ਲੁਧਿਆਣਾ ਦੇ 120 ਕਰੋੜ 87 ਲੱਖ ਦੇ ਗਬਨ ‘ਚ ਮਾਨਯੋਗ ਹਾਈਕੋਰਟ ਵੱਲੋਂ ਪੰਚਾਇਤ ਮੰਤਰੀ ਸੌਧ ਤੇ ਵਿਭਾਗ ਅਧਿਕਾਰੀਆਂ ਨੂੰ ਨੋਟਿਸ ਜਾਰੀ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ 29 ਸਤੰਬਰ ,ਬੋਲੇ ਪੰਜਾਬ ਬਿਊਰੋ;

ਬਲਾਕ ਲੁਧਿਆਣਾ -2 ਜ਼ਿਲ੍ਹਾ ਲੁਧਿਆਣਾ ਵਿੱਚ ਬਹੁ-ਕਰੋੜੀ ਗਬਨ ਹੋਣ ਦੇ ਸਬੰਧ ਵਿੱਚ ਸ੍ਰੀਮਤੀ ਨਵਦੀਪ ਕੌਰ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਵੱਲੋਂ ਮੁੱਢਲੀ ਪੜਤਾਲ ਕਰਕੇ ਵਿਭਾਗ ਦੇ ਉੱਚ ਅਧਿਕਾਰੀ ਸ੍ਰੀ ਜਗਵਿੰਦਰ ਸਿੰਘ ਸੰਧੂ ਡਾਇਰੈਕਟਰ ਸ਼ਾਮਲਾਤ ਸ਼ੈਲ (ਹੁਣ ਸੇਵਾ ਮੁਕਤ) ਨੂੰ ਪੜਤਾਲ ਰਿਪੋਰਟ ਭੇਜੀ ਗਈ ਸੀ ਤੇ ਸ੍ਰੀ ਸੰਧੂ ਵੱਲੋਂ ਇਸ ਕੇਸ ਦੀ ਫਾਈਨਲ ਪੜਤਾਲ ਰਿਪੋਰਟ ਸਰਕਾਰ ਨੂੰ ਭੇਜੀ ਗਈ। ਪਰ ਬਹੁਤ ਹੀ ਅਫ਼ਸੋਸ ਦੀ ਗੱਲ ਹੈ ਕਿ ਪੜਤਾਲ ਦੌਰਾਨ ਸਬੰਧਤ ਪੰਚਾਇਤ ਸਕੱਤਰਾਂ ਵੱਲੋਂ ਸ੍ਰੀਮਤੀ ਨਵਦੀਪ ਕੌਰ ਅਤੇ ਸ੍ਰੀ ਸੰਧੂ ਨੂੰ ਤਕਰੀਬਨ ਪੰਜ ਪਿੰਡਾਂ ਦਾ ਰਿਕਾਰਡ ਦੋਸ਼ੀਆਂ ਵੱਲੋਂ ਪੇਸ਼ੀ ਹੀ ਨਹੀਂ ਕੀਤਾ । ਜਦੋ ਕਿ ਅੱਜ ਵੀ ਰਿਕਾਰਡ ਗਾਇਬ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਗਿੱਲ ਨੇ ਆਖਿਆ ਕਿ ਬਲਾਕ ਲੁਧਿਆਣਾ -2 ਨਾਲ ਸੰਬੰਧਿਤ ਛੇ ਪਿੰਡ ਜਿਨਾਂ ਵਿੱਚ ਸਲੇਮਪੁਰ, ਸੇਖੇਵਾਲ, ਸੇਲਕੀਆਣਾ,ਬੌਕੜ ਗੁਜਰਾਂ,ਧਨਾਨਸੂ ਤੇ ਕੜਿਆਣਾ ਖੁਰਦ ਦੇ ਵਿੱਚੋ ਤਕਰੀਬਨ ਪੰਜ ਪਿੰਡਾਂ ਦਾ ਸਰਕਾਰੀ ਰਿਕਾਰਡ ਬੱਗਾ ਸਿੰਘ ਪੰਚਾਇਤ ਸਕੱਤਰ ਤੇ ਜਸ਼ਨਦੀਪ ਚੰਦੇਲ (ਮੁਅੱਤਲੀ ਅਧੀਨ) ਵੱਲੋਂ ਖੁਰਦ ਬੁਰਦ ਕੀਤਾ ਗਿਆ। ਸਾਡੇ ਵੱਲੋਂ ਪੰਚਾਇਤ ਮੰਤਰੀ ਸਾਹਿਬ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਸੇਵਾ ਵਿੱਚ ਗ੍ਰਾਮ ਪੰਚਾਇਤਾਂ ਦੇ ਖੁਰਦ ਬੁਰਦ ਕੀਤੇ ਰਿਕਾਰਡ ਸਬੰਧੀ ਕਈ ਦਰਖਾਸਤਾਂ ਦਿੱਤੀਆਂ ਗਈਆਂ । ਪਰ ਪੰਚਾਇਤ ਮੰਤਰੀ ਤਰਨਪ੍ਰੀਤ ਸਿੰਘ ਸੌਧ ਤੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਦਰਖਾਸਤਾਂ ਸਬੰਧੀ ਗਬਨ ਦੇ ਦੋਸੀਆਂ ਖਿਲਾਫ਼ ਕੋਈ ਵੀ ਕਾਰਵਾਈ ਨਹੀਂ ਕੀਤੀ ਅਤੇ ਨਾ ਹੀ ਦੋਸ਼ੀਆਂ ਪਾਸੋਂ ਰਿਕਾਰਡ ਰਿਕਵਰ ਕੀਤੇ ਗਏ। ਜਿਸ ਦੇ ਸੰਬੰਧ ਵਿੱਚ ਸੁਖਪਾਲ ਸਿੰਘ ਗਿੱਲ ਵੱਲੋਂ ਮਾਨਯੋਗ ਅਦਾਲਤ ਵਿੱਚ ਕੇਸ਼ ਦਾਇਰ ਕੀਤਾ ਗਿਆ, ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਡੇ ਵਕੀਲ ਦੀਪਕ ਨਈਅਰ ਦੀਆਂ ਦਲੀਲਾਂ ਨੂੰ ਸਵਿਕਾਰਦੇ ਹੋਏ, ਸੁਣਵਾਈ ਉਪਰੰਤ ਮੌਜੂਦਾ ਪੰਚਾਇਤ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਧ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਦਿਆਂ ਜਵਾਬ ਮੰਗਿਆ। ਉਹਨਾਂ ਅੱਗੇ ਆਖਿਆ ਕਿ ਇਸ ਬਹੁ-ਕਰੋੜੀ ਗਬਨ ਨੂੰ ਉਹਨਾਂ ਵੱਲੋਂ ਉਜਾਗਰ ਕਰਨ ਕਰਕੇ ਇਸ ਨਾਲ ਸੰਬੰਧਿਤ ਅਧਿਕਾਰੀਆਂ,ਕਰਮਚਾਰੀਆਂ ਅਤੇ ਫਰਮਾਂ ਦੇ ਮਾਲਕਾਂ ਤੋਂ ਮੈਨੂੰ ਤੇ ਮੇਰੇ ਪਰਿਵਾਰ ਨੂੰ ਜਾਨ ਨੂੰ ਖ਼ਤਰਾ ਹੈ, ਇਸ ਲਈ ਨੇ ਮਾਨਯੋਗ ਅਦਾਲਤ ਤੋਂ ਪੁਲਿਸ ਸੁਰੱਖਿਆ ਦੀ ਮੰਗ ਕੀਤੀ, ਜੋ ਕਿ ਸੁਰੱਖਿਆ ਦੇ ਸਬੰਧਤ ਅਧਿਕਾਰੀਆਂ ਨੂੰ ਹੁਕਮ ਪਾਸ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।