ਫਿਰੋਜ਼ਪੁਰ 2 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਜ਼ਿਲ੍ਹੇ ਦੇ ਪਿੰਡ ਲੱਖੋਂ ਕੇ ਬਹਿਰਾਮ ਵਿੱਚ ਇੱਕੋ ਦਿਨ ਅੰਦਰ ਵੱਖ-ਵੱਖ ਪਰਿਵਾਰਾਂ ਦੇ ਤਿੰਨ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ। ਪਿੰਡ ਵਿੱਚ ਇੱਕੋ ਸਮੇਂ ਪਈਆਂ ਤਿੰਨ ਲਾਸ਼ਾਂ ਨੂੰ ਵੇਖ ਕੇ ਹਰ ਇੱਕ ਸ਼ਖ਼ਸ ਦੀ ਰੂਹ ਕੁਰਲਾ ਰਹੀ ਸੀ। ਲਾਸ਼ਾਂ ਨੂੰ ਸੜਕ ‘ਤੇ ਰੱਖ ਪ੍ਰਦਰਸ਼ਨ’
ਸਥਾਨਕਵਾਸੀਆਂ ਮੁਤਾਬਿਕ, ‘ਕੁਝ ਦਿਨ ਪਹਿਲਾਂ ਨਸ਼ੇ ਕਾਰਨ ਇਸ ਲੱਖੋਂ ਕੇ ਬਹਿਰਾਮ ਪਿੰਡ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ ਅਤੇ ਦੋ ਦਿਨਾਂ ਵਿੱਚ ਇਸ ਪਿੰਡ ਦੇ ਚਾਰ ਨੌਜਵਾਨਾਂ ਦੀ ਨਸ਼ੇ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਚਾਰਾਂ ਦੇ ਪਰਿਵਾਰ ਬੇਚੈਨ ਹਨ ਅਤੇ ਨਸ਼ੇ ਦੀ ਵਿਕਰੀ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਪਿੰਡ ਵਾਸੀ ਗੁੱਸੇ ਵਿੱਚ ਹਨ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਫਿਰੋਜ਼ਪੁਰ-ਅਬੋਹਰ ਸੜਕ ‘ਤੇ ਰੱਖ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ,ਪੁਲਿਸ ਵੱਲੋਂ ਕਾਰਵਾਈ ਦਾ ਭਰੋਸਾ ਮਿਲਣ ਮਗਰੋਂ ਹੀ ਪਿੰਡ ਵਾਸੀਆਂ ਨੇ ਸੜਕ ਤੋਂ ਧਰਨਾ ਚੁੱਕਿਆ।
ਮ੍ਰਿਤਕਾਂ ਦੀ ਪਛਾਣ ਉਮੇਧ ਸਿੰਘ, 23, ਰਮਨਦੀਪ, 22, ਰਣਦੀਪ ਸਿੰਘ, 20, ਅਤੇ ਸੰਦੀਪ ਸਿੰਘ, 28 ਵਜੋਂ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰ ਨਸ਼ੇ ਦੇ ਕੋਹੜ ਉੱਤੇ ਪੂਰਨ ਲਗਾਮ ਲਗਾਉਣ ਦੀ ਮੰਗ ਕਰ ਰਹੇ ਹਨ।
’ਸਰਕਾਰਾਂ ਦੇ ਦਾਅਵੇ ਖੋਖਲੇ ਹਨ ਯੁੱਧ ਨਸ਼ਿਆਂ ਵਿਰੁੱਧ ਦੇ ,ਨਸ਼ਾ ਲਗਾਤਾਰ ਵਿਕ ਰਿਹਾ’ਹੈ ਕੋਈ ਨਸ਼ਾ ਖਤਮ ਨਹੀਂ ਹੋਇਆ ਉਲੇਾ ਜਿਆਦਾ ਵਿਕਣ ਲੱਗਿਆ ਹੈ
ਨਸ਼ੇ ਕਾਰਣ ਜਾਨ ਗੁਆਉਣ ਵਾਲੇ ਰਮਨਦੀਪ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ, ‘ਉਸ ਦਾ ਪੁੱਤਰ ਨਸ਼ੇ ਦੇ ਟੀਕੇ ਲਗਵਾਉਂਦਾ ਸੀ ਅਤੇ ਲੰਬੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦਾ ਸੀ। ਉਹ ਕੁਆਰਾ ਸੀ ਅਤੇ ਮਜ਼ਦੂਰ ਵਜੋਂ ਕੰਮ ਕਰਦਾ ਸੀ। ਇਲਾਕੇ ਵਿੱਚ ਕਦੇ ਵੀ ਨਸ਼ਾ ਬੰਦ ਨਹੀਂ ਹੋਇਆ ਅਤੇ ਲਗਾਤਾਰ ਵਿਕ ਰਿਹਾ ਹੈ।’
ਪੂਰੇ ਮਾਮਲੇ ਉੱਤੇ SPD ਮਨਜੀਤ ਸਿੰਘ ਨੇ ਕਿਹਾ ਕਿ ਪੋਸਟਮਾਰਟਮ ਤੋਂ ਪਤਾ ਲੱਗੇਗਾ ਕਿ ਮੌਤ ਨਸ਼ੇ ਦੀ ਦੁਰਵਰਤੋਂ ਕਾਰਨ ਹੋਈ ਹੈ ਜਾਂ ਕੋਈ ਹੋਰ ਕਾਰਨ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਵਿੱਚੋਂ ਕੁੱਝ ਪਹਿਲਾਂ ਨਸ਼ਾ ਛੁਡਾਉ ਕੇਂਦਰਾ ਵਿੱਚ ਵੀ ਰਹੇ ਹਨ ਪਰ ਬਾਵਜੂਦ ਇਸ ਦੇ ਉਹ ਨਸ਼ੇ ਦੀ ਲਾਹਣਤ ਨੂੰ ਨਹੀਂ ਤਿਆਗ ਸਕੇ ਅਤੇ ਹੁਣ ਤਿੰਨ ਨੌਜਵਾਨਾਂ ਦੀ ਮੌਤ ਪਿੰਡ ਵਿੱਚ ਇੱਕੋ ਦਿਨ ਹੋਈ ਹੈ।












