ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਖਿਲਾਫ ਔਰਤ ਜਥੇਬੰਦੀਆਂ ਵੱਲੋਂ ਖੋਲ੍ਹਿਆ ਮੋਰਚਾ

ਪੰਜਾਬ

ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਨੂੰ ਮੰਗ ਪੱਤਰ ਦੇਣ ਦਾ ਐਲਾਨ


ਗੁਰਦਾਸਪੁਰ ,23 ਅਕਤੂਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;

ਔਰਤ ਅਧਿਆਪਕਾਵਾਂ ਦਾ ਵੱਖ ਵੱਖ ਤਰੀਕਿਆਂ ਨਾਲ ਸ਼ੋਸ਼ਣ ਕਰਨ ਵਾਲੇ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਖਿਲਾਫ ਵੱਖ ਵੱਖ ਵਿਭਾਗਾਂ ਵਿੱਚ ਕੰਮ ਕਰਦੀਆਂ ਔਰਤ ਮੁਲਾਜ਼ਮਾਂ ਨੇ ਸਾਂਝਾ ਮੋਰਚਾ ਬਣਾ ਕੇ ਸੰਘਰਸ਼ ਕਰਨ ਦਾ ਫੈਸਲਾ ਕੀਤਾ ਹੈ। ਮੋਰਚੇ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਨੇ ਦੱਸਿਆ ਕਿ ਮੋਰਚੇ ਕੋਲ ਪ੍ਰਾਇਮਰੀ ਸਕੂਲਾਂ ਵਿੱਚ ਕੰਮ ਕਰਦੀਆਂ ਬਹੁਤ ਸਾਰੀਆਂ ਅਧਿਆਪਕਾਵਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਪਿਛਲੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਨੂੰ ਇਹਨਾਂ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਉਹਨਾਂ ਵਲੋਂ ਇਹਨਾਂ ਸ਼ਿਕਾਇਤਾਂ ਤੇ ਕੋਈ ਕਾਰਵਾਈ ਨਹੀਂ ਕੀਤੀ। ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਨੇ ਆਪਣੇ ਅਧਿਕਾਰਾਂ ਤੋਂ ਬਾਹਰੀ ਜਾ ਕੇ ਬਹੁਤ ਸਾਰੀਆਂ ਅਧਿਆਪਕਾਵਾਂ ਦੇ ਜ਼ਬਰਦਸਤੀ ਬਾਹਰੀ ਸਕੂਲਾਂ ਵਿਚ ਡਿਊਟੀਆਂ ਲਗਾਈਆਂ ਹਨ। ਇਥੋਂ ਤੱਕ ਕਿ ਫਤਿਹ ਗੜ੍ਹ ਚੂੜੀਆਂ ਦੇ ਬਲਾਕ ਦੇ ਕਲਰਕ ਨੇ ਸਰਕਾਰੀ ਪ੍ਰਾਇਮਰੀ ਸਕੂਲ ਮੰਜਿਆ ਵਾਲੀ ਵਿਖੇ ਇਕ ਅਧਿਆਪਕਾ ਦਾ ਡੈਪੂਟੇਸ਼ਨ ਆਪਣੇ ਪੱਧਰ ਤੇ ਪਿਛਲੇ 7 ਮਹੀਨਿਆਂ ਤੋਂ ਲਾਇਆ ਹੋਇਆ ਹੈ। ਜਿਸ ਤੋਂ ਮੁੱਖ ਅਧਿਆਪਕਾ ਸੁਖਪ੍ਰੀਤ ਕੌਰ ਗਿੱਲ ਖਿਲਾਫ ਝੂਠੀਆਂ ਸ਼ਿਕਾਇਤਾਂ ਕਰਵਾਈਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਸਕੂਲਾਂ ਵਿੱਚ ਜ਼ਾਹਲੀ ਆਈ ਡੀ ਬਣਾ ਕੇ ਮਿਰਤਕ ਅਧਿਆਪਕਾਂ ਦੇ ਮੈਡੀਕਲ ਬਿਲ ਕਢਵਾਏ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਸਿੱਖਿਆ ਵਲੋਂ ਬਹੁਤ ਸਾਰੀਆਂ ਸ਼ਿਕਾਇਤਾਂ ਮਿਲ਼ਣ ਦੇ ਬਾਵਜੂਦ ਕੋਈ ਕਾਰਵਾਈ ਨਾ ਕਰਨਾ ਇਹ ਸਿੱਧ ਕਰਦਾ ਇਸ ਦਫ਼ਤਰ ਵਿੱਚ ਬਹੁਤ ਕੁਝ ਅੱਛਾ ਨਹੀਂ ਹੈ। ਦਫ਼ਤਰ ਵਲੋਂ ਸੈਕਸੂਅਲ ਹਰਾਸਮੈਂਟ ਕਮੇਟੀਆਂ ਵਿੱਚ ਕਿਸੇ ਵੀ ਅਧਿਆਪਕਾ ਨੂੰ ਮੈਂਬਰ ਨਹੀਂ ਬਣਾਇਆ। ਦਫ਼ਤਰ ਵਲੋਂ ਬਣਾਈ ਨਾਮ ਨਿਹਾਦ ਕਮੇਟੀ ਔਰਤ ਮੁਲਾਜ਼ਮਾਂ ਨੂੰ ਕਦੇ ਇਨਸਾਫ ਨਹੀਂ ਦੇ ਸਕੀ। ਇਸ ਲਈ 27 ਅਕਤੂਬਰ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਕੂਲ ਗੁਰਦਾਸਪੁਰ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਮੰਗ ਪੱਤਰ ਦੇ ਕੇ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾਵੇਗੀ। ਜੇ ਕੋਈ ਕਾਰਵਾਈ ਨਾ ਹੋਈ ਤਾਂ ਦਫ਼ਤਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਕੌਰ ਅਲੀਸ਼ੇਰ, ਗੁਰਮਿੰਦਰ ਕੌਰ ਬਹਿਰਾਮਪੁਰ, ਮਨਜੀਤ ਕੌਰ ਸਿਮਰਨਜੀਤ ਕੌਰ, ਸੁਖਪ੍ਰੀਤ ਕੌਰ ਗਿੱਲ, ਕਮਲਪ੍ਰੀਤ ਕੌਰ ਹਰਪੁਰਾ, ਅਤੇ ਹੋਰ ਕਮੇਟੀ ਮੈਂਬਰ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।