ਮਾਨਸਾ,22, ਅਕਤੂਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ)ਦੇ ਜ਼ਿਲ੍ਹਾ ਪ੍ਰਧਾਨ ਬਿੱਕਰ ਸਿੰਘ ਮਾਖਾ ਜਰਨਲ ਸਕੱਤਰ ਹਿੰਮਤ ਸਿੰਘ ਦੂਲੋਵਾਲ, ਵੱਲੋਂ ਦੱਸਿਆ ਗਿਆ ਕਿ ਜਥੇਬੰਦੀ ਦਾ ਜੋ ਪੰਜਾਬ ਦਾ ਡੇਲੀ ਗੇਟ ਇਜਲਾਸ ਮਿਤੀ 25,10,25। ਨੂੰ ਮਾਨਸਾ ਦੇ ਪੈਨਸ਼ਨਰ ਭਵਨ ਵਿਖੇ ਹੋ ਰਿਹਾ ਹੈ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ ਆਗੂ ਸਾਥੀਆਂ ਨੇ ਦੱਸਿਆ ਕਿ ਇਸ ਦਿਨ ਮੁਲਾਜ਼ਮ ਮੰਗਾਂ ਅਤੇ ਜਥੇਬੰਦੀ ਵੱਲੋਂ ਕੀਤੇ ਕੰਮਾਂ ਅਤੇ ਕਰਨ ਵਾਲੇ ਕੰਮਾਂ ਤੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ ਜਾਣਗੀਆਂ ਸਾਥੀਆਂ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪ੍ਰਤੀ ਰੁਖੇ ਵਤੀਰੇ ਦੀ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਸਰਕਾਰ D,A। ਦੀਆਂ ਕਿਸ਼ਤਾਂ ਜਾਰੀ ਕਰੇ ਅਤੇ ਬਣਦਾ ਏਰੀਅਰ ਦੇਵੇ, ਠੇਕੇ ਤੇ ਇਨਲਿਸਟਮੈਟ ਅਤੇ ਆਉਟਸੋਰਸ ਤੇ ਕੰਮ ਕਰਦੇ ਕਾਮੇ ਪੱਕੇ ਕੀਤੇ ਜਾਣ ਮਹਿਕਮਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ, ਨਵੀਂ ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਮੁਲਾਜ਼ਮਾਂ ਨਾਲ ਮੀਟਿੰਗੋ, ਮੀਟਿੰਗੀ ਦੀ ਖੇਡੀ ਜਾ ਰਹੀ ਚਾਲ ਬੰਦ ਕੀਤੀ ਜਾਵੇ ਅਤੇ ਹੋਰ ਮੰਗਾਂ ਜੋ ਸਾਂਝੇ ਫਰੰਟ ਦੇ ਮੰਗ ਪੱਤਰ ਵਿੱਚ ਦਰਜ ਹਨ ਨੂੰ ਲਾਗੂ ਕੀਤਾ ਜਾਵੇ












