ਚੰਡੀਗੜ੍ਹ 5 ਨਵੰਬਰ ,ਬੋਲੇ ਪੰਜਾਬ ਬਿਊਰੋ;
ਚੰਡੀਗੜ੍ਹ ਤੋਂ ਇਸ ਵੇਲੇ ਦੀ ਬਹੁਤ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਨਿਹੰਗਾਂ ਵੱਲੋਂ ਹਮਦਰਦ ਟੀਵੀ ਦਾ ਐਂਕਰ ਸ਼ਰੇਆਮ ਅਗਵਾ ਕਰ ਲਿਆ ਗਿਆ।
ਨਿਹੰਗ ਪਹਿਲਾਂ ਹਮਦਰਦ ਟੀਵੀ ਦੇ ਦਫ਼ਤਰ ਵਿਖੇ ਦਾਖ਼ਲ ਹੋਏ ਅਤੇ ਉਨ੍ਹਾਂ ਨੇ ਐਂਕਰ ਗੁਰਪਿਆਰ ਸਿੰਘ ਦੇ ਨਾਲ ਗੱਲਬਾਤ ਕੀਤੀ। ਉਸ ਮਗਰੋਂ ਨਿਹੰਗ ਕਿਸੇ ਗੱਲਬਾਤ ਲਈ ਗੁਰਪਿਆਰ ਨੂੰ ਦਫ਼ਤਰ ਤੋਂ ਬਾਹਰ ਲੈ ਗਏ ਅਤੇ ਫਿਰ ਤੁਰੰਤ ਬਾਅਦ ਗੁਰਪਿਆਰ ਨੂੰ ਅਗਵਾ ਕਰਕੇ ਕਿਤੇ ਦੂਰ ਲੈ ਗਏ।












