ਰਾਜ ਪੱਧਰੀ ਕਲਾ ਉਤਸਵ 2025 ਦਾ ਹੋਇਆ ਸਫਲ ਆਯੋਜਨ

ਪੰਜਾਬ

ਪੰਜਾਬ ਦੇ ਚਾਰ ਜੋਨਾਂ ਦੇ ਜੇਤੂ ਵਿਦਿਆਰਥੀ ਕਲਾਕਾਰਾਂ ਨੇ ਵੱਖ-ਵੱਖ ਕਲਾਵਾਂ ਵਿੱਚ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ

ਮੋਹਾਲੀ, 30 ਅਕਤੂਬਰ ,ਬੋਲੇ ਪੰਜਾਬ ਬਿਉਰੋ;
ਸਿੱਖਿਆ ਮੰਤਰੀ ਸ਼੍ਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਅਤੇ ਉੱਚੇਰੀ ਸਿੱਖਿਆ ਤੇ ਸਕੂਲ ਸਿੱਖਿਆ ਵਿਭਾਗ ਦੀ ਸਕੱਤਰ ਸ਼੍ਰੀਮਤੀ ਅਨਿੰਦਿਤਾ ਮਿਤਰਾ (ਆਈ.ਏ.ਐੱਸ.) ਦੀ ਅਗਵਾਈ ਹੇਠ ਦਫਤਰ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਵੱਲੋਂ ਰਾਜ ਪੱਧਰੀ ਕਲਾ ਉਤਸਵ 2025 ਦਾ ਆਯੋਜਨ ਪੰਜਾਬ ਸਕੂਲ ਸਿੱਖਿਆ ਬੋਰਡ ਕੈਂਪਸ, ਮੋਹਾਲੀ ਵਿਖੇ ਸ਼ਾਨਦਾਰ ਢੰਗ ਨਾਲ ਕੀਤਾ ਗਿਆ। ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਸ਼੍ਰੀ ਅਰਵਿੰਦ ਕੁਮਾਰ ਐਮ.ਕੇ. (ਆਈ.ਏ.ਐੱਸ.) ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਰਾਜ ਪੱਧਰੀ ਕਲਾ ਉਤਸਵ ਵਿੱਚ ਭਾਗ ਲੈਣ ਲਈ ਪਹੁੰਚੀਆਂ ਟੀਮਾਂ ਨੂੰ ਮਿਹਨਤ ਅਤੇ ਲਗਨ ਨਾਲ ਅੱਗੇ ਵਧਣ ਲਈ ਪ੍ਰੇਰਿਤ ਕੀਤਾ।


ਡਾਇਰੈਕਟਰ ਜਨਰਲ ਸਕੂਲ ਸਿੱਖਿਆ, ਪੰਜਾਬ ਸ਼੍ਰੀ ਅਰਵਿੰਦ ਕੁਮਾਰ ਐਮ.ਕੇ. (ਆਈ.ਏ.ਐੱਸ.) ਨੇ ਸ਼੍ਰੀਮਤੀ ਹਰਕੀਰਤ ਕੌਰ ਚਾਨੇ ਪੀਸੀਐੱਸ ਡਾਇਰੈਕਟਰ ਸਕੂਲ ਸਿੱਖਿਆ ਐਲੀਮੈਂਟਰੀ ਸਿੱਖਿਆ ਪੰਜਾਬ ਅਤੇ ਹੋਰ ਵਿਸ਼ੇਸ਼ ਮਹਿਮਾਨਾਂ ਨਾਲ ਮਿਲ ਕੇ ਕਲਾ ਉਤਸਵ ਦਾ ਉਦਘਾਟਨ ਪਵਿੱਤਰ ਜੋਤ ਜਗਾ ਕੇ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਕਲਾ ਉਤਸਵ ਵਿਦਿਆਰਥੀਆਂ ਨੂੰ ਆਪਣੀ ਕਲਾਤਮਕ ਪ੍ਰਤਿਭਾ ਦੇ ਪ੍ਰਦਰਸ਼ਨ ਨਾਲ ਨਾਲ ਭਾਰਤੀ ਸੱਭਿਆਚਾਰਕ ਵਿਰਾਸਤ ਨਾਲ ਗਹਿਰਾ ਨਾਤਾ ਜੋੜਨ ਦਾ ਸੁਨੇਹਾ ਦਿੰਦਾ ਹੈ। ਸ਼੍ਰੀਮਤੀ ਗੁਰਮੀਤ ਕੌਰ ਡਿਪਟੀ ਐੱਸ. ਪੀ. ਡੀ. ਨੇ ਕਿਹਾ ਕਿ ਇਹ ਕਲਾ ਉਤਸਵ ਵਿਦਿਆਰਥੀਆਂ ਵਿਚ ਰਚਨਾਤਮਕਤਾ, ਨਵੀਨਤਾ ਅਤੇ ਸੱਭਿਆਚਾਰਕ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦਾ ਇੱਕ ਮਹੱਤਵਪੂਰਨ ਮੰਚ ਹੈ।
ਰਾਜ ਪੱਧਰੀ ਕਲਾ ਉਤਸਵ ਦੇ ਪਹਿਲੇ, ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ ਨੂੰ ਸ਼੍ਰੀ ਗੁਰਿੰਦਰ ਸਿੰਘ ਸੋਢੀ ਪੀਸੀਐੱਸ ਡਾਇਰੈਕਟਰ ਸਕੂਲ ਸਿੱਖਿਆ ਸੈਕੰਡਰੀ ਪੰਜਾਬ ਅਤੇ ਸ਼੍ਰੀਮਤੀ ਗੁਰਮੀਤ ਕੌਰ ਡਿਪਟੀ ਐੱਸਪੀਡੀ ਨੇ ਇਨਾਮ ਵੰਡੇ।
ਰਾਜ ਪੱਧਰੀ ਕਲਾ ਉਤਸਵ ਤਹਿਤ ਪਹਿਲੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀ ਜਾਂ ਟੀਮਾਂ ਰਾਸ਼ਟਰੀ ਕਲਾ ਉਤਸਵ 2025 ਵਿੱਚ ਪੰਜਾਬ ਦੀ ਨੁਮਾਇੰਦਗੀ ਕਰਨਗੀਆਂ।


ਕਲਾ ਉਤਸਵ 2025 ਦੇ ਤਹਿਤ ਛੇ ਮੁੱਖ ਕਲਾ ਰੂਪਾਂ ਦੀਆਂ ਬਾਰਾਂ ਵੰਨਗੀਆਂ ਵਿੱਚ ਵਿਦਿਆਰਥੀਆਂ ਨੂੰ ਆਪਣੀ ਕਲਾ ਪ੍ਰਤਿਭਾ ਪ੍ਰਦਰਸ਼ਿਤ ਕਰਨ ਲਈ ਵੱਡਾ ਮੰਚ ਮਿਲਿਆ। ਇਸ ਵਿੱਚ ਵਿਅਕਤੀਗਤ ਅਤੇ ਸਮੂਹ ਪ੍ਰਦਰਸ਼ਨ ਦੋਵੇਂ ਹੀ ਸ਼੍ਰੇਣੀਆਂ ਸ਼ਾਮਲ ਸਨ, ਜਿਹੜੀਆਂ ਵਿਦਿਆਰਥੀਆਂ ਨੂੰ ਰਚਨਾਤਮਕਤਾ ਅਤੇ ਸੱਭਿਆਚਾਰਕ ਸਮਝ ਦੇ ਪ੍ਰਗਟਾਵੇ ਦਾ ਮੌਕਾ ਦਿੱਤਾ।
ਕਲਾ ਉਤਸਵ 2025 ਦੇ ਵੋਕਲ ਮਿਊਜ਼ਿਕ ਸੋਲੋ (ਸ਼ਾਸਤਰੀ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਗੁਰਦਾਸਪੁਰ ਦੇ ਸੁਖਜਿੰਦਰ ਸਿੰਘ (ਡੀਏਵੀ ਸਕੂਲ ਬਟਾਲਾ) ਅਤੇ ਦੂਜਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਅਵਤਾਰ ਸਿੰਘ (ਸਕੂਲ ਆਫ ਐਮੀਨੈਂਸ ਫੀਲਖਾਨਾ) ਨੇ ਪ੍ਰਾਪਤ ਕੀਤਾ, ਵੋਕਲ ਮਿਊਜ਼ਿਕ ਗਰੁੱਪ (ਲੋਕ ਗੀਤ, ਭਜਨ, ਦੇਸ਼ਭਗਤੀ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਦੇਸ਼ ਭਗਤੀ ਗੀਤ ਅਤੇ ਦੂਜਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਲੋਕ ਗੀਤ ਨੇ ਪ੍ਰਾਪਤ ਕੀਤਾ, ਇੰਸਟਰੂਮੈਂਟਲ ਮਿਊਜ਼ਿਕ ਆਰਕੈਸਟਰਾ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਸਕੂਲ ਆਫ ਐਮੀਨੈਂਸ ਫੀਲਖਾਨਾ ਅਤੇ ਦੂਜਾ ਸਥਾਨ ਜ਼ਿਲ੍ਹਾ ਰੂਪਨਗਰ ਦੇ ਆਦਰਸ਼ ਸਕੂਲ ਲੋਧੀਪੁਰ ਨੇ ਪ੍ਰਾਪਤ ਕੀਤਾ, ਇੰਸਟਰੂਮੈਂਟਲ ਮਿਊਜ਼ਿਕ (ਮੈਲੋਡਿਕ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਲੁਧਿਆਣਾ ਦੇ ਪਾਰਥ ਸੋਨੀ ਅਤੇ ਦੂਜਾ ਸਥਾਨ ਜ਼ਿਲ੍ਹਾ ਅੰਮ੍ਰਿਤਸਰ ਦੇ ਸਿਮਰ ਨਰਾਇਣ ਨੇ ਪ੍ਰਾਪਤ ਕੀਤਾ, ਅਤੇ ਇੰਸਟਰੂਮੈਂਟਲ ਮਿਊਜ਼ਿਕ (ਪ੍ਰਕਿਯੂਸਿਵ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਕਪੂਰਥਲਾ ਦੇ ਨਕੁਲ ਕੁਮਾਰ ਅਤੇ ਦੂਜਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਕ੍ਰਿਸ਼ਨ (ਪੀਐਮ ਸ਼੍ਰੀ ਸਸਸਸ ਐਨਟੀਸੀ ਰਾਜਪੁਰਾ) ਨੇ ਪ੍ਰਾਪਤ ਕੀਤਾ।
ਨਾਚ ਕਲਾ ਵਿਭਾਗਾਂ ਵਿੱਚ ਡਾਂਸ ਸੋਲੋ (ਸ਼ਾਸਤਰੀ ਨਾਚ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਕਪੂਰਥਲਾ ਦੇ ਸਕੂਲ ਆਫ ਐਮੀਨੈਂਸ ਫਗਵਾੜਾ ਅਤੇ ਦੂਜਾ ਸਥਾਨ ਜ਼ਿਲ੍ਹਾ ਲੁਧਿਆਣਾ ਦੇ ਬੀ ਸੀ ਐਮ ਸਕੂਲ ਲੁਧਿਆਣਾ ਨੇ ਪ੍ਰਾਪਤ ਕੀਤਾ ਅਤੇ ਡਾਂਸ ਗਰੁੱਪ (ਖੇਤਰੀ ਲੋਕ ਨਾਚ) ਵਿੱਚ ਪਹਿਲਾ ਸਥਾਨ ਜ਼ਿਲ੍ਹਾ ਐਸ ਏ ਐਸ ਨਗਰ (ਮੋਹਾਲੀ) ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਜੇੜੀ ਅਤੇ ਦੂਜਾ ਸਥਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਨੇ ਪ੍ਰਾਪਤ ਕੀਤਾ। ਥੀਏਟਰ ਗਰੁੱਪ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਮਾਨਸਾ ਅਤੇ ਦੂਜਾ ਸਥਾਨ ਜ਼ਿਲ੍ਹਾ ਹੁਸ਼ਿਆਰਪੁਰ ਨੇ ਪ੍ਰਾਪਤ ਕੀਤਾ। ਦ੍ਰਿਸ਼ ਕਲਾ ਸੋਲੋ ਵਿੱਚ ਦੋ-ਪੱਖੀ ਕਲਾ ਰੂਪ ਜਿਵੇਂ ਡਰਾਇੰਗ, ਪੇਂਟਿੰਗ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਵਿਨੇਪਾਲ ਅਤੇ ਦੂਜਾ ਸਥਾਨ ਜ਼ਿਲ੍ਹਾ ਬਠਿੰਡਾ ਦੇ ਲਖਵੀਰ ਸਿੰਘ ਨੇ ਪ੍ਰਾਪਤ ਕੀਤਾ। ਤਿੰਨ-ਪੱਖੀ ਮੂਰਤੀਕਲਾ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਫਾਜਿਲਕਾ ਦੇ ਪਵਨ ਨੇ ਅਤੇ ਦੂਜਾ ਸਥਾਨ ਜ਼ਿਲ੍ਹਾ ਲੁਧਿਆਣਾ ਦੇ ਅਦਿੱਤਯ ਨੇ ਪ੍ਰਾਪਤ ਕੀਤਾ। ਦ੍ਰਿਸ਼ ਕਲਾ ਗਰੁੱਪ ਵਿੱਚ ਸਥਾਨਕ ਖਿਡੌਣੇ, ਖੇਡਾਂ ਅਤੇ ਹੱਥ-ਕਲਾਵਾਂ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਫਾਜ਼ਿਲਕਾ ਅਤੇ ਦੂਜਾ ਸਥਾਨ ਜ਼ਿਲ੍ਹਾ ਤਰਨਤਾਰਨ ਨੇ ਪ੍ਰਾਪਤ ਕੀਤਾ। ਰਵਾਇਤੀ ਕਹਾਣੀ ਕਲਾ ਗਰੁੱਪ ਹੋਵੇਗਾ, ਜਿਸ ਵਿੱਚ ਨਾਚ, ਨਾਟਕ, ਸੰਗੀਤ ਜਾਂ ਦ੍ਰਿਸ਼ ਕਲਾ ਵਰਗੀਆਂ ਕਲਾਵਾਂ ਨੂੰ ਮਿਲਾ ਕੇ ਸੱਭਿਆਚਾਰਕ ਵਿਰਾਸਤ ਨਾਲ ਜੁੜੀਆਂ ਕਹਾਣੀਆਂ ਪੇਸ਼ ਕੀਤੀਆਂ ਗਈਆਂ ਅਤੇ ਇਸ ਵਿੱਚ ਪਹਿਲਾ ਸਥਾਨ ਜ਼ਿਲ੍ਹਾ ਪਟਿਆਲਾ ਦੇ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸਕੂਲ ਸਨੌਰ ਨੇ ਅਤੇ ਦੂਜਾ ਸਥਾਨ ਜ਼ਿਲ੍ਹਾ ਪਠਾਨਕੋਟ ਦੇ ਸੇਂਟ ਜੋਸਫ ਕਾਨਵੈਂਟ ਸਕੂਲ ਨੇ ਪ੍ਰਾਪਤ ਕੀਤਾ। ਇਹ ਸਮਾਰੋਹ ਸਿਰਫ਼ ਇਕ ਮੁਕਾਬਲਾ ਨਹੀਂ ਸੀ, ਸਗੋਂ ਪੰਜਾਬ ਦੇ ਨੌਜਵਾਨਾਂ ਦੀ ਰਚਨਾਤਮਕਤਾ, ਪ੍ਰੇਰਣਾ ਅਤੇ ਰਾਸ਼ਟਰੀ ਏਕਤਾ ਦਾ ਪ੍ਰਤੀਕ ਬਣਿਆ।
ਇਸ ਮੌਕੇ ਸ਼੍ਰੀਮਤੀ ਤਨਜੀਤ ਕੌਰ ਡਿਪਟੀ ਐੱਸ. ਪੀ. ਡੀ., ਸ਼੍ਰੀ ਮਨੋਜ ਕੁਮਾਰ ਡਿਪਟੀ ਐੱਸ. ਪੀ. ਡੀ., ਸ਼੍ਰੀ ਰਾਜੇਸ਼ ਭਾਰਦਵਾਜ ਸਹਾਇਕ ਡਾਇਰੈਕਟਰ, ਸ਼੍ਰੀਮਤੀ ਬਲਵਿੰਦਰ ਕੌਰ ਸਹਾਇਕ ਡਾਇਰੈਕਟਰ, ਸ਼੍ਰੀ ਸ਼ੁਸ਼ੀਲ ਨਾਥ ਸਹਾਇਕ ਡਾਇਰੈਕਟਰ, ਬਲਪ੍ਰੀਤ ਕੌਰ,ਸੁਰੇਖਾ ਠਾਕੁਰ, ਅੰਮ੍ਰਿਤਜੀਤ ਸਿੰਘ, ਜਸਵਿੰਦਰ ਸਿੰਘ ਸਟੇਟ ਕੋਆਰਡੀਨੇਟਰ ਪ੍ਰਾਇਮਰੀ, ਰਾਜਿੰਦਰ ਸਿੰਘ ਚਾਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਮੰਚ ਸੰਚਾਲਨ ਧਰਮਿੰਦਰ ਸ਼ਾਹਿਦ ਅਤੇ ਰੀਪੂ ਝਾਂਬ ਨੇ ਬਾਖੂਬੀ ਕੀਤਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।