ਮੋਹਾਲੀ 12 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਬੀਤੇ ਸਾਢੇ ਤਿੰਨ ਦਹਾਕਿਆਂ ਤੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਕਾਰਜਸ਼ੀਲ ਸਰਘੀ ਕਲਾ ਕੇਂਦਰ ਮੁਹਾਲੀ ਅਤੇ ਪੈਗ਼ਾਮ-ਏ-ਨਾਮਾ ਸਾਹਿਤ, ਭਾਸ਼ਾ, ਰੰਗਮੰਚ, ਲੋਕ-ਸਭਿਆਚਾਰ ਅਤੇ ਸਮਾਜ ਭਲਾਈ ਸੰਸਥਾ ਵੱਲੋਂ ਸਾਂਝੇ ਤੌਰ ’ਤੇ ਦੋਵਾਂ ਸੰਸਥਾਵਾਂ ਦੇ ਪ੍ਰਧਾਨ ਨਾਟਕਕਰਮੀ ਸੰਜੀਵਨ ਸਿੰਘ ਅਤੇ ਪੰਜਾਬੀ ਕਵਿੱਤਰੀ ਕੁਲਵਿੰਦਰ ਕੌਰ ਕੌਮਲ (ਦੁਬਈ) ਦੀ ਰਹਿਨੁਮਾਈ ਹੇਠ ਹੜ੍ਹਾਂ ਨਾਲ ਪ੍ਰਭਾਵਿਤ ਮੁਹਾਲੀ ਜ਼ਿਲ੍ਹੇ ਦੇ ਪਿੰਡ ਮੰਡੀ ਖਜੂਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਦਿੱਤੇ ਪੱਖੇ, ਲਾਜ਼ਮੀ ਦਤਾਵੇਜ਼ ਸੰਭਾਲਣ ਲਈ ਅਲਮਾਰੀ ਅਤੇ ਸਕੂਲ਼ ਦੇ ਬੱਚਿਆਂ ਨੂੰ ਪੀਣ ਯੋਗ ਪਾਣੀ ਉਪਲਬਧ ਕਰਵਾਉਣ ਲਈ ਆਰ. ਓ. ਦਿੱਤਾ ਗਿਆ।ਜ਼ਿਕਰਯੋਗ ਹੈ ਕਿ ਲੋੜਵੰਦ ਨਿਮਨ ਵਰਗ ਦੇ ਦੋ ਪ੍ਰੀਵਾਰਾਂ ਦੇ ਹੜ੍ਹ ਨਾਲ ਪੂਰੀ ਤਰਾਂ ਨੁਕਸਾਨ ਗ੍ਰਹਿਸਤ ਹੋਏ ਘਰਾਂ ਦੀ ਮੁੜ ਉਸਾਰੀ ਦੀ ਵੀ ਜ਼ੰੁਮੇਵਾਰੀ ਲਈ, ਜਿਨ੍ਹਾਂਾ ਦੀ ਉਸਰੀ ਐਤਵਾਰ ਨੂੰ ਆਰੰਭ ਕਰ ਦਿੱਤੀ ਜਾਵੇਗੀ।
ਸੰਜੀਵਨ ਨੇ ਕਿਹਾ ਕਿ ਆਪਣੇ ਲੋਕਾਂ ’ਤੇ ਘੋਰ ਸੰਕਟ ਦੀ ਘੜੀ ’ਚ ਸ਼ਰੀਕ ਹੋਣਾ ਸਾਡੇ ਸਭ ਦਾ ਮਨੁੱਖੀ ਅਤੇ ਇਖ਼ਲਾਕੀ ਫਰਜ਼ ਹੈ।ਹੜ੍ਹਾਂ ਵਰਗੀ ਕੁਦਰਤੀ ਅਤੇ ਗ਼ੈਰ ਕੁਦਰਤੀ ਆਫ਼ਤ ’ਚ ਰਾਜਨੀਤਿਕ/ਪ੍ਰਸ਼ਾਸ਼ਨਿਕ ਮਦਦ ਉਡੀਕੇ ਬਿਨ੍ਹਾਂ ਪੰਜਾਬ ਦਾ ਪੰਜਾਬੀਆਂ ਨਾਲ ਢਾਲ ਬਣ ਕੇ ਖੜਣੀ ਫ਼ਿਤਰਤ ਮੱੁਢ ਤੋਂ ਹੀ ਹੈ।ਉਹਨ ਕਿਹਾ ਕਿ ਹੜ੍ਹ-ਪੀੜਤ ਖੇਤ-ਮਜ਼ਦੂਰਾਂ ਤੇ ਹੋਰ ਵਰਗਾਂ ਦੀ ਪਹਿਲ ਦੇ ਅਧਾਰ ’ਤੇ ਕੀਤੀ ਮਦਦ ਜਾਵੇਗੀ।ਇਸ ਮੌਕੇ ਹੋਰਾਂ ਤੋਂ ਇਲਾਵਾ ਸਮਾਜਿਕ ਕਾਰਕੁਨ ਕ੍ਰਿਸ਼ਣ ਲਾਲ ਸੈਣੀ, ਬਿਮਲ ਬਾਂਸਲ (ਚੌਧਰੀ ਕਮਿਸਟ ਡੇਰਾ ਬੱਸੀ), ਬਲਬੀਰ ਸਿੰਘ ਝਰਮੜੀ (ਕਰਤਾ-ਧਰਤਾ ਸੇਹਤ ਸੇਵਾਵਾਂ ਫਾਊਡੇਸ਼ਨ), ਗੁਰਨਾਮ ਸਿੰਘ ਜਤਿੰਦਰ ਸਿੰਘ(ਸਰਪੰਚ, ਮੰਡੀ ਖਜੂਰ), ਸਕੂਲ ਦੇ ਇੰਚਾਰਜ ਪਵਨ ਕੁਮਾਰ ਅਤੇ ਅਧਿਆਪਕਾ ਸਰਬਜੀਤ ਕੌਰ ਤੋਂ ਇਲਾਵਾ ਸਰਘੀ ਪ੍ਰੀਵਾਰ ਦੇ ਰੰਗਕਰਮੀ ਹਰਦਿੰਰ ਹਰ, ਗੁਰਵਿੰਦਰ ਬੈਦਵਾਣ ਅਤੇ ਪਿਆਰਾ ਸਿੰਘ ਰੁੜਕਾ ਵੀ ਸ਼ਾਮਿਲ ਸਨ।












