ਏਅਰਪੋਰਟ ਤੋਂ ਉਡਾਨ ਭਰਦਿਆਂ ਹੀ ਕਰੈਸ਼ ਹੋਇਆ ਜਹਾਜ਼, 3 ਦੀ ਮੌਤ,

ਸੰਸਾਰ ਪੰਜਾਬ

ਅਮਰੀਕਾ ਦੇ ਲੁਈਸਵਿਲੇ ਮੁਹੰਮਦ ਅਲੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਜਹਾਜ਼ ਕਰੈਸ਼ ਹੋਣ ਦਾ ਭਿਆਨਕ ਹਾਦਸਾ ਵਾਪਰਿਆ ਹੈ। ਏਅਰਪੋਰਟ ਤੋਂ ਉਡਾਨ ਭਰਨ ਤੋਂ ਬਾਅਦ ਹੀ ਇਕ ਯੂਪੀਐਸ ਕਾਰਗੋ ਪਲੇਨ ਹਾਦਸੇ ਦਾ ਸ਼ਿਕਾਰ ਹੋ ਗਿਆ। UPS ਇਕ ਪਾਰਸਲ ਕੰਪਨੀ ਹੈ। ਜਹਾਜ਼ ਹਵਾਈ ਜਾ ਰਿਹਾ ਸੀ। ਫੇਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਮੁਤਾਬਕ UPS ਦਾ ਇਹ MD-11 ਜਹਾਜ਼ ਟੇਕਆਫ ਦੇ ਤੁਰੰਤ ਬਾਅਦ ਹਾਦਸਾਗ੍ਰਸਤ ਹੋ ਗਿਆ। FAA ਨੇ ਦੱਸਿਆ ਕਿ ਹਾਦਸੇ ਦੀ ਜਾਂਚ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੀ ਅਗਵਾਈ ਵਿੱਚ ਕੀਤੀ ਜਾ ਰਹੀ ਹੈ।

ਜਹਾਜ਼ ਦੇ ਜ਼ਮੀਨ ਉਤੇ ਡਿੱਗਦਿਆਂ ਹੀ ਭਿਆਨਕ ਅੱਗ ਲੱਗ ਗਈ। ਹਾਦਸੇ ਦੇ ਬਾਅਦ ਹਵਾਈ ਖੇਤਰ ਬੰਦ ਕਰ ਦਿੱਤਾ ਗਿਆ ਅਤੇ ਆਸਪਾਸ ਦੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਂ ਉਤੇ ਜਾਣ ਦੇ ਹੁਕਮ ਦਿੱਤੇ ਗਏ ਹਨ। UPS ਵੱਲੋਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਜਹਾਜ਼ ਵਿੱਚ 3 ਕਰੂ ਮੈਂਬਰ ਸਵਾਰ ਸਨ। ਘਟਨਾ ਦੇ ਬਾਅਦ ਲੁਈਸਵਿਲੇ ਮਟਰੋ ਪੁਲਿਸ ਅਤੇ ਕਈ ਹੋਰ ਏਜੰਸੀਆਂ ਮੌਤੇ ਉਤੇ ਪਹੁੰਚ ਗਈਆਂ। ਸੋਸ਼ਲ ਮੀਡੀਆ ਉਤੇ ਸਾਹਮਣੇ ਇਕ ਵੀਡੀਓ ਵੀ ਆਈ ਹੈ।ਕੇਂਟਕੀ ਦੇ ਗਵਰਨਰ ਏਡੀ ਬੇਸ਼ੀਅਰ ਨੇ ਦੱਸਿਆ ਕਿ ਜਹਾਜ਼ ਹਾਦਸੇ ਵਿਚ ਘੱਟ ਤੋਂ ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਜ਼ਖਮੀ ਹੋ ਗਏ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।