ਵਿੱਤ ਮੰਤਰੀ ਦੇ ਆਪਣੇ ਹੀ ਅਮਲੇ ਦਾ ਬੇਸੁਰ ਹੋਇਆ ਤਾਲਮੇਲ

ਚੰਡੀਗੜ੍ਹ ਪੰਜਾਬ

ਮਿਡ ਡੇ ਮੀਲ ਕੁਕ ਬੀਬੀਆਂ ਹੋਈਆਂ ਖੱਜਲ ਖੁਆਰ


ਚੰਡੀਗੜ੍ਹ,23 ਅਕਤੂਬਰ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ) ;

ਮਿਡ ਡੇਅ ਮੀਲ ਵਰਕਰ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਫ਼ਰੀਦਕੋਟ ਸੂਬਾਈ ਜਨਰਲ ਸਕੱਤਰ ਮਮਤਾ ਸ਼ਰਮਾ ਅੰਮ੍ਰਿਤਸਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅੱਜ ਮਿਡ ਡੇਅ ਮੀਲ ਵਰਕਰਾਂ ਦੀਆਂ ਜਥੇਬੰਦੀਆਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਨਾਲ ਮੀਟਿੰਗ ਦਿੱਤੀ ਗਈ ਸੀ ।ਸਵੇਰੇ ਅਸੀਂ ਆਪਣੇ ਜ਼ਿਲਿਆਂ ਤੋਂ 5 ਵਜੇ ਮੀਟਿੰਗ ਲਈ ਰਵਾਨਾ ਹੋਇਆ ,ਜਦੋਂ ਅਸੀਂ ਸੈਕਟਰ 43 ਪਹੁੰਚੇ ਤਾਂ ਉੱਥੇ ਸਾਨੂੰ ਮਿਡ ਡੇਅ ਮੀਲ ਦੇ ਮੈਨੇਜਰ ਡਾਇਰੈਕਟਰ ਬਰਿੰਦਰ ਸਿੰਘ ਬਰਾੜ ਦਾਂ ਫੋਨ ਆਇਆ ਕਿ ਅੱਜ ਦੀ ਮੀਟਿੰਗ ਕੈਸਲ ਹੈ। ਇਹ ਸੁਣ ਕੇ ਸਾਨੂੰ ਬਹੁਤ ਦੁੱਖ ਹੋਇਆ ਕਿ ਅਸੀਂ ਸਵੇਰੇ ਤੜਕੇ ਦੇ ਘਰਾਂ ਦੇ ਕੰਮ ਛੱਡ ਸਕੂਲਾਂ ਵਿੱਚ ਆਪਣੀ ਜਗ੍ਹਾ ਦੂਸਰੀ ਵਰਕਰ ਦਾ ਇੰਤਜ਼ਾਮ ਕਰਕੇ ਆਪਣੀ ਛੇ ਦਿਨ ਦੀ ਦਿਹਾੜੀ ਖਰਚ ਕੇ ਜਾਣੀ ਕਿ 600 ਰੁਪਏ ਕਿਰਾਇਆ ਖਰਚ ਕੇ ਇੱਥੋ ਨਿਰਾਸ਼ ਮੁੜ ਰਹੇ ਹਾਂ ,ਇਹ ਸਾਡੇ ਨਾਲ ਪਹਿਲਾਂ ਵੀ ਬਹੁਤ ਵਾਰ ਹੋਇਆਂ ਹੈ ਵਿੱਤ ਮੰਤਰੀ ਦੇ ਗੈਰ ਜਿੰਮੇਵਾਰ ਰਵੀਏ ਦੀ ਅਸੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਸਰਕਾਰ ਨੇ ਤਨਖਾਹ ਦੁੱਗਣੀ ਕਰਨ ਦਾ ਕਹਿ ਕੇ ਪਹਿਲਾਂ ਤਾਂ ਸਾਡੇ ਕੋਲੋਂ ਵੋਟਾਂ ਲੈ ਕੇ ਹੁਣ ਸਾਡੀ ਤਨਖਾਹ ਦੁੱਗਣੀ ਕਰਨ ਦੀ ਮੰਗ ਤੋਂ ਸਰਕਾਰ ਭੱਜ ਰਹੀ ਹੈ, ਇਹਨਾਂ ਦੱਸਿਆ ਕਿ ਸਾਰੇ ਮੁਲਾਜ਼ਮਾਂ ਠੇਕਾ ਕੰਮ ਆ ਤੋਂ ਸਾਡਾ ਵਰਗ ਥੱਲੇ ਹੈ, ਅਸੀਂ ਛੇਵੇਂ ਦਰਜੇ ਵਿੱਚ ਆਉਂਦੇ ਹਾਂ , ਇੱਕ ਤਾਂ ਸਰਕਾਰ ਚਾਰ ਸਾਲਾਂ ਤੋਂ ਸਾਨੂੰ ਖੱਜਲ ਖੁਆਰ ਕਰ ਰਹੀ ਹੈ, ਦੂਜਾ ਮੀਟਿੰਗ ਦਾ ਸਮਾਂ ਦੇ ਕੇ ਭੱਜ ਜਾਣਾ ਇਹ ਵੀ ਬਹੁਤ ਨਿੰਦਣ ਯੋਗ ਕਦਮ ਹੈ, ਇਹਨਾਂ ਦੱਸਿਆ ਕਿ 8 ਨਵੰਬਰ ਨੂੰ ਤਰਨ ਤਰਨ ਜਿਮਨੀ ਚੋਣ ਮੌਕੇ ਸਰਕਾਰ ਦੇ ਇਹ ਸਿਰਫ ਲੋਕ ਕਚਹਿਰੀ ਵਿੱਚ ਲੈ ਕੇ ਜਾਵਾਂਗੇ ਇਹਨਾਂ ਦੱਸਿਆ ਕਿ ਅਸੀਂ ਸ਼ਾਮ ਤੱਕ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਦੇ ਰਹੇ ਅਤੇ ਉਹ ਸਾਨੂੰ ਵਾਰ-ਵਾਰ ਮੀਟਿੰਗ ਪੱਕੀ ਹੈ ਦਾ ਭਰੋਸਾ ਦਿੰਦੇ ਰਹੇ, ਇਹਨਾਂ ਕਿਹਾ ਕਿ ਵਿੱਤ ਮੰਤਰੀ ਦੇ ਆਪਣੇ ਹੀ ਅਮਲੇ ਨਾਲ ਤਾਲਮੇਲ ਬੇਸੁਰ ਹੋਇਆ ਪਿਆ ਹੈ ਪ੍ਰੰਤੂ ਇਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ।ਇਸ ਮੌਕੇ ਪ੍ਰਵੀਨ ਕੁਮਾਰੀ ਲੁਧਿਆਣਾ ਰਮਨਜੀਤ ਕੌਰ ਮੁੱਕਤਸਰ ਪਿੰਕੀ ਪਟਿਆਲਾ ਆਦਿ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।