ਸਾਨੂੰ ਪੰਜਾਬ ‘ਚ ਸਰਕਾਰੀ ਪਾਗਲਖਾਨੇ ਖ਼ੋਲ੍ਹਣੇ ਪੈਣੇ- ਭਗਵੰਤ ਮਾਨ ਦਾ ਵੱਡਾ ਬਿਆਨ

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 9 ਨਵੰਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਦੇ ਅੰਦਰ ਸਾਨੂੰ ਸਰਕਾਰੀ ਪਾਗਲਖਾਨੇ ਖੋਲ੍ਹਣੇ ਪੈਣੇ ਹਨ, ਜਿਸ ਤਰੀਕੇ ਦੇ ਨਾਲ ਵਿਰੋਧੀ ਧਿਰ ਦੇ ਲੀਡਰ ਬਦਮਾਸ਼ੀ ਕਰ ਰਹੇ ਨੇ, ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸਿਸ਼ ਕਰ ਰਹੇ ਨੇ। ਇਹ ਕਹਿਣਾ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ। ਮਾਨ ਨੇ ਕਿਹਾ ਕਿ ਮੈਨੂੰ ਲੱਗਦੈ ਇਹ ਹਿੱਲ ਗਏ ਨੇ। ਮੈਂ ਜਦੋਂ ਸਾਡੀ ਨਵੀਂ ਨਵੀਂ ਸਰਕਾਰ ਬਣੀ ਸੀ ਤਾਂ, ਉਦੋਂ ਕਿਹਾ ਸੀ ਕਿ ਇਹ (ਅਕਾਲੀ ਕਾਂਗਰਸੀ) 2025-26 ਦੇ ਨੇੜੇ ਤੇੜੇ ਪਾਗਲ ਹੋ ਜਾਣਗੇ, ਹੁਣ ਉਹ ਵੇਲਾ ਆ ਗਿਆ ਹੈ। ਮੇਰੀ ਕਹੀ ਗੱਲ ਸੱਚ ਸਾਬਤ ਹੋ ਗਈ। ਲੱਗਦੈ ਹੁਣ ਇਹ ਸਰਕਾਰੀ ਖਰਚਾ ਫਿਰ ਕਰਵਾਉਣਗੇ। ਸਾਨੂੰ ਪਾਗਲਖਾਨੇ ਖੋਲ੍ਹਣੇ ਪੈਣਗੇ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਲੱਗਦੈ ਨਵਜੋਤ ਸਿੱਧੂ ਦਾ ਟੂਣਾ ਟੱਪ ਗਿਆ, ਤਾਂ ਹੀ ਰੋਜ਼ ਨਵੇਂ ਨਵੇਂ ਪੰਗੇ ਪਾਈ ਜਾ ਰਿਹੈ। ਸੀਐੱਮ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਹਿ ਚੁੱਕਾ ਸੀ ਕਿ ਇਹ ਪਾਗਲ ਹੋ ਜਾਣਗੇ, ਇਹ ਹੁਣ ਨੌਰਮਲ ਦਿਮਾਗ ਵਾਲੇ ਨਹੀਂ ਨੇ, ਪਾਗਲ ਹੋ ਚੁੱਕੇ ਨੇ। 

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।