ਕਰਨਵੀਰ ਸਿੰਘ ਨੇ 37ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਜਿੱਤੇ ਸਿਲਵਰ ਤੇ ਬਰਾਉਨਜ ਮੈਡਲ
ਪਟਿਆਲਾ 9 ਨਵੰਬਰ ,ਬੋਲੇ ਪੰਜਾਬ ਬਿਊਰੋ :
37ਵੀਆਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਸੰਪੰਨ ਹੋਈ ਹੈ। ਉਸ ਵਿੱਚ ਫਲਾਇੰਗ ਵੀਲਜ਼ ਰੋਲਰ ਸਕੇਟਿੰਗ ਕਲੱਬ ਪਟਿਆਲਾ ਦੇ ਖਿਡਾਰੀਆਂ ਨੇ ਚੰਗੀਆਂ ਮੱਲਾਂ ਮਾਰੀਆਂ ਹਨ। ਜਿਸ ਵਿੱਚ ਮਹਿਸ਼ਿਕਾ ਖੰਡੇਲਵਾਲ ਗੋਲਡ ਅਤੇ ਬਰੋਂਜ ਮੈਡਲ, ਕਰਨਵੀਰ ਸਿੰਘ ਸਿਲਵਰ ਅਤੇ ਬਰੋਂਜ ਮੈਡਲ ਚਰਚਿਤ ਸ਼ਰਮਾ ਸਿਲਵਰ ਅਤੇ 2 ਬਰੋਂਜ ਮੈਡਲ ,ਤਾਹਿਰਾ ਸਿਲਵਰ ਅਤੇ ਬਰੋਂਜ ਮੈਡਲ, ਜੈਜਵੀਰ ਸਿੰਘ ਬਰੋਂਜ ਮੈਡਲ, ਗਰਵਿਤ ਸਿੰਘ ਭਾਟੀ ਨੇ ਬਰੋਂਜ ਮੈਡਲ ਜਿੱਤੇ ਹਨ। ਇਸ ਮੌਕੇ ਤੇ ਫਲਾਇੰਗ ਵੀਲਜ ਰੋਲਰ ਸਕੇਟਿਂਗ ਕਲੱਬ ਪਟਿਆਲਾ ਦੇ ਕੋਚ ਜਗਤਾਰ ਸਿੰਘ ਅਤੇ ਕੋਚ ਪਰਮਜੀਤ ਸਿੰਘ ਸੋਹੀ ਨੇ ਦੱਸਿਆ ਦੱਸਿਆ ਕਿ ਜਿਹੜੇ ਖਿਡਾਰੀ ਮੈਡਲ ਜਿੱਤ ਕੇ ਆਏ ਨੇ ਉਹਨਾਂ ਨੇ ਆਪਣਾ ਤੇ ਆਪਣਾ ਮਾਤਾ ਪਿਤਾ ਅਤੇ ਕਲੱਬ ਦਾ ਨਾਮ ਰੋਸ਼ਨ ਕੀਤਾ ਹੈ। ਤੇ ਨਾਲ ਹੀ ਸਮੂਹ ਖਿਡਾਰੀਆਂ ਨੂੰ ਵਧਾਈ ਵੀ ਦਿੱਤੀ।















