ਮੁਲਾਜ਼ਮਾਂ ਦੀ ਜਥੇਬੰਦੀ ਦੇ ਆਗੂਆਂ ਵੱਲੋਂ ਪੁਲਿਸ ਤਬਦੀਸ਼ ਨਾਲ ਅਸਹਿਮਤੀ ਪ੍ਰਗਟ ਕੀਤੀ
ਫਤਿਹਗੜ੍ਹ ਸਾਹਿਬ,7, ਨਵੰਬਰ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ);
ਪਿੰਡ ਚਨਾਰਥਲ ਵਿੱਚ ਸੁਖਜਿੰਦਰ ਸਿੰਘ ਦੇ ਕਤਲ ਮਾਮਲੇ ਚ ਉਸ ਦੀ ਧੀ ਜਸਵਿੰਦਰ ਕੌਰ ਨੇ ਥਾਣਾ ਮੂਲੇਪੁਰ ਵਿਖੇ ਆਪਣੇ ਬਿਆਨ ਦਰਜ ਕਰਵਾਇਆ ਹੈ ਜਿਸ ਦੇ ਆਧਾਰ ਪਰ ਮੁਕਦਮਾ ਨੰਬਰ 110 ,ਮਿਤੀ 2/11/25ਅ/ਧ 103(1),61(2)3(5)ਬੀ ਐਨ ਐਸ ਥਾਣਾ ਮੂਲੇਪੁਰ ਵਰ ਖਿਲਾਫ ਰਵਿੰਦਰ ਸਿੰਘ ਪੁੱਤਰ ਸੁਖਜਿੰਦਰ ਸਿੰਘ ਸਮੇਤ ਇਸਦੇ ਨਾ ਮਾਲੁਮ ਸਾਥੀਆਂ ਤੇ ਦਰਜ ਰਜਿਸਟਰ ਕੀਤਾ ਗਿਆ ਸੀ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸੁਭਮ ਅਗਰਵਾਲ ਨੇ ਦੱਸਿਆ ਕਿ ਰਕੇਸ਼ ਯਾਦਵ ਕਪਤਾਨ ਪੁਲੀਸ ,ਇਨਵੈਸਟੀਗੇਸ਼ਨ ਫਤਿਹਗੜ੍ਹ ਸਾਹਿਬ ਅਤੇ ਕੁਲਬੀਰ ਸਿੰਘ ਸਿੱਧੂ ਉਪ ਕਪਤਾਨ ਪੁਲਿਸ ਸਬ ਡਵੀਜ਼ਨ ,ਫਤਿਹਗੜ੍ਹ ਸਾਹਿਬ ਦੀ ਅਗਵਾਈ ਵਿੱਚ ਮੁੱਖ ਅਫਸਰ ਥਾਣਾ ਮੂਲੇਪੁਰ ਅਤੇ ਸਹਾਇਕ ਫਰਾਂਸਿਕ ਅਫਸਰ ਪੱਲਵੀ ਮਲਿਕ ਵੱਲੋਂ ਮੁਕਦਮਾ ਉਕਤ ਦੀ ਤਫਤੀਸ਼ ਟੈਕਨੀਕਲ ਅਤੇ ਵਿਗਿਆਨਿਕ ਢੰਗ ਨਾਲ ਅਮਲ ਵਿੱਚ ਲਿਆਉਂਦੇ ਹੋਏ ਮੁਕਦਮੇ ਵਿੱਚ ਮਿਤੀ 3/11/ 25 ਨੂੰ ਦੋਸ਼ੀ ਰੁਵਿੰਦਰ ਸਿੰਘ ਨੂੰ ਗ੍ਰਿਫਤਾਰ ਕੀਤਾ ਸੀ ਜਿਸ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਸਦਾ ਪਿਤਾ ਸੁਖਜਿੰਦਰ ਸਿੰਘ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬ ਗਿਆ ਸੀ ਤਾਂ ਜਦੋਂ ਸੁਖਜਿੰਦਰ ਸਿੰਘ ਮੱਥਾ ਟੇਕ ਕੇ ਵਾਪਸ ਘਰ ਆਇਆ ਤਾਂ ਰਵਿੰਦਰ ਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੇ ਗਰਦਨ ਦੇ ਪਿੱਛੇ ਪਾਸੇ ਦਾ ਲੋਹੇ ਨਾਲ ਵਾਰ ਕੀਤਾ, ਜਿਸ ਨਾਲ ਸੁਖਜਿੰਦਰ ਸਿੰਘ ਡਿੱਗ ਗਿਆ ਤਾਂ ਰਵਿੰਦਰ ਸਿੰਘ ਉਰਫ ਅਮਨੀ ਨੇ ਦੇ ਹੱਥੋਂ ਲੋਹੇ ਦਾ ਦਾਤ ਡਿੱਗ ਪਿਆ ਜੋ ਰਵਿੰਦਰ ਸਿੰਘ ਨੇ ਚੁੱਕ ਕੇ ਸੁਖਜਿੰਦਰ ਸਿੰਘ ਦੇ ਸਿਰ ਤੇ ਮੂੰਹ ਤੇ ਵਾਰ ਕੀਤੇ ਤੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਘਰ ਦੇ ਅੰਦਰ ਰੱਖ ਕੇ ਘਰ ਨੂੰ ਜਿੰਦਾ ਲਗਾ ਕੇ ਗੱਡੀ ਦਾ ਇੰਤਜਾਮ ਕਰਨ ਲਈ ਚਲੇ ਗਏ। ਫਿਰ ਗੱਡੀ ਦਾ ਇੰਤਜਾਮ ਹੋਣ ਰਵਿੰਦਰ ਸਿੰਘ ਅਤੇ ਰਵਿੰਦਰਪਾਲ ਸਿੰਘ ਉਰਫ ਅਮਨੀ ਨੇ ਸੁਖਜਿੰਦਰ ਸਿੰਘ ਦੀ ਲਾਸ਼ ਭਾਰੀ ਹੋਣ ਕਾਰਨ ਦੋਸ਼ੀ ਮਨੀ ਨੂੰ ਵੀ ਨਾਲ ਲੈ ਲਿਆ ਜਿਸਦੇ ਨਾਲ ਮਿਲ ਕੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਤਰਪਾਲ ਵਿੱਚ ਲਪੇਟ ਕੇ ਗੱਡੀ ਵਿੱਚ ਰਖਾਇਆ ਤੇ ਸਾਰੇ ਘਰ ਦੀ ਸਫਾਈ ਕੀਤੀ। ਰਵਿੰਦਰ ਸਿੰਘ ਨੇ ਆਪਣੇ ਸਾਥੀ ਦੋਸ਼ੀਆਂ ਨਾਲ ਰਲ ਕੇ ਸੁਖਜਿੰਦਰ ਸਿੰਘ ਦੀ ਲਾਸ਼ ਨੂੰ ਗੱਡੀ ਵਿੱਚ ਲਿਜਾ ਕੇ ਨਹਿਰ ਪਿੰਡ ਜਲਖੇੜੀ ਸਰਹੰਦ ਵਿਚ ਸੁੱਟ ਆਏ ਜਿਸਦੇ ਆਧਾਰ ਤੇ ਦੋਸ਼ੀ ਰਵਿੰਦਰ ਪਾਲ ਸਿੰਘ ਉਰਫ ਅਮਨੀ ਪੁੱਤਰ ਮਨਜੀਤ ਸਿੰਘ, ਅਤੇ ਮਨੀ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਚਨਾਰਥਲ ਕਲਾ ਨੂੰ ਨਾਮਜਦ ਕਰਕੇ ਮਿਤੀ 4/11/25 ਗ੍ਰਿਫਤਾਰ ਕੀਤਾ ਗਿਆ ਮੁਕਦਮੇ ਦੀ ਤਬਦੀਸ਼ ਜਾਰੀ ਹੈ। ਸੁਖਜਿੰਦਰ ਸਿੰਘ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿੱਚ ਫਿਟਰ ਦੀ ਪੋਸਟ ਤੇ ਡਿਊਟੀ ਕਰਦਾ ਸੀ, ਉਹ ਲੰਮੇ ਸਮੇਂ ਤੋਂ ਪੰਜਾਬ ਸਟੇਟ ਕਰਮਚਾਰੀ ਦਲ ਹਰੀ ਸਿੰਘ ਟੌਹੜਾ ਦੀ ਜਥੇਬੰਦੀ ਦੇ ਜਿਲ੍ਹਾ ਆਗੂ ਵਜੋਂ ਸਰਗਰਮ ਸੀ, ਪਿਛਲੇ ਕੁਝ ਸਮੇਂ ਤੋਂ ਉਹ ਇਸ ਜਥੇਬੰਦੀ ਨੂੰ ਅਲਵਿਦਾ ਕਹਿ ਕੇ ਪੀ ਡਬਲਿਊ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ (ਰਜਿ)ਵਿੱਚ ਸ਼ਾਮਲ ਹੋਇਆ ਸੀ ,ਪੀ ਡਬਲਿਊ ਡੀ ਫ਼ੀਲਡ ਐਂਡ ਵਰਕਸ਼ਾਪ ਵਰਕਰਜ ਯੂਨੀਅਨ ਦੇ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਦਰਸ਼ਨ ਸਿੰਘ, ਜਨਰਲ ਸਕੱਤਰ ਹਰਜੀਤ ਸਿੰਘ , ਚੇਅਰਮੈਨ ਰਜਿੰਦਰਪਾਲ ਤਿੱਬਤਪਰ ਨੇ ਦੱਸਿਆ ਕਿ ਸੁਖਜਿੰਦਰ ਸਿੰਘ ਮੁਲਾਜ਼ਮਾ ਦੀਆਂ ਮੰਗਾਂ ਸਬੰਧੀ ਸੰਘਰਸ਼ਸ਼ੀਲ ਸੀ, ਭਾਵੇਂ ਕਿ ਉਸ ਦੀ ਪਤਨੀ ਨਾਲ ਤਲਾਕ ਹੋ ਗਿਆ ਸੀ ਪ੍ਰੰਤੂ ਉਹ ਆਪਣੀ ਨੌ ਨੂੰ ਧੀ ਨਾਲੋਂ ਵੱਧ ਸਤਿਕਾਰ ਦਿੰਦਾ ਸੀ, ਜਥੇਬੰਦੀ ਪੁਲਿਸ ਵੱਲੋਂ ਕੀਤੀ ਗਈ ਤਬਦੀਸ਼ ਨਾਲ ਸਹਿਮਤ ਨਹੀਂ ਹੈ, ਕਿਉਂਕਿ 25-30 ਸਾਲਾਂ ਦੀ ਨੌਕਰੀ ਦੌਰਾਨ ਇਸ ਸਬੰਧੀ ਸੁਖਜਿੰਦਰ ਸਿੰਘ ਤੇ ਕੋਈ ਦੋਸ਼ ਨਹੀਂ ਹੈ, ਇਹਨਾਂ ਮੰਗ ਕੀਤੀ ਕਿ ਇਸ ਕੇਸ ਦੀ ਬਰੀਕੀ ਨਾਲ ਜਾਂਚ ਕੀਤੀ ਜਾਵੇ।












