ਜਲ ਸਪਲਾਈ ਵਿਭਾਗ ਦੇ ਇਨਲਿਸਟਮੈਂਟ ਅਤੇ ਆਊਟਸੋਰਸ ਠੇਕਾ ਕਾਮਿਆਂ ਦੀਆਂ ਨਿਗੁਣੀਆਂ ਤਨਖਾਹਾਂ ਦੇਣ ਲਈ ਵੀ ਸਰਕਾਰ ਕੋਲ ਨਹੀਂ ਹਨ ਫੰਡ– ਸੂਬਾ ਪ੍ਰਧਾਨ

ਪੰਜਾਬ

ਸਰਕਾਰ ਦੇ ਸਾਰੇ ਵਾਅਦੇ ਸਿਰਫ ਕਾਗਜੀ ਤੇ ਹਵਾ ਵਿਚ

ਫਤਿਹਗੜ੍ਹ ਸਾਹਿਬ 3,ਅਕਤੂਬਰ (ਮਲਾਗਰ ਖਮਾਣੋਂ) ;

ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ:26ਜੇ ਸੂਬਾ ਪ੍ਰਧਾਨ ਦਰਸ ਵੀਰ ਸਿੰਘ ਰਾਣਾ ਅਤੇ ਜਰਨਲ ਸਕੱਤਰ ਕੁਲਦੀਪ ਸਿੰਘ ਸੰਗਰੂਰ ਨੇ ਪ੍ਰੈਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ ਅਤੇ ਆਊਟਸੋਰਸ ਕਾਮਿਆ ਦੀਆਂ ਮੰਗਾਂ ਦੀ ਸਰਕਾਰ ਅਤੇ ਜਲ ਉੱਚ ਅਧਿਕਾਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਉਹਨਾਂ ਨੂੰ ਮਿਲ ਰਹੀਆਂ ਨਿਗੂਣੀਆਂਂ ਤਨਖਾਹਾਂ ਵੀ ਵਿਭਾਗ ਵੱਲੋਂ ਸਮੇਂ ਤੇ ਨਹੀਂ ਦਿੱਤੀਆਂ ਜਾ ਰਹੀਆਂ ਤੇ ਤਨਖਾਹਾਂ ਦੇ ਫੰਡ ਵੀ ਮੰਗ ਅਨੁਸਾਰ ਪੂਰੇ ਜਾਰੀ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਵਰਕਰਾਂ ਦੀਆ ਤਨਖਾਹ ਵੀ ਪੂਰੀਆਂ ਨਹੀਂ ਹੋ ਰਹੀਆਂ ਅਤੇ ਖਜ਼ਾਨਾ ਦਫਤਰ ਵਿਚ ਵੀ ਬਿੱਲ ਪਾਸ ਕਰਨ ਤੇ ਰੋਕ ਲਗਾਈ ਹੋਈ ਹੈ ਜਿਸ ਦਾ ਜਥੇਬੰਦੀ ਵਲੋ ਪੁਰਜੋਰ ਨਿਖੇਦੀ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਪਹਿਲਾਂ ਵੀ ਜਥੇਬੰਦੀ ਵੱਲੋਂ ਸਰਕਾਰ ਅਤੇ ਅਧਿਕਾਰੀਆਂ ਨਾਲ ਮੀਟਿੰਗਾਂ ਹੋਈਆਂ ਹਨ ਜਿਸ ਵਿੱਚ ਉਹਨਾਂ ਨੇ ਜਲਦੀ ਹੀ ਕਾਮਿਆਂ ਨੂੰ ਵਿਭਾਗ ਵਿੱਚ ਪੱਕਾ ਕਰਨ ਸਬੰਧੀ ਅਤੇ ਤਨਖਾਹਾਂ ਵਿੱਚ ਠੋਸ ਵਾਧਾ ਕਰਨ ਸਬੰਧੀ ਭਰੋਸਾ ਦਵਾਇਆ ਸੀ ਪਰ ਹੁਣ ਤੱਕ ਸਰਕਾਰ ਵੱਲੋਂ ਆਨਾਕਾਨੀ ਕਰਕੇ ਟਾਲਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਕਾਮਿਆਂ ਦੀਆਂ ਮੰਗਾਂ ਸਬੰਧੀ ਠੋਸ ਉਸਾਰੂ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਜਥੇਬੰਦੀ ਵੱਲੋਂ ਤਿੱਖੇ ਸੰਘਰਸ਼ ਕੀਤੇ ਜਾਣਗੇ ਅਤੇ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਇਸ ਸਮੇਂ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਵਾਅਦੇ ਕੀਤੇ ਸਨ ਕਿ ਸਾਰੇ ਕੱਚੇ ਅਤੇ ਆਟਸੋਰਸ ਕਾਮਿਆਂ ਨੂੰ ਪੱਕਾ ਕੀਤਾ ਜਾਵੇਗਾ ਪਰ ਹੁਣ ਸਰਕਾਰ ਦੀ ਕਹਿਣੀ ਤੇ ਕਰਨੀ ਵਿੱਚ ਬਹੁਤ ਅੰਤਰ ਆ ਗਿਆ ਹੈ ਇਸ ਸਮੇਂ ਉਹਨਾਂ ਨੇ ਪੀਣ ਵਾਲੀ ਪਾਣੀ ਦੀ ਸਹੂਲਤ ਦੇਣ ਵਾਲੇ ਜਲ ਸਪਲਾਈ ਵਿਭਾਗ ਦੇ ਜਲ ਘਰਾਂ ਨੂੰ ਧੱਕੇ ਨਾਲ ਪੰਚਾਇਤਾਂ ਨੂੰ ਦੇਣ ਦੀਆਂ ਨੀਤੀਆਂ ਦੇ ਨਿਖੇਦੀ ਕੀਤੀ ਅਤੇ ਕਿਹਾ ਕਿ ਪਹਿਲਾਂ ਤੋਂ ਪੰਚਾਇਤਾਂ ਅਧੀਨ ਚੱਲ ਰਹੇ ਜਲ ਘਰ ਫੰਡਾਂ ਅਤੇ ਤਜਰਬੇ ਪੱਖੋਂ ਦਮ ਤੋੜ ਰਹੇ ਹਨ ਅਤੇ ਚਿੱਟਾ ਹਾਥੀ ਬਣ ਰਹੇ ਹਨ ਤੇ ਲੋਕ ਸਾਫ ਅਤੇ ਸ਼ੁੱਧ ਪਾਣੀ ਪੀਣ ਤੋਂ ਤਰਸ ਰਹੇ ਹਨ ਜਦੋਂ ਕਿ ਇਹ ਕੰਮ ਵਿਭਾਗ ਦਾ ਹੈ ਉਹਨਾਂ ਮੰਗ ਕੀਤੀ ਕਿ ਪੰਚਾਇਤਾਂ ਅਧੀਨ ਜੋ ਜਲ ਘਰ ਚੱਲ ਰਹੇ ਹਨ ਉਸ ਨੂੰ ਜਲ ਸਪਲਾਈ ਵਿਭਾਗ ਅਧੀਨ ਕਰਕੇ ਉਹਨਾਂ ਤੇ ਵਰਕਰ ਪੱਖੇ ਰੱਖੇ ਜਾਣ ਤਾਂ ਜੋ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਹੂਲਤ ਸੁਚੱਜੀ ਮਿਲ ਸਕੇ ਇਸ ਮੌਕੇ ਸੂਬਾ ਆਗੂ ਇੰਦਰਜੀਤ ਸਿੰਘ ਕਪੂਰਥਲਾ ਬਲਜਿੰਦਰ ਸਿੰਘ ਸਮਾਣਾ ਹਰਜਿੰਦਰ ਸਿੰਘ ਨਾਭਾ ਬਲਵੀਰ ਸਿੰਘ ਹਿਰਦਾਪੁਰ ਰਾਮ ਸਿੰਘ ਗੁਰਦਾਸਪੁਰ ਸਿੰਘ ਬਠਿੰਡਾਜਰਨੈਲ ਸਿੰਘ ਫਤਿਹਗੜ੍ਹ ਸਾਹਿਬ ਜਸਵੀਰ ਸਿੰਘ ਮਾਨਸਾ ਪਵਿੱਤਰ ਸਿੰਘ ਮੋਗਾ ਲਾਲ ਸਿੰਘ ਗੁਰਦਾਸਪੁਰ ਸੁਖਵਿੰਦਰ ਸਿੰਘ ਖਰਲ ਹੁਸ਼ਿਆਰਪੁਰ ਅਤੇ ਦਵਿੰਦਰ ਸਿੰਘ ਨਾਭਾ  ਹਾਜਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।