ਮੋਹਾਲੀ 7 ਨਵੰਬਰ ,ਬੋਲੇ ਪੰਜਾਬ ਬਿਊਰੋ :
ਸਮਾਜ ਸੇਵਾ ਦੇ ਖੇਤਰ ਵਿੱਚ ਇਲਾਕੇ ਦੀ ਸਿਰਮੋਰ ਸੰਸਥਾ -ਸਰਬ ਸਾਂਝਾ ਵੈਲਫੇਅਰ ਸੋਸਾਇਟੀ ਸੈਕਟਰ 90-91 ਦੀ ਤਰਫੋਂ ਮਲੋਆ ਪਿੰਡ ਵਿੱਚ ਦੋ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਨੂੰ ਵਿਆਹ ਦਾ ਸਮਾਨ ਦਿੱਤਾ ਗਿਆ, ਇਸ ਮੌਕੇ ਤੇ ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ- ਸਟੇਟ ਐਵਾਰਡੀ ਨੇ ਦੱਸਿਆ ਕਿ ਦੋ ਧੀਆਂ ਦੇ ਵਿਆਹ ਦਾ ਸਮਾਨ ਦੇਣ ਦਾ ਫੈਸਲਾ ਸੰਸਥਾ ਵੱਲੋਂ ਕੀਤਾ ਗਿਆ ਸੀ ਅਤੇ ਅੱਜ ਇਹਨਾਂ ਧੀਆਂ ਨੂੰ ਸਮਾਨ ਦੇ ਨਾਲ- ਨਾਲ ਨਕਦੀ ਵੀ ਪ੍ਰਦਾਨ ਕੀਤੀ ਗਈ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਟੇਟ ਐਵਾਰਡੀ ਅਤੇ ਸੁਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਸੰਸਥਾ ਦੀ ਤਰਫੋਂ ਕੁਝ ਦਿਨ ਪਹਿਲਾਂ ਹੀ ਸੈਕਟਰ 90-91 ਵਿਖੇ ਸਥਿਤ ਗੁਰੂਦੁਆਰਾ ਨਾਨਕ ਦਰਬਾਰ ਵਿਖੇ 10 ਜਰੂਰਤਮੰਦ ਧੀਆਂ ਦੇ ਵਿਆਹ ਕਰਵਾਏ ਸਨ,ਧੀਆਂ ਦੇ ਵਿਆਹ ਮੌਕੇ ਆਸ਼ੀਰਵਾਦ ਦੇਣ ਦੇ ਲਈ ਹਲਕਾ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਕੇ ਦੇ ਮੁਹਤਰਮ ਵਿਅਕਤੀਆਂ ਨੇ ਸ਼ਮੂਲੀਅਤ ਕੀਤੀ ਸੀ। ਅਤੇ ਧੀਆਂ ਨੂੰ ਵਿਆਹ ਸਮਾਗਮ ਦੇ ਦੌਰਾਨ ਘਰੇਲੂ ਜਰੂਰਤ ਦਾ ਲੋੜੀਂਦਾ ਸਮਾਨ ਵੀ ਦਿੱਤਾ ਗਿਆ ਸੀ, ਸੁਸਾਇਟੀ ਵੱਲੋਂ ਇਸ ਤਰ੍ਹਾਂ ਦੇ ਉਪਰਾਲੇ ਅੱਗੇ ਵੀ ਜਾਰੀ ਰੱਖੇ ਜਾਣਗੇ, ਸੁਸਾਇਟੀ ਪ੍ਰਧਾਨ ਨੇ ਦੱਸਿਆ ਕਿ ਸਾਡੇ ਲਈ ਇਹ ਬੇਹਦ ਖੁਸ਼ੀ ਅਤੇ ਤਸੱਲੀ ਭਰੀ ਖਬਰ ਹੈ ਕਿ ਸਮਾਜ ਸੇਵਾ ਦੇ ਕੰਮਾਂ ਦੇ ਵਿੱਚ ਸੰਸਥਾ ਦੇ ਮੈਂਬਰ ਸਾਹਿਬਾਨ ਦੀ ਤਰਫੋਂ ਹਮੇਸ਼ਾ ਅਗਾਹ ਵਧੂ ਭੂਮਿਕਾ ਨਿਭਾਈ ਜਾਂਦੀ ਹੈ। ਅਤੇ ਹਰ ਸੰਸਥਾ ਦੇ ਨੁਮਾਇੰਦਿਆਂ ਮੈਂਬਰ ਵੱਲੋਂ ਅਗਾਹ ਹੋ ਕੇ ਆਪੋ- ਆਪਣੀ ਜਿੰਮੇਵਾਰੀ ਲਈ ਜਾਂਦੀ ਹੈ, ਇਸ ਮੌਕੇ ਤੇ ਇਲਾਵਾ ਗੁਰਦੀਪ ਸਿੰਘ- ਟਿਵਾਣਾ , ਨਿਹਾਲ ਸਿੰਘ- ਵਿਰਕ , ਗਾਬਾ ਸਾਹਿਬ, ਬਚਿੱਤਰ ਸਿੰਘ ਵੀ ਹਾਜ਼ਰ ਸਨ,












