6 ਅਕਤੂਬਰ ਨੂੰ ਨਿਗਰਾਨ ਇੰਜੀਨੀਅਰ ਬਠਿੰਡਾ ਦਫ਼ਤਰ ਅੱਗੇ ਤਿੰਨ ਦਿਨਾਂ ਧਰਨਾ
ਬਰਨਾਲਾ,30, ਸਤੰਬਰ (ਮਲਾਗਰ ਖਮਾਣੋਂ),ਬੋਲੇ ਪੰਜਾਬ ਬਿਊਰੋ;
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਆਊਟਸੋਰਸ ਵਰਕਰਜ਼ ਯੂਨੀਅਨ ਰਜਿ: ਵੱਲੋਂ ਅੱਜ ਬਰਨਾਲਾ ਵਿਖੇ ਜਿਲ੍ਹਾ ਪ੍ਧਾਨ ਅਸੋਕ ਕੁਮਾਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਇਸ ਮੌਕੇ ਮੀਟਿੰਗ ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ ਮੌੜ ਮੰਡੀ ਦੇ ਵਰਕਰਾਂ ਦੇ ਰੁਜਗਾਰ ਨੂੰ ਬਹਾਲ ਕਰਵਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਸੂਬਾ ਸੀਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਮੰਡੇਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵ/ਸ ਅਤੇ ਸੀਵਰੇਜ਼ ਬੋਰਡ ਦੇ ਆਊਟਸੋਰਸ ਕਾਮੇਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਪੰਜਾਬ ਸਰਕਾਰ ਨਾਲ ਸੰਘਰਸ਼ ਕਰ ਰਹੇ ਹਨ ਪਰ ਪੰਜਾਬ ਸਰਕਾਰ ਵੱਲੋਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਸਾਡੇ ਮੌੜ ਮੰਡੀ ਦੇ ਵਰਕਰਾਂ ਤੇ ਝੂਠੇ ਪਰਚੇ ਦਰਜ ਕਰਕੇ ਉਨਾ ਨੂੰ ਜੇਲ ਭੇਜਿਆ ਗਿਆ। ਜਥੇਬੰਦੀ ਵੱਲੋਂ ਉਨਾਂ ਵਰਕਰਾਂ ਦੀਆਂ ਜਮਾਨਤਾਂ ਕਰਵਾ ਕੇ ਉਨਾ ਨੂੰ ਬਾਹਰ ਲਿਆਦਾ ਗਿਆ | ਉਸ ਤੋਂ ਬਾਅਦ ਉਨਾ ਵਰਕਰਾਂ ਨੂੰ ਮੁੜ ਕੰਮਾਂ ਤੇ ਰਖਵਾਉਣ ਲਈ ਮਹਿਕਮੇ ਦੇ ਵੱਖ ਵੱਖ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ | ਇਸ ਤੋਂ ਬਾਅਦ ਜਥੇਬੰਦੀ ਵੱਲੋਂ ਮੁੱਖ ਕਾਰਜਕਾਰੀ ਅਫਸਰ ਨਾਲ ਵੀ ਰਾਬਤਾ ਕਰਨ ਦੀ ਕੋਸਿਸ ਕੀਤੀ ਗਈ। ਪਰ ਕੋਈ ਵੀ ਸੁਣਵਾਈ ਨਹੀਂ ਹੋਈ ਅਤੇ ਨਾਂ ਹੀ ਇੰਨ੍ਹਾਂ ਵਰਕਰਾਂ ਦਾ ਹੱਲ ਕੀਤਾ ਗਿਆ। ਸਗੋਂ ਸਮੁੱਚੇ ਵਰਕਰਾਂ ਦੀਆਂ ਤਨਖਾਹਾਂ ਨਾਂ ਦੇ ਕੇ ਡਰ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।ਇਸ ਤੋਂ ਬਾਅਦ ਹੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੌੜ ਮੰਡੀ ਦੇ ਵਰਕਰਾਂ ਦੇ ਰੁਜਗਾਰ ਨੂੰ ਬਹਾਲ ਕਰਵਾਉਣ, ਅਗਸਤ ਮਹੀਨੇ ਦੀਆਂ ਤਨਖਾਹਾਂ ਰੀਲਿਜ ਕਰਵਾਉਣ ਲਈ ਜਥੇਬੰਦੀ ਵੱਲੋਂ 6 ਅਕਤੂਬਰ ਨੂੰ ਮਹਿਕਮੇਂ ਦੇ ਨਿਗਰਾਨ ਇੰਜੀਨੀਅਰ ਬਠਿੰਡਾ ਦਫ਼ਤਰ ਅੱਗੇ ਤਿੰਨ ਦਿਨਾਂ ਧਰਨਾ ਦਿੱਤਾ ਜਾਵੇਗਾ | ਸਮੁੱਚੇ ਪੰਜਾਬ ਵਿਚ ਆਊਟਸੋਰਸ ਕਾਮਿਆਂ ਦੀਆਂ ਅਗਸਤ ਮਹੀਨੇ ਦੀਆਂ ਤਨਖਾਹਾਂ ਰੀਲਿਜ ਹੋ ਗਈਆਂ ਹਨ ਪਰ ਬਰਨਾਲਾ ਵਿੱਚ ਅਫ਼ਸਰਸ਼ਾਹੀ ਵੱਲੋਂ ਤਨਖਾਹਾਂ ਨੂੰ ਲੈ ਕੇ ਕੋਈ ਪੁਖਤਾ ਹੱਲ ਨਹੀਂ ਕੀਤਾ ਜਾ ਰਿਹਾ | ਇਸ ਮੌਕੇ ਬਰਨਾਲਾ ਦੇ ਆਗੂ ਜਿਲਾ ਪ੍ਰਧਾਨ ਅਸੋਕ ਕੁਮਾਰ ਵੱਲੋ ਕਿਹਾ ਕਿ ਜੇਕਰ ਅੱਜ ਸਾਮ ਤੱਕ ਤਨਖਾਹਾਂ ਜਾਰੀ ਨਹੀਂ ਕੀਤੀਆਂ ਜਾਦੀਆਂ ਤਾਂ ਬਰਨਾਲਾ ਜਿਲ੍ਹਾ ਦੇ ਵਾਟਰ ਸਪਲਾਈ ਤੇ ਸੀਵਰੇਜ਼ ਕਾਮਿਆਂ ਵੱਲੋਂ ਮਜਬੂਰਨ 1 ਅਕਤੂਬਰ ਤੋਂ ਮਹਿਕਮੇਂ ਵਿਰੁੱਧ ਧਰਨਾ ਦੇਣਗੇ | ਜਿਸਦੀ ਪੂਰੀ ਜਿੰਮੇਵਾਰੀ ਪ੍ਸਾਸਨ ਦੀ ਹੋਵੇਗੀ | ਸਰਕਾਰ ਵੱਲੋਂ ਜੋ ਨਗਰ ਨਿਗਮ, ਕਾਰਪੋਰੇਸ਼ਨਾਂ, ਵਾਟਰ ਸਪਲਾਈ ਜਾਂ ਸੀਵਰੇਜ ਬੋਰਡ ਮੈਨਟੀਨੈਂਸ ਦਾ ਕੰਮ ਜੋ ਇਕ ਹੀ ਕੰਪਨੀ ਨੂੰ ਦੇਣ ਲਈ ਸਰਕਾਰ ਤਿਆਰੀ ਦੇ ਵਿੱਚ ਹੈ। ਉਸ ਮਾਰੂ ਨੀਤੀ ਦਾ ਜਥੇਬੰਦੀ ਵੱਲੋਂ ਪੁਰਜੋ਼ਰ ਵਿਰੋਧ ਕੀਤਾ ਜਾਂਦਾ ਹੈ ਮਿਊਸੀਪਲ ਐਕਸਨ ਕਮੇਟੀ ਪੰਜਾਬ ਦੇ ਸਰਪ੍ਸਤ ਸ੍ ਕੁਲਵੰਤ ਸਿੰਘ ਸੈਣੀ ਜਿਨ੍ਹਾਂ ਵੱਲੋਂ ਪੰਜਾਬ ਪੱਧਰੀ ਹੜਤਾਲ ਕੀਤੀ ਹੋਈ ਹੈ। ਉਸ ਹੜਤਾਲ ਦਾ ਜਥੇਬੰਦੀ ਵੱਲੋਂ ਪੂਰਨ ਸਮਰਥਨ ਕੀਤਾ ਜਾਂਦਾ ਹੈ। ਇਸ ਮੌਕੇ ਜਨਰਲ ਸਕੱਤਰ ਜਗਵੀਰ ਸਿੰਘ, ਵਿਨੋਦ ਕੁਮਾਰ ਬਰਨਾਲਾ, ਅਮਰੀਕ ਸਿੰਘ ਬਰਨਾਲਾ, ਸੁਖਵਿੰਦਰ ਸਿੰਘ ਹੰਢਿਆਇਆ, ਕਰਮਜੀਤ ਸਿੰਘ ਭਦੌੜ, ਬਲਜਿੰਦਰ ਸਿੰਘ ਹੰਢਿਆਇਆ, ਬੀਰਾ ਸਿੰਘ ਬਰੇਟਾ, ਵਿਜੇ ਕੁਮਾਰ ਬੁਢਲਾਡਾ, ਜਗਸੀਰ ਸਿੰਘ ਟਾਹਲੀਆਂ, ਆਦਿ ਹਾਜਰ ਸਨ |












