ਪੁਲਿਸ ਤੇ ਗੈਂਗਸਟਰਾਂ ’ਚ ਮੁਕਾਬਲਾ 4 ਬਦਮਾਸ਼ਾਂ ਦੀ ਮੌਤ,ਗੈਂਗ ਲੀਡਰ ਰਮੇਸ਼ ਪਾਠਕ ਵੀ ਮਾਰਿਆ ਗਿਆ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 23 ਅਕਤੂਬਰ, ਬੋਲੇ ਪੰਜਾਬ ਬਿਊਰੋ;

ਬੀਤੇ ਰਾਤ ਨੂੰ ਪੁਲਿਸ ਨਾਲ ਹੋਏ ਗੈਂਗਸਟਰਾਂ ਦੇ ਮੁਕਾਬਲੇ ਵਿੱਚ 4 ਮੋਸਟ ਵਾਂਟਡ ਗੈਂਗਸਟਰ ਮਾਰੇ ਗਏ। ਇਸ ਮੁਕਾਬਲੇ ਵਿੱਚ ਗੈਂਗ ਦਾ ਮੁਖੀ ਰਮੇਸ਼ ਪਾਠਕ ਵੀ ਮਾਰਿਆ ਗਿਆ। ਦਿੱਲੀ ਦੇ ਰੋਹਿਣੀ ਖੇਤਰ ਵਿੱਚ ਬੀਤੇ ਰਾਤ ਨੂੰ ਮੁਕਾਬਲਾ ਹੋਇਆ। ਇਹ ਆਪਰੇਸ਼ਨ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਬਿਹਾਰ ਪੁਲਿਸ ਦੀ ਸਾਂਝੀ ਟੀਮ ਵੱਲੋਂ ਕੀਤਾ ਗਿਆ। 22 ਅਤੇ 23 ਅਕਤੂਬਰ ਦੀ ਰਾਤ ਦੀ ਅੱਧੀ ਰਾਤ ਨੂੰ ਹੋਏ ਮੁਕਾਬਲੇ ਵਿੱਚ ਜਬਰਦਸਤ ਗੋਲੀਬਾਰੀ ਹੋਈ, ਇਸ ਦੌਰਾਨ ਚਾਰਾਂ ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ। ਜ਼ਖਮੀ ਹਾਲਤ ਵਿੱਚ ਚਾਰਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਚਾਰਾਂ ਗੈਂਗਸਟਰਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਚਾਰੇ ਮੁਲਜ਼ਮ ਬਿਹਾਰ ਵਿੱਚ ਕਈ ਗੰਭੀਰ ਵਾਰਦਾਤਾਂ ਲਈ ਲੋੜੀਂਦੇ ਸਨ। ਸਾਰੇ ਗੈਂਗਸਟਰ ਬਿਹਾਰ ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ ਲੋਂੜੀਦੇ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।