ਬਰਨਾਲਾ, 30 ਸਤੰਬਰ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਬਰਨਾਲਾ ਦੇ ਕਸਬਾ ਮਹਿਲ ਕਲਾਂ ਨਾਲ ਸਬੰਧਤ 41 ਸਾਲਾ ਨੌਜਵਾਨ ਸਰਬਜੀਤ ਸਿੰਘ ਉਰਫ਼ ਸਰਬਾ, ਪੁੱਤਰ ਰਣਜੀਤ ਸਿੰਘ, ਨੇ ਆਸਟ੍ਰੇਲੀਆ ਦੇ ਐਡੀਲੇਡ ਸ਼ਹਿਰ ਵਿਚ ਆਪਣਾ ਜੀਵਨ ਦੁੱਖਦਾਈ ਢੰਗ ਨਾਲ ਖਤਮ ਕਰ ਲਿਆ।
ਮ੍ਰਿਤਕ ਦੇ ਭਰਾ ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਬਜੀਤ ਸਿੰਘ 2015 ਵਿਚ ਆਪਣੀ ਪਤਨੀ ਸਮੇਤ ਸਪਾਊਸ ਵੀਜ਼ੇ ਰਾਹੀਂ ਆਸਟ੍ਰੇਲੀਆ ਗਿਆ ਸੀ, ਜਿੱਥੇ ਉਹ ਵਧੀਆ ਭਵਿੱਖ ਦੀ ਉਮੀਦ ਨਾਲ ਵੱਸਿਆ ਸੀ। ਉੱਥੇ ਉਹ ਦੋ ਪੁੱਤਰਾਂ ਦਾ ਪਿਤਾ ਵੀ ਬਣਿਆ।
ਪਰਿਵਾਰਕ ਸਰੋਤਾਂ ਮੁਤਾਬਕ, ਪਤਨੀ ਨਾਲ ਚੱਲ ਰਹੇ ਲੰਮੇ ਸਮੇਂ ਤੋਂ ਘਰੇਲੂ ਕਲੇਸ਼ ਕਾਰਨ ਹੀ ਉਸਨੇ ਇਹ ਸਨਸਨੀਖੇਜ਼ ਕਦਮ ਚੁੱਕਿਆ। ਇਸ ਦੁਖਦਾਈ ਘਟਨਾ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।












