ਕਾਰਵਾਈ ਨਾ ਹੋਣ ਤੇ 11 ਨਵੰਬਰ ਨੂੰ ਡੀ ਈ ਓ ਦਫਤਰ ਘੇਰਨ ਦਾ ਐਲਾਨ
ਗੁਰਦਾਸਪੁਰ 27 ਅਕਤੂਬਰ ,ਬੋਲੇ ਪੰਜਾਬ ਬਿਊਰੋ,(ਮਲਾਗਰ ਖਮਾਣੋਂ);
ਇਸਤਰੀ ਮੁਲਾਜ਼ਮ ਤਾਲਮੇਲ ਫਰੰਟ ਗੁਰਦਾਸਪੁਰ ਵਲੋਂ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਖਿਲਾਫ ਉਸ ਦੀਆਂ ਔਰਤ ਮੁਲਾਜ਼ਮ ਵਿਰੋਧੀ ਗਤੀਵਿਧੀਆਂ ਖਿਲਾਫ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਗੁਰਦਾਸਪੁਰ ਨੂੰ ਮੰਗ ਪੱਤਰ ਡਿਪਟੀ ਡੀ ਈ ਓ ਸ੍ਰੀ ਅਨਿਲ ਭੱਲਾ ਰਾਂਹੀ ਭੇਜ ਕੇ ਫਤਿਹ ਗੜ੍ਹ ਚੂੜੀਆਂ ਦੇ ਕਲਰਕ ਇੰਦਰਜੀਤ ਸਿੰਘ ਅਤੇ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਪੋਹਲਾ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਫਰੰਟ ਦੀ ਕਨਵੀਨਰ ਮੈਡਮ ਬਲਵਿੰਦਰ ਕੌਰ ਰਾਵਲਪਿੰਡੀ ਅਤੇ ਗੁਰਮਿੰਦਰ ਕੌਰ ਬਹਿਰਾਮਪੁਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੀ ਪੀ ਈ ਓ ਕਾਦੀਆਂ 2 ਅਤੇ ਵਾਧੂ ਚਾਰਜ ਫਤਿਹ ਗੜ੍ਹ ਚੂੜੀਆਂ ਵਲੋਂ ਔਰਤਾਂ ਨੂੰ ਬਣਦੀਆਂ ਛੁੱਟੀਆਂ ਨਾ ਦੇਣ, ਵਿਦੇਸ਼ ਜਾਣ ਲਈ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਸਮੇਂ ਸਿਰ ਜਾਰੀ ਨਾ ਕਰਨ, ਤੋਂ ਇਲਾਵਾ ਮੈਡਮ ਸੁਖਪ੍ਰੀਤ ਕੌਰ ਗਿੱਲ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਖਹਿਰਾ ਬਲਾਕ ਫਤਿਹ ਗੜ੍ਹ ਚੂੜੀਆਂ ਨੂੰ ਮਾਨਸਿਕ ਤੌਰ ਤੇ ਪ੍ਰਤਾੜਨਾ ਕਰਨ ਲਈ ਸਿਖਿਆ ਵਿਭਾਗ ਪੰਜਾਬ ਦੇ ਟੀਚਰਜ਼ ਗਰੁੱਪ ਵਿਚ ਪਰਿਵਾਰਕ ਮੈਂਬਰਾਂ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਹੈ। ਫਰੰਟ ਦੇ ਆਗੂਆਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਤਿਹ ਗੜ੍ਹ ਚੂੜੀਆਂ ਦੇ ਕਲਰਕ ਇੰਦਰਜੀਤ ਸਿੰਘ ਵਲੋਂ ਵਿਭਾਗੀ ਨਿਯਮਾਂ ਦੇ ਉਲਟ ਜਾ ਕੇ ਸਰਕਾਰੀ ਪ੍ਰਾਇਮਰੀ ਸਕੂਲ ਮੰਜਿਆ ਵਾਲੀ ਵਿਖੇ ਇਕ ਅਧਿਆਪਕਾ ਦਾ ਡੈਪੂਟੇਸ਼ਨ ਆਪਣੇ ਪੱਧਰ ਤੇ ਲਗਾਇਆ ਹੋਇਆ ਹੈ। ਇਸੇ ਤਰ੍ਹਾਂ ਦੋ ਹੋਰ ਵੀ ਡੈਪੂਟੇਸ਼ਨ ਲਗਾਏ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਇਹਨਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਜੇ ਕਾਰਵਾਈ ਨਾ ਹੋਈ ਤਾਂ 11 ਨਵੰਬਰ ਨੂੰ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਓਧਰ ਡਿਪਟੀ ਡੀ ਈ ਓ ਅਨਿਲ ਭੱਲਾ ਨੇ ਦੱਸਿਆ ਕਿ ਸਿਖਿਆ ਵਿਭਾਗ ਵੱਲੋਂ ਦੋਨਾਂ ਧਿਰਾਂ ਨੂੰ ਕੱਲ ਦਫ਼ਤਰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ ਗਿਆ ਹੈ। ਅਤੇ ਕਲਰਕ ਵਲੋਂ ਆਪਣੇ ਪੱਧਰ ਤੇ ਡੈਪੂਟੇਸ਼ਨ ਲਗਾਉਣ ਸਬੰਧੀ ਸ਼ਿਕਾਇਤ ਮਿਲ ਗਈ ਹੈ ਅਤੇ ਉਸ ਖਿਲਾਫ ਵੀ ਜਾਂਚ ਪੜਤਾਲ ਕੀਤੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸੁਖਪ੍ਰੀਤ ਕੌਰ ਫ਼ਤਹਿਗੜ੍ਹ ਚੂੜੀਆਂ, ਕਮਲਪ੍ਰੀਤ ਕੌਰ, ਮੋਨਿਕਾ ਗੁਰਦਾਸਪੁਰ, ਅਮਰਜੀਤ ਸ਼ਾਸਤਰੀ ਅਮਰਜੀਤ ਸਿੰਘ ਕੋਠੇ ਘੁਰਾਲਾ, ਸੁਰਿੰਦਰ ਸਿੰਘ ਹਰੀਪੁਰਾ, ਸਰਬਜੀਤ ਸਿੰਘ ਫਤਿਹ ਗੜ੍ਹ ਚੂੜੀਆਂ ਹਾਜ਼ਰ ਸਨ।












