ਹਜ਼ੂਰੀ ਰਾਗੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਕੀਤਾ ਗਿਆ ਰਸਭਿੰਨਾ ਕੀਰਤਨ
ਵੱਡੀ ਗਿਣਤੀ ਚ ਸੰਗਤਾਂ ਨੇ ਨਤਮਸਤਕ ਹੋ ਕੇ ਭਰੀ ਹਾਜ਼ਰੀ
ਖੰਨਾ,5ਨਵੰਬਰ ( ਅਜੀਤ ਖੰਨਾ );
ਖੰਨਾ ਦੇ ਗੁਰ ਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ (ਕ੍ਰਿਸ਼ਨ ਨਗਰ,ਗਲੀ ਨੰ: 10 ਖੰਨਾ )ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਨਾਲ ਮਨਾਇਆ ਗਿਆ । ਇਸ ਮੌਕੇ ਵੱਡੀ ਗਿਣਤੀ ਚ ਇਲਾਕੇ ਦੀਆਂ ਸੰਗਤਾ ਨੇ ਨਤਮਸਤਕ ਹੋ ਕੇ ਗੁਰੂ ਘਰ ਵਿਖੇ ਹਾਜ਼ਰੀ ਭਰੀ ਅਤੇ ਕੀਰਤਨ ਦਾ ਅਨੰਦ ਮਾਣਿਆ। ਇਸ ਮੌਕੇ ਭਾਈ ਮਹਿਤਾਬ ਸਿੰਘ ਵੇਰਕਾ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਾਲਿਆਂ ਵੱਲੋਂ ਗੁਰਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਗੁਰੂ ਕਾ ਅਟੁੱਟ ਲੰਗਰ ਵਰਤਾਇਆ ਗਿਆ ।ਇਸ ਮੌਕੇ ਗ੍ਰੰਥੀ ਸਿੰਘ ਹਰਪ੍ਰੀਤ ਸਿੰਘ ਤੇ ਸਾਹਿਲਦੀਪ ਸਿੰਘ ਤੋਂ ਇਲਾਵਾ ਪ੍ਰਧਾਨ ਮਲਕੀਤ ਸਿੰਘ।,ਮੀਤ ਪ੍ਰਧਾਨ ਰਾਮ ਸਿੰਘ ,ਸਕੱਤਰ ਰਜਿੰਦਰ ਸਿੰਘ,ਕੈਸ਼ੀਅਰ ਜਗਤਾਰ ਸਿੰਘ ਸੇਖੋਂ ,ਮੈਂਬਰ ਪਰਮਿੰਦਰ ਸਿੰਘ ,ਸਿਕੰਦਰ ਸਿੰਘ ,ਹਰਮੇਲ ਸਿੰਘ,ਦਵਿੰਦਰ ਸਿੰਘ ਦਰਸ਼ਨ ਸਿੰਘ ,ਕੁਲਦੀਪ ਸਿੰਘ ,ਗੁਰਨਾਮ ਸਿੰਘ ,ਹਰਭਜਨ ਸਿੰਘ ,ਕਿਰਪਾਲ ਸਿੰਘ ,ਨਛੱਤਰ ਸਿੰਘ ਤੇ ਮਲਕੀਤ ਸਿੰਘ ਮੌਜੂਦ ਸਨ ।












