ਅਮਨਦੀਪ ਕੌਰ ਨੇ ਗਰਬੀ ਮੁਕਾਬਲੇ ਚ ਭਾਰਤ ਦਾ ਨਾਂਮ ਰੋਸ਼ਨ ਕੀਤਾ – ਨੌਰੰਗ ਸਿੰਘ

ਖੇਡਾਂ ਪੰਜਾਬ

ਮੋਹਾਲੀ 22 ਅਕਤੂਬਰ ,ਬੋਲੇ ਪੰਜਾਬ ਬਿਊਰੋ;


ਸ੍ਰੀ ਲੰਕਾ ਵਿਖੇ ਗਰਬੀ ਖੇਡ ਮੁਕਾਬਲੇ ਚ ਦੇਸ਼ ਦਾ ਨਾਂ ਰੋਸ਼ਨ ਕਰਕੇ ਆਪਣੇ ਪਿੰਡ ਧੀਰਪੁਰ ਪਹੁੰਚਣ ਤੇ ਅਮਨਦੀਪ ਕੌਰ ਦਾ ਇਲਾਕੇ ਦੇ ਲੋਕਾਂ , ਸਟੇਟ ਅਵਾਰਡੀ ਨੌਰੰਗ ਸਿੰਘ ਅਤੇ ਸਤਿੰਦਰਵੀਰ ਕੌਰ ਅਤੇ ਸਮੂਹ ਸਟਾਫ ਰੰਧਾਵਾ ਨੇ ਸਰੋਪਾ ਅਤੇ ਸਨਮਾਨ ਚਿੰਨ ਦੇ ਕੇ ਸਵਾਗਤ ਕੀਤਾ ਇਸ ਮੌਕੇ ਤੇ ਸਟੇਟ ਐਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਜਦੋਂ ਰੰਧਾਵਾ ਸਕੂਲ ਵਿੱਚ ਪੜਦੀ ਸੀ ਜਿੱਥੇ ਉਹ ਵਿਦਿਅਕ ਮੁਕਾਬਲਿਆਂ ਵਿੱਚ ਮੱਲਾ ਮਾਰਦੀ ਸੀ ਉਹਨਾਂ ਨੂੰ ਖੇਡਣ ਦਾ ਵੀ ਬਹੁਤ ਸ਼ੌਕ ਸੀ ਉਹ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਤ ਕਰਦੀ ਸੀ |ਇਸ ਮੌਕੇ ਤੇ ਸਟੇਟ ਅਵਾਰਡੀ ਨੌਰੰਗ ਸਿੰਘ ਨੇ ਕਿਹਾ ਕਿ ਬਾਕੀ ਵੀ ਵਿਦਿਆਰਥੀਆਂ ਨੂੰ ਅਮਨਦੀਪ ਕੌਰ ਤੇ ਸੇਧ ਲੈਣ ਦੀ ਲੋੜ ਹੈ ਜਿਨਾਂ ਨੇ ਪੂਰੀ ਮਿਹਨਤ ਕਰਕੇ ਨਾ ਸਿਰਫ ਧੀਰਪੁਰ ਪਿੰਡ ਅਤੇ ਰੰਧਾਵੇ ਸਕੂਲ ਦਾ ਹੀ ਨਾਮ ਰੋਸ਼ਨ ਨਹੀਂ ਕੀਤਾ ਸਗੋਂ ਪੂਰੇ ਪੰਜਾਬ ਦਾ ਨਾਮ ਵੀ ਭਾਰਤ ਪੱਧਰ ਤੇ ਰੋਸ਼ਨ ਕੀਤਾ ਹੈ ਇਸ ਮੌਕੇ ਤੇ ਉਹਨਾਂ ਨੇ ਸਕੂਲ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਹਨਾਂ ਦੇ ਸਹਿਯੋਗ ਅਤੇ ਮਿਹਨਤ ਸਦਕਾ ਹੀ ਅੱਜ ਅਮਨਦੀਪ ਕੌਰ ਨੇ ਪੂਰੇ ਭਾਰਤ ਵਿੱਚ ਫਤਿਹਗੜ੍ਹ ਸਾਹਿਬ ਦਾ ਨਾਮ ਰੋਸ਼ਨ ਕੀਤਾ ਹੈ ਇਸ ਮੌਕੇ ਤੇ ਸਕੂਲ ਕੋਚ ਸਤਿੰਦਰਵੀਰ ਕੋਰ ਨੇ ਕਿਹਾ ਕਿ ਅਮਨਦੀਪ ਕੌਰ ਮਿਹਨਤ ਸਦਕਾ ਹੀ ਅੰਤਰਰਾਸ਼ਟਰੀ ਖਿਡਾਰੀ ਬਣੀ ਹੈ ਉਸ ਨੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਲਈ ਵੀ ਐਲਾਨ ਕੀਤਾ 1 ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ, ਕਮਲਜੀਤ ਸਿੰਘ, ਸੁਖਜਿੰਦਰ ਸਿੰਘ, ਕੈਪਟਨ ਅਮਰੀਕ ਸਿੰਘ ,ਮੈਡਮ ਰਮਨਜੀਤ ਕੋਰ, ਜਸਵਿੰਦਰ ਸਿੰਘ ਅਤੇ ਸਮੁੱਚਾ ਸਟਾਫ ਅਤੇ ਇਲਾਕੇ ਦੇ ਪਤਵੰਤੇ ਸੱਜਣ ਹਾਜਰ ਸਨ ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।