ਵੱਖ-ਵੱਖ ਮੁਲਾਜ਼ਮ, ਮਜ਼ਦੂਰ, ਕਿਸਾਨ ਵਿਦਿਆਰਥੀ ਜਥੇਬੰਦੀਆਂ ਵੱਲੋਂ ਕੀਤਾ ਗਿਆ ਸਨਮਾਨਿਤ
ਖਮਾਣੋ ,7, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿੱਚ 39 ਸਾਲ ਨੌਕਰੀ ਕਰਨ ਉਪਰੰਤ,ਵਾਟਰ ਸਪਲਾਈ ਸਕੀਮ ਕਾਲੇਵਾਲ ਬਲਾਕ ਖਮਾਣੋ ਤੋਂ ਸੇਵਾ ਮੁਕਤ ਹੋਏ ਸ੍ਰੀ ਸੁਖਰਾਮ ਨੂੰ ਵਿਭਾਗ ਦੇ ਅਧਿਕਾਰੀਆਂ ,ਫੀਲਡ ਮੁਲਾਜ਼ਮਾਂ, ਉਸਾਰੀ ਮਜ਼ਦੂਰਾਂ, ਕਿਸਾਨਾਂ, ਅਧਿਆਪਕਾਂ, ਆਊਟਸੋਰਸਿੰਗ ਕਾਮਿਆ, ਦੀਆਂ ਜਥੇਬੰਦੀਆਂ ਵੱਲੋਂ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਂਚ ਫਤਿਹਗੜ੍ਹ ਸਾਹਿਬ ਦੀ ਅਗਵਾਈ ਹੇਠ ਵਿਦਾਇਗੀ ਸਨਮਾਨ ਸਮਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਜਰਨਲ ਸਕੱਤਰ ਦੀਦਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਉਪ ਮੰਡਲ ਇੰਜੀਨੀਅਰ ਗਗਨਦੀਪ ਸਿੰਘ ਵਿਰਕ ,ਜੂਨੀਅਰ ਇੰਜੀਨੀਅਰ ਗੁਰਮੀਤ ਸਿੰਘ ,ਦਿਲਬਰ ਸਿੰਘ ਨੇ ਕਿਹਾ ਕਿ ਸ੍ਰੀ ਸੁਖਰਾਮ ਨੇ ਕੰਮ ਪ੍ਰਤੀ ਜਿੰਮੇਵਾਰੀ, ਇਮਾਨਦਾਰੀ ਅਤੇ ਜਲ ਸਪਲਾਈ ਸਕੀਮਾਂ ਨੂੰ ਸਦਾ ਹਰਾ ਭਰਾ ਕਰਨ ਦੀ ਪੰਜਾਬ ਪੱਧਰੀ ਮਿਸਾਲ ਕਾਇਮ ਕੀਤੀ ਹੈ। ਇਸ ਲਈ ਜ਼ਿਲੇ ਤੇ ਬਲਾਕ ਪੱਧਰ ਦੇ ਪ੍ਰਸ਼ਾਸਨਕ ਅਧਿਕਾਰੀਆਂ ਵੱਲੋਂ ਗਰੀਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਟੈਕਨੀਕਲ ਐਡ ਮਕੈਨੀਕਲ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਕਿਹਾ ਕਿ ਵਿਭਾਗੀ ਜਿੰਮੇਵਾਰੀਆਂ ਨੂੰ ਨਿਭਾਉਂਦਿਆਂ ਮੁਲਾਜ਼ਮਾਂ ਦੀ ਅਗਵਾਈ ਕਰਦੇ ਹੋਏ ਬਲਾਕ ਤੋਂ ਲੈ ਕੇ ਜੋਨ ਪੱਧਰੀ ਜਿੰਮੇਵਾਰੀ ਨਿਭਾਉਂਦੇ ਰਹੇ ,ਮੁਲਾਜ਼ਮ ਮੰਗਾਂ ਲਈ ਹਮੇਸ਼ਾ ਸੰਘਰਸ਼ਸ਼ੀਲ ਰਹੇ, ਪਰਿਵਾਰ ਸਮੱਸਿਆਵਾਂ ਹੋਣ ਦੇ ਬਾਵਜੂਦ ਵੀ ਜਥੇਬੰਦੀ ਦਾ ਝੰਡਾਬਰਦਾਰ ਰਹੇ, ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਕਿਰਤੀ ਕਿਸਾਨ ਮੋਰਚੇ ਦੇ ਸੂਬਾ ਪ੍ਰਧਾਨ ਬੀਰ ਸਿੰਘ ਬੜਵਾ ਨੇ ਕਿਹਾ ਕਿ ਆਰਥਿਕ ਸੁਧਾਰਵਾਦੀ ਵਿਚਾਰਧਾਰਾ ਵਿਰੁੱਧ ਸੰਘਰਸ਼ ਕਰਦੇ ਹੋਏ ਇਨਕਲਾਬੀ ਵਿਚਾਰਧਾਰਾ ਦੇ ਧਾਰਨੀ ਹੁੰਦੇ ਹੋਏ ਕਿਸਾਨ ਘੋਲਾਂ ਵਿੱਚ ਵੀ ਸਾਥੀਆਂ ਸਮੇਤ ਸਮੂਲੀਅਤ ਕਰਦੇ ਰਹੇ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਯੂਨੀਅਨ ਸੰਬੰਧਿਤ ਇਫਟੂ ਦੇ ਸੂਬਾ ਆਗੂ ਬਲਵਿੰਦਰ ਸਿੰਘ ਭੈਰੋ ਮਾਜਰਾ ਤੇ ਡੀਟੀਐਫ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਜਨਰਲ ਸਕੱਤਰ ਜੋਸ਼ੀਲ ਤਿਵਾੜੀ ਨੇ ਕਿਹਾ ਕਿ ਮੁਲਾਜ਼ਮ ਘੋਲਾਂ ਦੀ ਦਿਸ਼ਾ ਸਮੁੱਚੇ ਮਿਹਨਤਕਸ਼ ਤਬਕਿਆਂ ਵੱਲ ਰੱਖ ਕੇ ਜ਼ਿੰਦਗੀ ਨੂੰ ਅਮਲ ਨਾਲ ਜੋੜ ਕੇ ਰੱਖਣ ਦੀ ਮਿਸਾਲੀ ਸ਼ਖਸ਼ੀਅਤ ਹਨ, ਸਟੇਟ ਕਰਮਚਾਰੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਵੀਰ ਸਿੰਘ ਰਾਣਾ ,ਪੰਜਾਬ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਸੈਣੀ ਦੇ ਜ਼ਿਲ੍ਹਾ ਪ੍ਰਧਾਨ ਗੁਲਜਾਰ ਸਿੰਘ, ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਰਜਿ 26 ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਰੱਤੋਂ ,ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਰਜਿ ਨੰਬਰ 31 ਦੇ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਲੋਹਾਰੀ ਨੇ ਕਿਹਾ ਕਿ ਜਿੱਥੇ ਰੈਗੂਲਰ ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂ ਹੁੰਦੇ ਹੋਏ ਵਿਭਾਗੀ ਮੰਗਾਂ ਲਈ ਸਾਂਝੇ ਘੋਲਾਂ ਲਈ ਯਤਨਸ਼ੀਲ ਰਹਿੰਦੇ ਰਹੇ, ਇਹਨਾਂ ਨੂੰ ਜਿੱਥੇ ਵੀ ਸੰਘਰਸ਼ਾਂ ਵਿੱਚ ਬੋਲਣ ਦਾ ਮੌਕਾ ਮਿਲਦਾ ਤਾਂ ਉਥੇ ਕੱਚੇ ਕਾਮਿਆਂ ਦੇ ਦਰਦ ਨੂੰ ਬਿਆਨ ਕਰਦੇ, ਅਤੇ ਸੰਘਰਸ਼ਾਂ ਤੇ ਟੇਕ ਰੱਖਣ ਦਾ ਸੱਦਾ ਦਿੰਦੇ, ਇਹਨਾਂ ਤੋਂ ਇਲਾਵਾ ਹਰਜਿੰਦਰ ਸਿੰਘ ਖਮਾਣੋ ,ਕਰਮ ਸਿੰਘ, ਬਲਜੀਤ ਸਿੰਘ ਹਿੰਦੂਪੁਰ ਟੀਐਮਈਯੂ ,ਅਸ਼ੋਕ ਕੁਮਾਰ, ਬਲਜਿੰਦਰ ਸਿੰਘ ਕਜੌਲੀ,ਅਮਰੀਕ ਸਿੰਘ ਖਿਜਰਾਬਾਦ ,ਬਿੰਦਰ ਸਿੰਘ ਖਮਾਣੋ ,ਕੁਲਵਿੰਦਰ ਸਿੰਘ ਨੇ ਸੰਬੋਧਨ ਕੀਤਾ। ਸਮਾਗਮ ਦੌਰਾਨ ਵਿਭਾਗ ਦੀ ਸਬ ਡਵੀਜ਼ਨ ਫਤਿਹਗੜ੍ਹ ਸਾਹਿਬ ਦੇ ਐਸ ਡੀ ਸੀ ,ਜੂਨੀਅਰ ਇੰਜੀਨੀਅਰ ਸਮੇਤ ਦਫਤਰੀ ਮੁਲਾਜ਼ਮਾਂ, ਵਿਭਾਗ ਦੇ ਰੈਗੂਲਰ ਫੀਲਡ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ, ਮਜ਼ਦੂਰਾਂ ,ਕਿਸਾਨਾਂ ਦੀਆਂ ਜਨਤਕ ਜਥੇਬੰਦੀਆਂ, ਸੁਸਾਇਟੀਆਂ ,ਕਲੱਬਾਂ ਪੰਚਾਇਤਾਂ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਸ਼੍ਰੀ ਸੁਖ ਰਾਮ ਦੇ ਪਰਿਵਾਰਕ ਮੈਂਬਰਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬੀਰ ਸਿੰਘ ਵੜਬਾ, ਪਿੰਡ ਕਾਲੇਵਾਲ ਦੇ ਸਰਪੰਚ ਜਸਬੀਰ ਸਿੰਘ ,ਅਮਰਾਲਾ ਦੇ ਨੌਜਵਾਨ ਸਾਇੰਸਦਾਨ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਾਧਾ ਸਿੰਘ ਸਾਬਕਾ ਸਰਪੰਚ ਸਿੱਧੂਪੁਰ, ਏਐਸਆਈ ਬਾਬਾ ਗੁਰਸ਼ਰਨ ਸਿੰਘ, ਸ਼ਿਵ ਕੁਮਾਰ ਰਾਣਾ ,ਦਵਿੰਦਰ ਸਿੰਘ ਬੋੜ ,ਨਸੀਬ ਸਿੰਘ ਸਾਬਕਾ ਸਰਪੰਚ ਗੱਗੜਵਾਲ ,ਗੁਰਚਰਨ ਸਿੰਘ ਮਾਣੇ ਮਾਜਰਾ ਪੀਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤਲਵਿੰਦਰ ਸਿੰਘ ,ਹਰਜੀਤ ਸਿੰਘ ਸੈਦਪੁਰ ਕਿਸਾਨ ਆਗੂ, ਲਖਵਿੰਦਰ ਸਿੰਘ ਸਰਪੰਚ ਪੋਹੋਲੋ ਮਾਜਰਾ, ਸਤਵਿੰਦਰ ਸਿੰਘ ਨੀਟਾ ਇਫਟੂ ਆਗੂ ,ਗੁਲਾਬ ਚੰਦ ਚੌਹਾਨ ਆਦਿ ਹਾਜ਼ਰ ਸਨ।।












