ਦਿੱਲੀ, 1 ਨਵੰਬਰ,ਬੋਲੇ ਪੰਜਾਬ ਬਿਊਰੋ;
ਤਿਉਹਾਰੀ ਮੌਸਮ ’ਚ ਸਰਕਾਰ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਵਰਤਣ ਵਾਲਿਆਂ ਲਈ ਥੋੜ੍ਹੀ ਰਾਹਤ ਦਾ ਐਲਾਨ ਕੀਤਾ ਗਿਆ ਹੈ। 19 ਕਿਲੋਗ੍ਰਾਮ ਵਾਲੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 5 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ ਵਿੱਚ ਇਸ ਸਿਲੰਡਰ ਦੀ ਨਵੀਂ ਕੀਮਤ ₹1590.50 ਰਹੇਗੀ, ਜੋ ਪਹਿਲਾਂ ₹1595.50 ਸੀ। ਕੋਲਕਾਤਾ ਵਿੱਚ ਹੁਣ ਇਹ ਸਿਲੰਡਰ ₹1694 ਦਾ ਹੈ, ਮੁੰਬਈ ਵਿੱਚ ₹1542 ਦਾ ਹੈ ਤੇ ਚੇਨਈ ਵਿੱਚ ₹1750 ਦਾ ਮਿਲੇਗਾ।
ਪਰ ਸਰਕਾਰ ਨੇ ਘਰੇਲੂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਘਰੇਲੂ ਗੈਸ ਦੀਆਂ ਕੀਮਤਾਂ ₹850 ਤੋਂ ₹960 ਦੇ ਵਿਚਕਾਰ ਬਣੀਆਂ ਹੋਈਆਂ ਹਨ।
ਘਰੇਲੂ ਗੈਸ ਦੀਆਂ ਕੀਮਤਾਂ ’ਚ ਬਦਲਾਅ ਨਾ ਹੋਣ ਨਾਲ ਆਮ ਗ੍ਰਾਹਕਾਂ ਨੂੰ ਕੋਈ ਵਾਧੂ ਰਾਹਤ ਤਾਂ ਨਹੀਂ ਮਿਲੀ, ਪਰ ਵਪਾਰਕ ਖੇਤਰ ਲਈ ਇਹ ਹੌਲੀ ਜਿਹੀ ਸੁੱਖ ਦੀ ਖ਼ਬਰ ਜ਼ਰੂਰ ਹੈ।














