ਮੁੰਬਈ, 22 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਮਸ਼ਹੂਰ ਅਦਾਕਾਰ ਅਤੇ ਗਾਇਕ ਰਿਸ਼ਭ ਟੰਡਨ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦਾ ਅੱਜ 22 ਅਕਤੂਬਰ ਨੂੰ ਦਿੱਲੀ ਵਿੱਚ ਦੇਹਾਂਤ ਹੋ ਗਿਆ।ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਅਦਾਕਾਰ ਦੀ ਅਚਾਨਕ ਮੌਤ ਨੇ ਉਸਦੇ ਪਰਿਵਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਰਿਸ਼ਭ ਦੇ ਪਰਿਵਾਰ ਨੇ ਇਸ ਦੁੱਖ ਦੀ ਘੜੀ ਦੌਰਾਨ ਨਿੱਜਤਾ ਦੀ ਮੰਗ ਕੀਤੀ ਹੈ।
ਰਿਸ਼ਭ ਆਪਣੀ ਪਤਨੀ ਨਾਲ ਮੁੰਬਈ ਵਿੱਚ ਰਹਿੰਦੇ ਸਨ। ਇਨ੍ਹੀ ਦਿਨੀਂ ਉਹ ਆਪਣੇ ਪਰਿਵਾਰ ਨਾਲ ਦੀਵਾਲੀ ਮਨਾਉਣ ਲਈ ਦਿੱਲੀ ਆਏ ਹੋਏ ਸਨ। ਅੱਜ ਸਵੇਰੇ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਦਿੱਲੀ ਵਿੱਚ ਹੀ ਕੀਤਾ ਜਾਵੇਗਾ। ਸੋਸ਼ਲ ਮੀਡੀਆ ‘ਤੇ ਪ੍ਰਸ਼ੰਸਕ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।
ਰਿਸ਼ਭ ਟੰਡਨ ਨੇ 2008 ਵਿੱਚ ਟੀ-ਸੀਰੀਜ਼ ਦੀ ਐਲਬਮ ‘ਫਿਰ ਸੇ ਵਹੀ’ ਨਾਲ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਦੇ ਹਿੱਟ ਗੀਤਾਂ ਵਿੱਚ ਯੇ ਆਸ਼ਿਕੀ, ਚਾਂਦ ਤੂ, ਧੂ ਧੂ ਕਰ ਕੇ, ਫਕੀਰ ਕੀ ਜ਼ੁਬਾਨੀ ਸ਼ਾਮਲ ਹਨ। ਸੰਗੀਤ ਉਦਯੋਗ ਵਿੱਚ ਰਿਸ਼ਭ ਟੰਡਨ ‘ਫਕੀਰ’ ਦੇ ਨਾਮ ਨਾਲ ਪ੍ਰਸਿੱਧ ਸਨ। ਉਨ੍ਹਾਂ ਦੇ ਜ਼ਿਆਦਾਤਰ ਗੀਤਾਂ ਦੇ ਸਿਰਲੇਖਾਂ ਵਿੱਚ ਫਕੀਰ ਸ਼ਬਦ ਸੀ, ਜਿਵੇਂ ਕਿ ਫਕੀਰ ਕੀ ਜੁਬਾਨੀ, ਫਕੀਰਨ, ਅਤੇ ਇਸ਼ਕ ਫਕੀਰਾਣਾ।














