ਸਮਾਗਮ ਦੌਰਾਨ ਵਿਦਿਅਰਥੀਆਂ ਨੂੰ ਕਰੀਅਰ ਗਾਈਡੈਂਸ, ਮਾਨਸਿਕ ਸਿਹਤ, ਕਿੱਤਾ ਮੁਖੀ ਸਿਖਲਾਈ, ਉੱਚ ਸਿੱਖਿਆ ਲਈ ਉਪਲਬਧ ਵਜ਼ੀਫਿਆਂ ਅਤੇ ਜੀਵਨ ਪ੍ਰਬੰਧਨ ਨਾਲ ਸੰਬੰਧਿਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ
ਰਾਜਪੁਰਾ, 6 ਨਵੰਬਰ ,ਬੋਲੇ ਪੰਜਾਬ ਬਿਊਰੋ;
ਡਿਪਟੀ ਕਮਿਸ਼ਨਰ ਪਟਿਆਲਾ ਦੀ ਅਗਵਾਈ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਪਟਿਆਲਾ ਸੰਜੀਵ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਜ਼ਿਲ੍ਹਾ ਗਾਈਡੈਂਸ ਕਾਊਂਸਲਰ ਇੰਦਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਮਾਸ ਕਾਊਂਸਲਿੰਗ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਇਸ ਸਿਲਸਿਲੇ ਵਿੱਚ ਬਲਾਕ ਕਾਊਂਸਲਰ ਚੰਦਨ ਜੈਨ ਲੈਕਚਰਾਰ ਅੰਗਰੇਜ਼ੀ ਸਸਸਸ ਕਪੂਰੀ ਨੇ ਦੱਸਿਆ ਕਿ ਸਰਕਾਰੀ ਹਾਈ ਸਕੂਲ ਉਪਲਹੇੜੀ ਅਤੇ ਉਗਾਣੀ ਵਿਖੇ ਮਾਸ ਕਾਊਂਸਲਿੰਗ ਸੈਸ਼ਨ ਕਰਵਾਏ ਗਏ। ਸਮਾਗਮ ਦੌਰਾਨ ਵਿਦਿਅਰਥੀਆਂ ਨੂੰ ਕਰੀਅਰ ਗਾਈਡੈਂਸ, ਮਾਨਸਿਕ ਸਿਹਤ, ਕਿੱਤਾ ਮੁਖੀ ਸਿਖਲਾਈ, ਉੱਚ ਸਿੱਖਿਆ ਲਈ ਉਪਲਬਧ ਵਜ਼ੀਫਿਆਂ ਅਤੇ ਜੀਵਨ ਪ੍ਰਬੰਧਨ ਨਾਲ ਸੰਬੰਧਿਤ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਕੂਲ ਹੈੱਡ ਮਿਸਟ੍ਰੈਸ ਨਵਜੋਤ ਕੌਰ ਅਤੇ ਹੈੱਡ ਮਾਸਟਰ ਬੇਅੰਤ ਸਿੰਘ ਦੇ ਸਹਿਯੋਗ ਨਾਲ ਪ੍ਰੋ. ਡਾ. ਮਹਿੰਦਰਪਾਲ ਕੌਰ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ, ਪ੍ਰੋ. ਡਾ. ਬਲਰਾਜ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ, ਫਤਿਹਗੜ੍ਹ ਸਾਹਿਬ, ਰਾਜਿੰਦਰ ਸਿੰਘ ਚਾਨੀ ਐੱਸ. ਐੱਸ. ਮਾਸਟਰ ਸਹਸ ਰਾਜਪੁਰਾ ਟਾਊਨ, ਸੁਖਜੀਤ ਕੌਰ, ਸ਼ੁਸਮਾ ਰਾਣੀ, ਸੰਦੀਪ ਝੰਡੂ ਅਤੇ ਗੁਰਪ੍ਰੀਤ ਸਿੰਘ ਨੇ ਵਿਦਿਅਰਥੀਆਂ ਨੂੰ ਪ੍ਰੇਰਕ ਵਿਚਾਰਾਂ ਰਾਹੀਂ ਆਪਣੀ ਜ਼ਿੰਦਗੀ ਦੇ ਟੀਚੇ ਨਿਰਧਾਰਤ ਕਰਨ ਲਈ ਉਤਸ਼ਾਹਿਤ ਕੀਤਾ।
ਸੈਸ਼ਨ ਦੌਰਾਨ ਵਿਦਿਅਰਥੀਆਂ ਨੇ ਉਤਸਾਹ ਨਾਲ ਭਾਗ ਲਿਆ ਅਤੇ ਵੱਖ-ਵੱਖ ਪ੍ਰਸ਼ਨ ਪੁੱਛ ਕੇ ਆਪਣੇ ਮਨ ਦੇ ਸੰਦੇਹ ਦੂਰ ਕੀਤੇ।












