ਗਮਾਡਾ/ਪੁੱਡਾ ਦਾ ਦਫਤਰ ਬਣਿਆ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਅੱਡਾ – ਸੋਸਾਇਟੀ

ਪੰਜਾਬ

ਸ਼ਿਕਾਇਤਾਂ ਦੇ ਨਿਪਟਾਰੇ ਚ’ ਦੇਰੀ ਇਸ ਗੱਲ ਦਾ ਸਬੂਤ – ਸਰਾਓ

ਮੋਹਾਲੀ 24 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਰੈਜੀਡੈਂਸ ਵੈਲਫੇਅਰ ਸੋਸਾਇਟੀ ਸੈਕਟਰ 110, ਟੀ.ਡੀ.ਆਈ. ਸਿਟੀ, ਮੋਹਾਲੀ ਦੇ ਆਗੂਆਂ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਮੀਤ ਪ੍ਰਧਾਨ ਜਸਵੀਰ ਸਿੰਘ ਗੜਾਂਗ, ਜਰਨਲ ਸਕੱਤਰ ਸੰਜੇ ਵੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੀ.ਡੀ.ਆਈ. ਸਿਟੀ, ਸੈਕਟਰ 110-111 ਦੇ ਵਸਨੀਕ ਅਨੇਕਾਂ ਹੀ ਸਮੱਸਿਆਵਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜੂਝ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦੇ ਨਿਪਟਾਰੇ ਲਈ 18 ਦਸੰਬਰ 2024 ਨੂੰ ਪੁੱਡਾ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਵੀ ਦਿੱਤਾ ਗਿਆ ਸੀ। ਪਰ ਸ਼ਿਕਾਇਤਾਂ ਸਬੰਧੀ ਸਥਿਤੀ ਜਿਉਂ ਦੀ ਤਿਉਂ ਬਣੀ ਹੋਈ ਹੈ। ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਇਥੋਂ ਦੇ ਵਸਨੀਕਾਂ ਵੱਲੋਂ ਆਪਣੀਆਂ ਮੰਗਾਂ ਦੇ ਨਿਪਟਾਰੇ ਲਈ ਪੁੱਡਾ ਦੇ ਦਫਤਰ ਪਹੁੰਚ ਕੇ ਪੁੱਡਾ/ਗਮਾਡਾ ਦੇ ਉੱਚ ਅਧਿਕਾਰੀਆਂ ਅੱਗੇ ਰੋਸ਼ ਦਾ ਪ੍ਰਗਟਾਵਾ ਕੀਤਾ ਗਿਆ। ਆਗੂਆਂ ਨੇ ਦੱਸਿਆ ਕਿ ਰੈਜੀਡੈਂਸ ਵੈਲਫੇਅਰ ਸੋਸਾਇਟੀ ਨਾਲ 2019 ਤੋਂ ਬਿਲਡਰ ਅਤੇ ਗਮਾਡਾ/ਪੁੱਡਾ ਦੇ ਕੁੱਝ ਅਧਿਕਾਰੀਆਂ ਅਤੇ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਕਰਦੇ ਆ ਰਹੇ ਹਨ, ਪਰ ਛੇ ਸਾਲਾਂ ਦੇ ਸਮੇਂ ਵਿੱਚ ਅਨੇਕਾਂ ਅਫਸਰ ਆਏ ਅਤੇ ਅਨੇਕਾਂ ਗਏ ਪਰ ਕਿਸੇ ਵੀ ਉੱਚ ਅਧਿਕਾਰੀ ਨੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਕੋਸ਼ਿਸ਼ ਨਹੀਂ ਕੀਤੀ । ਇੰਨੇ ਲੰਮੇ ਸਮੇਂ ਬਾਅਦ ਕੁਝ ਕ’ ਚੰਗੇ ਅਧਿਕਾਰੀਆਂ ਦੀ ਬਦੌਲਤ ਇਸ ਬਿਲਡਰ ਨੂੰ ਪਾਰਸ਼ੀਅਲ ਕੰਪਲੀਸ਼ਨ ਨੂੰ ਰੱਦ ਕਰਨ ਦੀ ਫਾਈਲ ਸੀ.ਏ. ਗਮਾਡਾ ਕੋਲ ਪਹੁੰਚੀ ਸੀ ਪਰ ਸੀ.ਏ. ਗਮਾਡਾ ਨੇ ਫਿਰ ਇਸ ਫਾਈਲ ਦੀ ਕਾਰਵਾਈ ਨੂੰ ਲਟਕਾਉਣ ਲਈ ਬਿਲਡਰ ਨੂੰ ਨਿੱਜੀ ਸੁਣਵਾਈ 24 ਅਕਤੂਬਰ ਨੂੰ ਬੁਲਾਇਆ ਹੈ ਜਦ ਕਿ ਪਿਛਲੇ ਸਮੇਂ ਵਿੱਚ ਇਸ ਮਸਲੇ ਸਬੰਧੀ ਵਾਰ ਵਾਰ ਸੁਣਵਾਈ ਹੋ ਚੁੱਕੀ ਹੈ ਅਤੇ ਬਿਲਡਰ ਆਪਣਾ ਲਿਖਤੀ ਜਵਾਬ ਵੀ ਪੇਸ਼ ਕਰ ਚੁੱਕਾ ਹੈ ਪਰ ਫਿਰ ਵੀ ਅਧਿਕਾਰੀਆਂ ਵੱਲੋਂ ਸ਼ਿਕਾਇਤਾਂ ਨੂੰ ਲਟਕਾਉਣ ਲਈ ਅਤੇ ਬਿਲਡਰ ਨੂੰ ਲਾਭ ਪਹੁੰਚਾਉਣ ਲਈ, ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ।

                        ਇਸ ਲਈ ਅੱਜ ਇਹਨਾਂ ਅਧਿਕਾਰੀਆਂ ਵੱਲੋਂ ਸਤਾਏ ਇੱਥੋਂ ਦੇ ਵਸਨੀਕਾਂ ਦਾ ਇੱਕ ਵਫਦ ਨਵੇਂ ਆਏ ਸੀ.ਏ. ਗਮਾਡਾ (ਮੈਡਮ ਸਾਕਸ਼ੀ ਸਾਹਨੀ) ਜੀ ਨੂੰ ਮਿਲਿਆ । ਸੀ.ਏ. ਗਮਾਡਾ ਨੇ ਬੜ੍ਹੀ ਹੀ ਸੰਜੀਦਗੀ ਨਾਲ ਗੱਲ ਸੁਣੀ ਅਤੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਲੋਕਾਂ ਨੂੰ ਉਮੀਦ ਹੈ ਕਿ ਨਵੇਂ ਆਏ ਸੀ.ਏ. ਗਮਾਡਾ ਵੱਲੋਂ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਕੀਤਾ ਜਾਵੇਗਾ। ਇਸ ਮੌਕੇ ਏ.ਐਸ. ਸ਼ੇਖੋ, ਐੱਮ. ਐੱਸ. ਸ਼ਰਮਾ, ਹਰਮਿੰਦਰ ਸਿੰਘ ਸੋਹੀ, ਮੋਹਿਤ ਮਦਾਨ, ਅਰਵਿੰਦ ਸ਼ਰਮਾ ਅਤੇ ਹੋਰ ਅਨੇਕਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਜਲਦੀ ਸਾਡੀਆਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਪੁੱਡਾ/ਗਮਾਡਾ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।