ ਜਿਲਾ ਆਗੂ ਕਾਮਰੇਡ ਗੁਰਮੀਤ ਸਿੰਘ ਨੰਦਗੜ੍ਹ,ਭਾਰਤੀ ਕਿਸਾਨ ਯੂਨੀਅਨ ਡਕੌਂਦਾ ਬੁਰਜ ਗਿੱਲ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਗੁਰਨਾਮ ਸਿੰਘ ਭੀਖੀ, ਮਜ਼ਦੂਰ ਆਗੂ ਕਾਮਰੇਡ ਕਾਮਰੇਡ ਹਰਮੇਸ ਭੰਮੇ, ਕਾਮਰੇਡ ਦਰਸ਼ਨ ਸਿੰਘ ਦਾਨੇਵਾਲਾ, ਕਾਮਰੇਡ ਬਿੰਦਰ ਕੌਰ ਉੱਡਤ ਭਗਤ ਰਾਮ, ਤਰਸੇਮ ਸਿੰਘ ਖਾਲਸਾ ਬਹਾਦਰਪੁਰ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਬਲਜੀਤ ਸਿੰਘ ਭੈਣੀਬਾਘਾ,ਕਾਮਰੇਡ ਭੋਲਾ ਸਿੰਘ ਬਹਾਦਰਪੁਰ,ਮੇਟ ਰਣਜੀਤ ਸਿੰਘ ਆਕਲੀਆਂ, ਜੀਤ ਸਿੰਘ ਬੋਹਾ,ਮੇਟ ਮਨਜੀਤ ਕੌਰ ਆਕਲੀਆਂ, ਮੇਟ ਰਾਜ ਸਿੰਘ ਭੈਣੀਬਾਘਾ ਕਾਮਰੇਡ ਅਜੈਬ ਸਿੰਘ ਭੈਣੀਬਾਘਾ,ਕਾਮਰੇਡ ਭੋਲਾ ਸਿੰਘ ਗੜੱਦੀ, ਕਾਮਰੇਡ ਨੀਟਾ ਭੀਖੀ, ਕਾਮਰੇਡ ਦਨੇਸ ਭੀਖੀ, ਕਾਮਰੇਡ ਰਘਵੀਰ ਸਿੰਘ ਭੀਖੀ, ਕਾਮਰੇਡ ਬੂਟਾ ਸਿੰਘ ਭੁਪਾਲ, ਕਾਮਰੇਡ ਅੰਗਰੇਜ਼ ਸਿੰਘ ਘਰਾਂਗਣਾਂ,ਮੇਟ ਕਰਮਜੀਤ ਕੌਰ ਬੁਰਜ ਹਰੀ ਆਦਿ ਆਗੂਆਂ ਨੇ ਸੰਬੋਧਨ ਕੀਤਾ।












