ਸਿੰਮੀ ਮਰਵਾਹਾ ਟਰੱਸਟ ਵੱਲੋਂ ਲਾਏ ਕੈਂਪ ਨੂੰ ਮਿਲਿਆ ਭਰਵਾਂ ਹੁੰਗਾਰਾ

ਪੰਜਾਬ

ਮੋਹਾਲੀ,11 ਅਕਤੂਬਰ ,ਬੋਲੇ ਪੰਜਾਬ ਬਿਊਰੋ:

ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋਂ ਪਿੰਡ ਮੋਹਾਲੀ ਵਿਖੇ ਸ਼ਨੀਵਾਰ ਨੂੰ ਬਾਲੜੀ ਦਿਵਸ ਮੌਕੇ ਮੁਫਤ ਆਯੁਰਵੈਦਿਕ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦੌਰਾਨ ਆਯੁਰਵੈਦ ਵਿਭਾਗ ਪੰਜਾਬ ਤੋਂ ਡਾਕਟਰ ਰਜਨੀ ਗੁਪਤਾ , ਡਾਕਟਰ ਹਰਪ੍ਰੀਤ ਸਿੰਘ ਤੇ ਉੱਪ ਵੈਦ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ। ਕੈਂਪ ਦੌਰਾਨ ਆਏ ਲੋਕਾਂ ਦੇ ਸਰੀਰ ਵਿੱਚ ਖੂਨ ਦਾ ਦਬਾਅ, ਸਰੀਰਕ ਜਾਂਚ ਕੀਤੀ ਗਈ ਅਤੇ ਸਾਰਿਆਂ ਨੂੰ ਮੁਫਤ ਦਵਾਈਆਂ ਵੰਡੀਆਂ ਗਈਆਂ। ਕੈਂਪ ਦੌਰਾਨ ਜ਼ਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਧਿਕਾਰੀ ਡਾਕਟਰ ਸਰਬਜੀਤ ਕੌਰ ਤੇ ਗਗਨਪ੍ਰੀਤ ਸਿੰਘ ਵੱਲੋਂ ਦਿੱਤੇ ਸਹਿਯੋਗ ਲਈ ਟਰੱਸਟ ਦੀ ਪ੍ਰਬੰਧਕ ਟਰੱਸਟੀ ਕਵਿੱਤਰੀ ਰਾਜਿੰਦਰ ਰੋਜ਼ੀ ਵੱਲੋਂ ਧੰਨਵਾਦ ਕੀਤਾ ਗਿਆ।

ਕੈਂਪ ਦਾ 5 ਦਰਜ਼ਨ ਤੋਂ ਵੱਧ ਲੋਕਾਂ ਨੇ ਲਾਭ ਲਿਆ। ਰੋਜ਼ੀ ਨੇ ਦੱਸਿਆ ਕਿ ਇਹ ਟਰੱਸਟ ਨੌਜਵਾਨ ਪੱਤਰਕਾਰ ਸਿੰਮੀ ਮਰਵਾਹਾ ਦੀ ਯਾਦ ਵਿੱਚ 21 ਸਾਲ ਪਹਿਲਾਂ ਬਣਾਇਆ ਗਿਆ ਸੀ ਤੇ ਉਸੇ ਵੇਲੇ ਤੋਂ ਸਮਾਜ ਸੇਵਾ ਦੇ ਕੰਮ ਕਰਦਾ ਆ ਰਿਹਾ ਹੈ। ਕੈਂਪ ਵਿੱਚ ਮਿਉਂਸਪਲ ਕਾਉਂਸਲਰ ਰਵਿੰਦਰ ਸਿੰਘ, ਪਿੰਡ ਵਾਸੀ ਦਰਸ਼ਨ ਸਿੰਘ ਸੈਣੀ, ਸਵਰਨ ਸਿੰਘ ਸੈਣੀ, ਪਰਮਜੀਤ ਸਿੰਘ ਵਿੱਕੀ, ਸ਼ਿਵ ਸੈਨਾ ਤੋਂ ਅਰਵਿੰਦ ਗੌਤਮ ਉਜਾਗਰ ਸਿੰਘ, ਸਵਰਨ ਸਿੰਘ, ਰਾਜਿੰਦਰ ਕੌਰ, ਸੁੱਖਵਿੰਦਰ ਕੌਰ ਮਰਵਾਹਾ ਤੇ ਜੌਬਨਮੀਤ ਕੌਰ ਹਾਜ਼ਿਰ ਹੋਏ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।