ਯੂਨੀਵਰਸਿਟੀ ਬਚਾਓ ਸਾਂਝਾ ਮੋਰਚਾ ਦੇ ਸੰਘਰਸ਼ ਦੀ ਹਮਾਇਤ
ਫ਼ਤਹਿਗੜ੍ਹ ਸਾਹਿਬ,7, ਨਵੰਬਰ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ (ਰਜਿ) ਦੀ ਸ੍ਰੀ ਫਤਿਹਗੜ੍ਹ ਸਾਹਿਬ ਦੀ ਇਕਾਈ ਦੀ ਮਹੀਨੇਵਾਰ ਮੀਟਿੰਗ ਇਥੇ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ,ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਜਸਵਿੰਦਰ ਸਿੰਘ ਆਹਲੂਵਾਲੀਆ ਨੇ ਦੱਸਿਆ ਕਿ ਜਨਰਲ ਸਕੱਤਰ ਸ੍ਰੀ ਧਰਮ ਪਾਲ ਅਜਾਦ ਨੇ ਕੀਤਾ ਮੀਟਿੰਗ ਵਿੱਚ ਵੱਖ ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਰੱਖਦੇ ਹੋਏ, ਸਰਕਾਰ ਦੀ ਪੈਨਸ਼ਨਰਾਂ ਦੀਆਂ ਮੰਗਾਂ ਬਾਰੇ ਪੰਜਾਬ ਸਰਕਾਰ ਨੇ ਚੁੱਪੀ ਵੱਟੀ ਹੋਈ ਹੈ ਕਰਨੈਲ ਸਿੰਘ ਬੱਸੀ ਪਠਾਣਾਂ ਨੇ ਕਿਹਾ ਕਿ ਇਹ ਮੁੱਖ ਮੰਤਰੀ ਨੇ ਹੀ ਦੁੱਖ ਮੰਤਰੀ ਹੈ ਜਿਸ ਨੇ ਪੈਨਸ਼ਨਰਾਂ ਤੇ ਹਾਲੇ ਤੱਕ 6 ਵਾ ਪੇ ਕਮਿਸ਼ਨ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾਂ ਇਸ ਲਈ 16 ਨਵੰਬਰ 2025 ਨੂੰ ਮੁੱਖ ਮੰਤਰੀ ਦੇ ਜ਼ਿਲ੍ਹੇ ਵਿੱਚ ਹੋ ਰਹੀ ਰੈਲੀ ਵਿਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਪ੍ਰੇਮ ਸਿੰਘ ਨਲੀਨਾ ਨੇ ਸਰਕਾਰ ਦੀ ਇਸ ਗੱਲੋਂ ਨਿੰਦਾ ਕੀਤੀ ਕਿ ਸਰਕਾਰ ਨੇ ਮੁਲਾਜ਼ਮਾਂ/ ਪੈਨਸ਼ਨਰਾਂ ਦਾ 16% ਡੀ ਏ ਦੱਬ ਕੇ ਰੱਖਿਆ ਹੋਇਆ ਹੈ ਉਨਾਂ ਮੰਗ ਕੀਤੀ ਕਿ ਸਰਕਾਰ ਕੇਂਦਰ ਦੀ ਤਰਜ਼ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਪੈਨਸ਼ਨਰਾਂ ਨੂੰ 58% ਦੇਣ ਬੁਲਾਰਿਆਂ ਨੇ ਕਿਹਾ ਕਿ ਪੈਨਸ਼ਨ ਨੂੰ 2,59 ਗੁਣਾਕ ਨਾਲ ਪੈਨਸ਼ਨ ਦਿੱਤੀ ਜਾਵੇ ਨੋਸਨਲ ਫਿਕਸਸੇਸਨ ਨਾਲ ਪੈਨਸ਼ਨਾਂ ਫਿਕਸ ਕੀਤੀਆਂ ਜਾਣ ਪ੍ਰੀਤਮ ਸਿੰਘ ਨਾਗਰਾ ਨੇ 31/10/2025 ਤੱਕ ਦਾ ਹਿਸਾਬ ਕਿਤਾਬ ਮੈਂਬਰਾਂ ਨਾਲ ਸਾਂਝਾ ਕੀਤਾ ਗਿਆ ਅਤੇ ਸਰਕਾਰ ਦੇ ਅੜੀਅਲ ਵਤੀਰੇ ਦੀ ਨਿੰਦਾ ਕੀਤੀ ਪ੍ਰਧਾਨ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਅਤੇ ਸੂਬਾ ਮੀਤ ਪ੍ਰਧਾਨ ਸ੍ਰੀ ਹਰਚੰਦ ਸਿੰਘ ਪੰਜੋਲੀ ਨੇ ਕਿਹਾ ਕਿ ਜਿਥੇ ਸਾਡੀ ਜਥੇਬੰਦੀ ਆਪਣੀਆਂ ਮੰਗਾਂ ਲਈ ਸੰਘਰਸੀਲ ਹੈ ਉਥੇ ਅਸੀ ਪੰਜਾਬ ਯੁਨੀਵਰਸਟੀ ਬਚਾਉ ਸਾਝਾ ਫਰੰਟ ਅਧਿਆਪਕ ਅਤੇ ਵਿਦਿਆਰਥੀ ਵੱਲੋਂ ਐਕਸ਼ਨ ਦੀ ਪੂਰੀ ਹਮਾਇਤ ਕਰਦੀ ਹੈ ਅਤੇ ਸਰਕਾਰ ਤੋ ਮੰਗ ਕਰਦੀ ਹੈ ਕਿ ਲੋਕਤੰਤਰ ਮਾਰੂ ਨੋਟੀਫ਼ਿਕੇਸ਼ਨ ਜਾ,ਰੀ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨਟ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਲੋਕਤੰਤਰ,,ਮਾਰੂ ਨੋਟੀਫਿਕੇਸ ਤਰੁੰਤ ਰੱਦ ਕਰਕੇ ਸੈਨੇਟ ਦੀਆ ਚੋਣਾਂ ਦਾ ਐਲਾਨ ਕੀਤਾ ਜਾਵੇ ਕੁਲਵੰਤ ਸਿੰਘ ਢਿੱਲੋਂ ਹੜ੍ਹ ਪੜੀਤਾ ਲਈ 12000/ਹਜ਼ਾਰ ਇੱਕਠੇ ਕਰਕੇ ਜੱਥੇਬੰਦੀ ਦੇ ਸੁਪਰਦ ਕੀਤੀ ਮੀਟਿੰਗ ਵਿੱਚ ਹਾਜ਼ਰ ਸਨ ਜਸਵਿੰਦਰ ਸਿੰਘ ਆਹਲੂਵਾਲੀਆ, ਕਿਰਸਾਨ ਲਾਲ ਚਰਨਥਾਲ,ਧਰਮ ਪਾਲ ਅਜਾਦ, ਮਹਿੰਦਰ ਸਿੰਘ ਜੱਲਾ, ਕੁਲਵੰਤ ਸਿੰਘ ਢਿੱਲੋਂ, ਨੇਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਉਨ੍ਹਾਂ ਨੇ ਕਿਹਾ ਕਿ ਜੇ ਸਰਕਾਰ ਉਨਾਂ ਖਿਲਾਫ਼ ਕੰਧ ਤੇ ਲਿਖਿਆ ਪੜ ਲੈਣ ਉਹ ਬਜ਼ੁਰਗ ਪੈਨਸ਼ਨ ਨਾਲ ਧੱਕਾ ਕਰਨਾ ਬੰਦ ਕਰੇ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ 2,59 ਦਾ ਗੁਣਾਕ 58% ਡੀ ਏ ਦੀਆ ਰਹਿੰਦੀਆਂ ਕਿਸ਼ਤਾਂ ਦੇ ਬਕਾਏ,ਕੈਸ ਲੈਸ ਸਕੀਮ ਮੁੜ ਚਾਲੂ ਕੀਤੀ ਜਾਵੇ ਬੱਝਵਾਂ ਮੈਡੀਕਲ ਭੱਤਾ 2000/ ਰੁਪਏ ਕੀਤਾ ਜਾਵੇ
ਅੰਤ ਵਿੱਚ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਆਏ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ 16 ਨਵੰਬਰ ਦੀ ਰੈਲੀ ਵਿਚ ਜਾਣ ਲਈ ਮੈਬਰਾ ਨੂੰ ਅਪੀਲ ਕੀਤੀ ਸਾਰੇ ਮੈਬਰਾ ਨੂੰ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਮੀਟਿੰਗ ਵਿੱਚ ਹਾਜ਼ਰ ਸਨ ਪਰਮਜੀਤ ਸਿੰਘ ਅਮਲੋਹ, ਮੱਘਰ ਸਿੰਘ ਅਮੋਲਹ, ਸੁੱਚਾ ਸਿੰਘ ਨਬੀਪੁਰ, ਭੁਪਿੰਦਰ ਸਿੰਘ ,ਖੇਮ ਸਿੰਘ ਸੁਰਜੀਤ ਸਿੰਘ, ਤਰਸੇਮ ਸਿੰਘ ਬਧੋਛੀ,ਜੋਗਾ ਸਿੰਘ,ਇਕਬਾਲ ਸਿੰਘ ,ਅਵਤਾਰ, ਸਿੰਘ ਕਲੋਦੀ ਸ਼ਿੰਗਾਰਾ ਸਿੰਘ ਭੜੀ ਅਵਤਾਰ ਸਿੰਘ ਨਾਜ਼ਰ ਸਿੰਘ ਬਲਬੀਰ ਸਿੰਘ,ਉਮ ਪ੍ਰਕਾਸ਼ ਬੱਸੀ ਪਠਾਣਾਂ,ਹਰਚੰਦ ਸਿੰਘ, ਸ਼ੇਰ ਸਿੰਘ












