ਚੀਫ ਜਸਟਿਸ ਦਾ ਅਪਮਾਨ ਸੰਵਿਧਾਨ ਤੇ ਹਮਲਾ – ਆਗੂ
ਸ੍ਰੀ ਚਮਕੌਰ ਸਾਹਿਬ,9, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਸੁਪਰੀਮ ਕੋਰਟ ਦੇ ਚੀਫ ਜਸਟਿਸ ਬੀ ਆਰ ਗਵਈ ਦਾ ਅਪਮਾਨ ਕਰਨਾ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ, ਦਲਿਤ ਵਰਗ ਨਾਲ ਸਬੰਧਤ ਚੀਫ਼ ਜਸਟਿਸ ਨੂੰ ਚੋਣਵਾਂ ਨਿਸ਼ਾਨਾ ਬਣਾਇਆ ਜਾਣਾ ਅਸਲ ‘ਚ ਦੱਬੇ, ਕੁਚਲੇ, ਵਿਤਕਰੇ, ਅਨਿਆ ਅਤੇ ਜ਼ਬਰ ਜ਼ੁਲਮ ਦੇ ਭੰਨੇ ਭਾਰਤੀ ਸਮਾਜ ਨੂੰ ਚਿਤਾਵਨੀ ਹੈ ਕਿ ਮੁਕੰਮਲ ਜ਼ੁਬਾਨਬੰਦੀ ਦਾ ਮੌਸਮ ਸਾਡੇ ਚੁੱਲ੍ਹੇ ਚੌਂਕੇ ਤੱਕ ਆਣ ਪੁੱਜਾ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਪ੍ਰਧਾਨ ਮਲਾਗਰ ਸਿੰਘ ਖਮਾਣੋ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਰਜਿ ਜ਼ਿਲ੍ਹਾ ਪ੍ਰਧਾਨ ਤਰਸੇਮ ਜੱਟ ਪੁਰਾ, ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਬਲਾਕ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਜੋਇੰਟ ਸਕੱਤਰ ਸਤਵਿੰਦਰ ਸਿੰਘ ਨੀਟਾ, ਤਰਕਸ਼ੀਲ ਸੁਸਾਇਟੀ ਦੇ ਆਗੂ ਅਜੀਤ ਪ੍ਰਦੇਸੀ, ਡੀ ਟੀ ਐਫ ਦੇ ਜ਼ਿਲ੍ਹਾ ਪ੍ਰਧਾਨ ਮਾਸਟਰ ਗਿਆਨ ਚੰਦ, ਇਫਟੂ ਆਗੂ ਰਾਣਾ ਪ੍ਰਤਾਪ ਸਿੰਘ, ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੇ ਜੋਨ ਆਗੂ ਬਲਜਿੰਦਰ ਸਿੰਘ ਕਜੌਲੀ,ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰਜ ਯੂਨੀਅਨ ਦੇ ਜਗਤਾਰ ਸਿੰਘ ਰੱਤੋਂ, ਕਿਹਾ ਕਿ ਇਹ ਹਮਲਾ ਚੀਫ਼ ਜਸਟਿਸ ਤੇ ਨਹੀਂ ਹੈ ਇਹ ਦੇਸ਼ ਦੇ ਸੰਵਿਧਾਨ ਤੇ ਹਮਲਾ ਹੈ। ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਗਹਿਰੀ ਸਾਜ਼ਿਸ਼ ਦਾ ਹਿੱਸਾ ਹੈ ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ ਤਾਂ ਜ਼ੋ ਸਚਾਈ ਲੋਕਾਂ ਸਾਹਮਣੇ ਆ ਸਕੇ।












