ਮਾਨਸਾ 29 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਕੱਲ ਮਾਨਸਾ ਵਿੱਚ ਹੋਈ ਗੋਲੀਬਾਰੀ ਦੀ ਘਟਨਾ ਨੂੰ ਲੈ ਕੇ ਸੀਪੀਆਈ ਐਮਐਲ ਲਿਬਰੇਸ਼ਨ ਦੀ ਇੱਕ ਹਗਾਮੀ ਮੀਟਿੰਗ ਅੱਜ ਬਾਬਾ ਬੂਝਾ ਸਿੰਘ ਭਵਨ ਵਿਖੇ ਕੀਤੀ ਗਈ। ਮੀਟਿੰਗ ਦੀ ਅਗਵਾਈ ਪਾਰਟੀ ਦੇ ਕੇਂਦਰੀ ਕੰਟਰੋਲ ਕਮਿਸ਼ਨ ਮੈਂਬਰ ਕਾਮਰੇਡ ਨਛੱਤਰ ਸਿੰਘ ਖੀਵਾ ਨੇ ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਲੋਕਾਂ ਵੱਲੋਂ ਲਗਾਤਾਰ ਕਹੀ ਜਾਂਦੀ ਇਹ ਗੱਲ ਸੱਚ ਹੋ ਗਈ ਹੈ ਕਿ ਪੰਜਾਬ ਦੀ ਸਰਕਾਰ ਅਤੇ ਜ਼ਿਲ੍ਿਆਂ ਦਾ ਪ੍ਰਸ਼ਾਸਨ ਗੂੜੀ ਨੀਂਦ ਸੁੱਤਾ ਪਿਆ ਹੈ ਸਾਰੇ ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਦ ਤੋਂ ਬਦਤਰ ਹੋ ਗਈ ਹੈ। ਖਤਰਾ ਡਾਕੇ ਚੋਰੀਆਂ ਅਤੇ ਨਸ਼ਿਆਂ ਨਾਲ ਮੌਤਾਂ ਦੀਆਂ ਖਬਰਾਂ ਨਾਲ ਅਖਬਾਰ ਰੋਜ਼ ਭਰੇ ਹੁੰਦੇ ਹਨ ਇਸ ਦੀ ਤਾਜ਼ਾ ਮਿਸਾਲ ਮਾਨਸਾ ਵਿੱਚ ਕੱਲ ਹੋਈ ਫਾਇਰਿੰਗ ਦੀ ਘਟਨਾ ਹੈ ਮਾਨਸਾ ਦੇ ਮੁੱਖ ਥਾਣੇ ਤੋਂ ਥੋੜੀ ਦੂਰ ਫਾਇਰਿੰਗ ਕਰਕੇ ਹਮਲਾਵਰ ਸਾਫ ਬਚ ਕੇ ਨਿਕਲ ਗਏ ਜਦੋਂ ਕਿ ਖਾਲੀ ਹੱਥ ਮਾਨਸਾ ਦੇ ਲੋਕਾਂ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਤਾਂ ਕੀਤੀ ਪਰ ਪੁਲਿਸ ਵੱਲੋਂ ਕੋਈ ਫੌਰੀ ਕਾਰਵਾਈ ਨਹੀਂ ਕੀਤੀ ਗਈ ਤਾਂ ਕਿ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਸੀ ਉਹਨਾਂ ਨੇ ਇਸ ਘਟਨਾ ਲਈ ਮਾਨਸਾ ਦੇ ਪੁਲਿਸ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਜਿੰਮੇਵਾਰ ਠਹਿਰਾਉਂਦੇ ਹੋਏ ਜਿਲਾ ਪੁਲਿਸ ਮੁਖੀ ਦੀ ਤੁਰੰਤ ਬਦਲੀ ਅਤੇ ਪੂਰੇ ਪੁਲਸ ਪ੍ਰਸ਼ਾਸਨ ਵਿੱਚ ਫੇਰ ਬਦਲ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਇਹਨਾਂ ਮਾਮਲਿਆਂ ਨੂੰ ਲੈ ਕੇ ਸਾਡੀ ਪਾਰਟੀ ਸ਼ੁਰੂ ਤੋਂ ਹੀ ਸੰਘਰਸ਼ਸ਼ੀਲ ਰਹੀ ਹੈ ਅਤੇ ਮਾਨਸਾ ਦੇ ਲੋਕਾਂ ਨਾਲ ਇਸ ਮਾਮਲੇ ਵਿੱਚ ਵੀ ਡੱਟ ਕੇ ਖੜੀ ਹੈ ਮੀਟਿੰਗ ਵਿੱਚ ਪਾਰਟੀ ਦੇ ਜਿਲ੍ਹਾ ਆਗੂ ਬਲਵਿੰਦਰ ਸਿੰਘ ਘਰਾਗਣਾ ਕਾਮਰੇਡ ਮੇਜਰ ਸਿੰਘ ਰਾਮਾਨੰਦੀ ਕਾਮਰੇਡ ਗੁਰਸੇਵਕ ਮਾਨ ਸੁਖਜੀਤ ਰਾਮਾਨੰਦੀ ਅਮਨਦੀਪ ਮਡੇਰਨਾ ਅਤੇ ਪੰਜਾਬ ਸਰਕਾਰ ਇਕਬਾਲ ਸਿੰਘ ਮੰਡੀ ਕਲਾਂ ਸ਼ਾਮਿਲ ਸਨ।












