ਪੰਜਾਬ ਅੰਦਰ ਚੱਲਦੇ19242 ਪ੍ਰਾਇਮਰੀ,ਮਿਡਲ,ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਉਣ ਲਈ ਸੂਬੇ ਦੇ ਸਿੱਖਿਆ ਵਿਭਾਗ ਵੱਲੋਂ ਸਕੂਲ ਪ੍ਰਬੰਧਕ ਕਮੇਟੀਆਂ( ਐੱਸਐੱਮਸੀ)ਦਾ ਗਠਨ ਕੀਤਾ ਗਿਆ ਹੈ,ਜੋ ਸਕੂਲਾਂ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਚ ਮੱਦਤ ਕਰਦੀਆਂ ਹਨ।ਸਕੂਲ ਮਨੇਜਮੈਟ ਕਮੇਟੀ ਦੀ ਬਣਤਰ ਕੀ ਹੈ ?ਇਸ ਵਿੱਚ ਕੁੱਲ ਮੈਂਬਰ ਹੁੰਦੇ ਹਨ ? ਇਸ ਦਾ ਕਾਰਜ ਖੇਤਰ ਕੀ ਹੈ?ਇਹ ਜਾਣਨਾ ਜਰੂਰੀ ਹੈ। ਇੱਕ ਐਸਐਮਸੀ ਵਿੱਚ ਕੁੱਲ 16 ਮੈਂਬਰ ਹੁੰਦੇ ਹਨ। ਜਿਸ ਵਿੱਚ 12 ਮੈਂਬਰ ਮਾਪਿਆ ਵਿੱਚੋ ਲਏ ਜਾਂਦੇ ਹਨ। ਜਿਨਾਂ ਵਿੱਚੋਂ 6 ਇਸਤਰੀ ਅਤੇ 6 ਪੁਰਸ਼ ਮੈਂਬਰ ਹੁੰਦੇ ਹਨ ।ਜੋ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਚੋ ਹੁੰਦੇ ਹਨ।ਜਦੋਂ ਕਿ 2 ਮੈਂਬਰ ਸਕੂਲ ਵਿੱਚੋ ਲਏ ਜਾਂਦੇ ਹਨ ।ਜਿਸ ਵਿੱਚ ਇੱਕ ਪ੍ਰਿੰਸੀਪਲ /ਮੁੱਖ ਅਧਿਆਪਕ ਅਤੇ ਇਕ ਸਹਿਯੋਗੀ ਅਧਿਆਪਕ ਸ਼ਾਮਲ ਹੁੰਦਾ ਹੈ ।ਇਸ ਤੋਂ ਇਲਾਵਾ ਇੱਕ ਮੈਂਬਰ ਸਥਾਨਕ ਪ੍ਰਤੀਨਿਧੀ ਅਤੇ ਇੱਕ ਸਿੱਖਿਆ ਮਾਹਿਰ ਦੇ ਤੌਰ ਤੇ ਲਿਆ ਜਾਂਦਾ ਹੈ ।ਇਥੇ ਵਰਨਯੋਗ ਹੈ ਕਿ ਇਸਤਰੀ 6 ਮੈਂਬਰ ਭਾਵ 50 ਪ੍ਰਤੀਸ਼ਤ ਇਸ ਕਰਕੇ ਲਏ ਜਾਂਦੇ ਹਨ ਤਾਂ ਕਿ ਸਕੂਲਾਂ ਵਿੱਚ ਪੜ੍ਹਨ ਵਾਲੀਆਂ ਲੜਕੀਆਂ ਦੇ ਲਈ ਉਹ ਸਹੂਲਤਾਂ ਪ੍ਰਦਾਨ ਕਰਨ ।
ਸਕੂਲ ਮੈਨੇਜਮੈਂਟ ਕਮੇਟੀ ਦੀ ਮੁੱਖ ਜ਼ਿੰਮੇਵਾਰੀ ਸਕੂਲ ਨੂੰ ਸਾਫ਼ ਰੱਖਣਾ, ਸੁਰੱਖਿਆ ਤੇ ਮਿਡ ਡੇ ਮੀਲ ਯਕੀਨੀ ਬਣਾਉਣਾ,ਗੈਰ ਹਾਜ਼ਰ ਵਿਦਿਆਰਥੀਆਂ ਦਾ ਪਤਾ ਲਾਉਣ ,ਵਿਦਿਆਰਥੀਆਂ ਨੂੰ ਸਕੂਲ ਛੱਡਣ ਤੋਂ ਰੋਕਣ ਅਤੇ ਦਾਖਲਿਆਂ ਵਿੱਚ ਅਧਿਆਪਕਾਂ ਦੀ ਮਦਦ ਕਰਨ ਤੋਂ ਇਲਾਵਾ ਸਕੂਲ ਮੈਨੇਜਮੈਂਟ ਕਮੇਟੀ ਸਕੂਲ ਵਿੱਚ ਚੱਲ ਰਹੇ ਨਿਰਮਾਣ ਦੇ ਕੰਮ ਦੀ ਨਿਗਰਾਨੀ ਕਰਨਾ ਹੈ ।ਇਸ ਦੇ ਨਾਲ਼ ਹੀ ਸਕੂਲ ਮਨੇਜਮੈਂਟ ਕਮੇਟੀਆਂ ਵੱਧ ਤੋਂ ਵੱਧ ਮਾਪਿਆਂ ਨੂੰ ਪੀ ਟੀ ਐਮ ( ਮਾਪੇ ਅਧਿਆਪਕ ਮਿਲਣੀ)ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨ ,ਕੁੜੀਆਂ, ਮੁੰਡਿਆਂ, ਔਰਤਾਂ ਅਤੇ ਮਰਦਾਂ ਲਈ ਬਰਾਬਰ ਆਵਾਜ਼ ਯਕੀਨੀ ਬਣਾਉਣ ।ਹਰ ਇੱਕ ਐਸ ਐਮ ਸੀ ਨੂੰ ਚਾਹੀਦਾ ਹੈ ਕਿ ਮੀਟਿੰਗ ਤੋਂ ਪਹਿਲਾਂ ਮੈਂਬਰ ਸਕੱਤਰ ਅਤੇ ਚੇਅਰਮੈਨ ਇਕੱਠੇ ਮਿਲ ਕੇ ਮੀਟਿੰਗ ਦੀ ਨੀਤੀ ਅਤੇ ਸਮਾਂ ਤੈਅ ਕਰਨ ਤੇ ਸਾਰੇ ਐਸ ਐਮ ਸੀ ਮੈਂਬਰਾਂ ਨਾਲ ਸਾਂਝਾ ਕਰਨ ।ਮੀਟਿੰਗ ਵਿੱਚ ਐਸ ਐਮ ਸੀ ਦੇ ਵੱਧ ਤੋਂ ਵੱਧ ਮੈਂਬਰਾਂ ਦੀ ਹਾਜ਼ਰੀ ਯਕੀਨੀ ਬਣਾਉਣ ਸਕੂਲ ਮੈਨੇਜਮੈਂਟ ਕਮੇਟੀ ਨੂੰ ਫੋਨ ਕਾਲਾਂ ਅਤੇ ਵਟਸਐਪ ਸੁਨੇਹਾ ਭੇਜਣ ,ਮੈਂਬਰਾਂ ਨੂੰ ਉਤਸ਼ਾਹਿਤ ਕਰਨ ਲਈ ਮੀਟਿੰਗ ਤੋਂ ਪਹਿਲਾਂ ਸਕੂਲ ਦਾ ਦੌਰਾ ਕਰਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਨਾਲ਼ ਗੱਲਬਾਤ ਕਰਨ।ਅਗਰ ਕਿਸੇ ਅਧਿਆਪਕ ਅਤੇ ਵਿਦਿਆਰਥੀ ਨੂੰ ਕੋਈ ਸਮੱਸਿਆ ਹੈ ਐੱਸਐੱਮਸੀ ਮੈਂਬਰ ਉਸ ਦੀ ਗੱਲਬਾਤ ਨੂੰ ਪਿਆਰ ਨਾਲ ਸੁਣਨ ।ਮੀਟਿੰਗ ਦੇ ਦੌਰਾਨ ਏਜੰਡਾ ਸਾਂਝਾ ਕਰਨ ,ਹਰ ਮੁੱਦੇ ਤੇ ਚਰਚਾ ਹੋਵੇ ।ਪਿਛਲੇ ਕੰਮਾਂ ਦਾ ਫਾਲੋਅੱਪ ਹੋਵੇ ।ਅਗਲੇ ਕਦਮ ਸ਼ੱਪਸ਼ਟ ਸਮਾਂ ਸੀਮਾਵਾਂ ਨਾਲ ਤੈਅ ਕਰਨ ।ਮੀਟਿੰਗ ਦੇ ਵਿੱਚ ਉੱਚੀ ਆਵਾਜ਼ ਵਿੱਚ ਅਜੰਡਾ ਪੜ੍ਹੋ ਤਾਂ ਕਿ ਹਰ ਇੱਕ ਮੈਂਬਰ ਤੱਕ ਆਵਾਜ਼ ਪਹੁੰਚ ਸਕੇ ।ਮੈਂਬਰਾਂ ਤੋਂ ਸਹਿਮਤੀ ਲਵੋ ।ਐਸ ਐਮ ਸੀ ਦੇ ਗਰੁੱਪ ਤੇ ਸਾਂਝੇ ਕਰੋ।ਲੜਕੀਆਂ ਦੀ ਸਿੱਖਿਆ ਤੇ ਸਿਹਤ ਲਈ ਐਸ ਐਮ ਸੀ ਦੁਆਰਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ।ਇਸ ਦੇ ਲਈ ਔਰਤਾਂ ਤੇ ਮਰਦਾਂ ਦੀ ਭਾਗੇਦਾਰੀ ਜ਼ਰੂਰ ਹੋਵੇ ।ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਐੱਸਐੱਮਸੀ ਮੈਂਬਰ ਸੋਸ਼ਲ ਐਡਿਟ ਜਰੂਰ ਕਰਨ ਤਾਂ ਕਿ ਪਤਾ ਲੱਗ ਸਕੇ ਕੇ ਸਕੂਲਾਂ ਵਿੱਚ ਜੋ ਵੀ ਗਰਾਂਟਾਂ ਆਈਆਂ ਹਨ ਉਹਨਾਂ ਦੀ ਸਹੀ ਵਰਤੋਂ ਕੀਤੀ ਗਈ ਹੈ ।ਜੇਕਰ ਹੋ ਸਕੇ ਤਾਂ ਸਕੂਲ ਵਿੱਚ ਆਈ ਗਰਾਂਟ ਨੂੰ ਖਰਚਣ ਦੇ ਲਈ ਇੱਕ ਸਬ ਕਮੇਟੀ ਬਣਾਈ ਜਾਵੇ। ਉਕਤ ਸਾਰੇ ਕਾਰਜ ਐੱਸਐੱਮਸੀ ਵੱਲੋਂ ਕਿਤੇ ਜਾਣ ਦੀਆਂ ਹਦਾਇਤਾਂ ਹਨ ।ਜਿਸ ਤਰ੍ਹਾਂ ਪਿੰਡ ਦੇ ਵਿਕਾਸ ਵਿੱਚ ਪੰਚਾਇਤ ਆਪਣਾ ਪੂਰਾ ਯੋਗਦਾਨ ਪਾਉਂਦੀ ਹੈ ਠੀਕ ਇਸੇ ਤਰਜ ਤੇ ਹੀ ਸਕੂਲ ਮੈਨੇਜਮੈਂਟ ਕਮੇਟੀਆਂ ਸਕੂਲ ਦੇ ਵਿਕਾਸ ਲਈ ਆਪਣਾ ਪੂਰਨ ਯੋਗਦਾਨ ਪਾ ਸਕਦੀਆਂ ਹਨ।
ਦੂਜੇ ਪਾਸੇ ਸਿੱਖਿਆ ਵਿਭਾਗ ਵੱਲੋਂ ਪੰਜਾਬ ਦੀਆਂ ਸਾਰੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਕਲਸਟਰ ਪੱਧਰ ਤੇ ਟ੍ਰੇਨਿੰਗਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਕਿ ਉਹ ਆਪਣਾ ਮੁੱਢਲਾ ਫਰਜ ਸਮਝਦੇ ਹੋਏ ਸਕੂਲ ਦੀ ਤਰੱਕੀ ਵਿੱਚ ਆਪਣਾ ਪੂਰਨ ਯੋਗਦਾਨ ਪਾਉਣ।ਐਸ ਐਮ ਸੀ ਕੋਆਰਡੀਨੇਟਰ ਸਟੇਟ ਐਵਾਰਡੀ ਨੌਰੰਗ ਸਿੰਘਖਰੋਡ ਦਾ ਕਹਿਣਾ ਹੈ ਕੇ ਸਕੂਲ ਨੂੰ ਵਧੀਆ ਬਣਾਉਣ ਦੇ ਲਈ ਸਕੂਲ ਪ੍ਰਬੰਧਕ ਕਮੇਟੀ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਦੀ ਹੈ।
ਲੈਕਚਰਾਰ ਅਜੀਤ ਖੰਨਾ
ਐੱਮਏ,ਐੱਮਫ਼ਿਲ,ਐਮਜੇਐੱਮਸੀ,ਬੀ ਐਡ
ਮੋਬਾਈਲ:76967-54669
ਈਮੇਲ:khannaajitsingh@gmail.com













