ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ, ਨਾਮੀ ਹਸਪਤਾਲ ਦੇ ਅਧਿਕਾਰੀ ਦੀ ਵੀ ਆਡੀਓ ਬਣੀ ਚਰਚਾ ਦਾ ਵਿਸ਼ਾ
ਬਠਿੰਡਾ 12 ਨਵੰਬਰ ,ਬੋਲੇ ਪੰਜਾਬ ਬਿਊਰੋ;
ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਦੇ ਵੱਡੇ ਮਹਾਂਨਗਰਾਂ ਵਿਚ ਸ਼ੁਮਾਰ ਹੋਏ ਬਠਿੰਡਾ ਸ਼ਹਿਰ ਵਿਚ ਨਾਮੀ ਹਸਪਤਾਲਾਂ ਅਤੇ ਐਬੂਲੈਂਸ ਹਸਪਤਾਲਾਂ ਦੇ ਆਪਸੀ ਕਥਿਤ ਗਠਜੋੜ ਦੀਆਂ ਚਰਚਾਵਾਂ ਗਲੀ-ਗਲੀ ਹੋ ਰਹੀਆਂ ਹਨ। ਦੀਵਾਲੀ ਮੌਕੇ ਇੱਕ ਨਾਮੀ ਹਸਪਤਾਲ ਵੱਲੋਂ ਸ਼ਹਿਰ ਦੇ ਇੱਕ ਹੋਟਲ ਵਿਚ ਕੁੱਝ ਐਂਬੁਲੈਂਸ ਸੰਚਾਲਕਾਂ ਨੂੰ ਪਾਰਟੀ-ਸ਼ਾਰਟੀ ਕਰਨ ਦੀਆਂ ਖ਼ਬਰਾਂ ਤੋਂ ਬਾਅਦ ਹੁਣ ਜਿੱਥੇ ਇੱਕ ਐਬੁਲੈਂਸ ਸੰਚਾਲਕ ਨੂੰ ‘ਟੋਫ਼ੀਆ’ ਦੇਣ ਦੀ ਆਡੀਓ ਵਾਈਰਲ ਹੋ ਰਹੀ ਹੈ, ਉਥੇ ਏਮਜ਼ ਦੇ ਸਾਹਮਣੇ ਆਪਣੇ ਇੱਕ ਨਜ਼ਦੀਕੀ ਰਿਸ਼ਤੇਦਾਰ ਨੂੰ ਜੈਪੁਰ ਹਸਪਤਾਲ ਲਿਜਾ ਰਹੇ ਇੱਕ ਐਬੁਲੈਂਸ ਚਾਲਕ ਨੂੰ ਕੁੱਝ ਐਬੁਲੈਂਸ ਸੰਚਾਲਕਾਂ ਵੱਲੋਂ ਰਾਸਤੇ ਵਿਚ ਘੇਰਨ ਦੀ ਵੀਡੀਓ ‘ਤੇ ਲੋਕਾਂ ਵੱਲੋਂ ਕਾਫ਼ੀ ਨਰਾਜ਼ਗੀ ਜਤਾਈ ਜਾ ਰਹੀ ਹੈ।
ਹਾਲਾਂਕਿ ਇਹ ਮਾਮਲਾ ਪੁਲਿਸ ਕੋਲ ਵੀ ਪੁੱਜਿਆ ਤੇ ਪਤਾ ਚੱਲਿਆ ਹੈ ਕਿ ਇਸ ਮਾਮਲੇ ਵਿਚ ਬਦਨਾਮੀ ਹੁੰਦੀ ਹੁੰ ਵੇਖ ਐਬੁਲੇਂਸ ਵਾਲਿਆਂ ਵੱਲੋਂ ਵਿਚ ਪੈ ਕੇ ਰਾਜ਼ੀਨਾਮਾ ਕਰਵਾ ਦਿੱਤਾ ਗਿਆ ਪ੍ਰੰਤੂ ਇਸ ਘਟਨਾ ਨੇ ਏਮਜ਼ ਪੁਲਿਸ ਚੌਕੀ ਉੱਪਰ ਵੀ ਸਵਾਲੀਆਂ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ ਕਿ ਸ਼ਰੇਆਮ ਹੋ ਰਹੀ ਇਸ ਗੁੰਡਾਗਰਦੀ ਦੀ ਵੀਡੀਓ ਦੇ ਮਾਮਲੇ ਨੂੰ ਪੁਲਿਸ ਵੱਲੋਂ ਵੀ ਠੰਢੇ ਬਸਤੇ ਵਿਚ ਪਾ ਦਿੱਤਾ ਗਿਆ। ਜਿਕਰਯੋਗ ਹੈਕਿ ਕੁੱਝ ਦਿਨ ਪਹਿਲਾਂ ਰਾਜਸਥਾਨ ਤੋਂ ਇੱਕ ਐਬੁਲੇਂਸ ਸੰਚਾਲਕ ਆਪਣੇ ਰਿਸ਼ਤੇਦਾਰ ਨੂੰ ਏਮਜ਼ ਬਠਿੰਡਾ ਦੇ ਵਿਚ ਲੈ ਕੇ ਆਇਆ ਸੀ ਪ੍ਰੰਤੂ ਹਾਲਾਤ ਖਰਾਬ ਹੋਣ ਕਾਰਨ ਏਮਜ਼ ਬਠਿੰਡਾ ਵਿਚੋਂ ਉਕਤ ਮਰੀਜ਼ ਨੂੰ ਵਾਪਸ ਰੈਫ਼ਰ ਕਰ ਦਿਤਾ ਗਿਆ। ਇਸ ਦੌਰਾਨ ਜਦ ਉਹੀ ਐਬੁਲੇਂਸ ਵਾਲਾ ਮਰੀਜ਼ ਨੂੰ ਵਾਪਸ ਲਿਜਾਣ ਲੱਗਿਆ ਤਾਂ ਬਠਿੰਡਾ ਏਮਜ਼ ਦੇ ਗੇਟ ਉੱਪਰ ਖੜੀਆਂ ਐਬੁਲੇਂਸ
ਦੇ ਝੁੰਡ ਵਿਚੋਂ ਇੱਕ ਐਬੁਲੇਂਸ ਵਿਚ ਬੈਠ ਕੇ ਕੁੱਝ ਲੋਕ ਉਸਦੇ ਪਿੱਛੇ ਪੈ ਗਏ ਤੇ ਗੱਡੀ ਵਿਚ ਮਰੀਜ਼ ਹੋਣ ਦੇ ਬਾਵਜੁਦ ਉਸਨੂੰ ਜੁਬਰੀ ਰੋਕਣ ਦੀ ਕੋਸਿਸ ਕੀਤੀ। ਇਸ ਘਟਨਾ ਦੀ ਵਾਈਰਲ ਹੋਈ ਵੀਡੀਓ ਵਿਚ ਇਹ ਸਾਰਾ ਕੁੱਝ ਦੇਖਿਆ ਜਾ ਸਕਦਾ। ਇਸ ਮਸਲੇ ਸਬੰਧੀ ਜਦ ਡੀਐਸਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਿਕਾਇਤ ਜਰੂਰ ਆਈ ਸੀ ਪ੍ਰੰਤੂ ਮੁਦਈ ਧਿਰ
ਸਿਕਾਇਤ ਦੇਣ ਤੋਂ ਬਾਅਦ ਵਾਪਸ ਨਹੀਂ ਆਈ ਤੇ ਦੋਨਾਂ ਧਿਰਾਂ ਵਿਚਕਾਰ ਬਾਹਰ ਰਾਜ਼ੀਨਾਮਾ ਹੋਣ ਬਾਰੇ ਪਤਾ ਚੱਲਿਆ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਮਾਮਲਾ ਗੰਭੀਰ ਹੈ, ਜਿਸਦੇ ਚੱਲਦੇ ਉਹ ਖੁਦ ਉਥੇ ਜਾਣਗੇ। ਦੂਜੇ ਪਾਸੇ ਖੁਦ ਨੂੰ ਐਬੁਲੇਂਸ ਯੂਨੀਅਨ ਏਮਜ਼ ਦੇਪ੍ਰਧਾਨ ਦੱਸਣ ਵਾਲੇ ਗੁਰਸੇਵਕ ਸਿੰਘ ਨੇ ਸੰਪਰਕ ਕਰਨ ‘ਤੇ ਦਾਅਵਾ ਕੀਤਾ ਕਿ ਇਹ ਘਟਨਾ ਬਹੁਤ ਮਾੜੀ ਹੈ ਤੇ ਅਜਿਹਾ ਕਰਨ ਵਾਲਿਆਂ ਨੇ ਮੁਆਫ਼ੀ ਮੰਗ ਲਈ ਹੈ। ਉਨ੍ਹਾਂ ਕਿਹਾ ਕਿ ਅੱਗੇ ਤੋਂ ਅਜਿਹੀ ਘਟਨਾ ਨਹੀਂ ਵਾਪਰੇਗੀ, ਇਸਦੇ ਲਈ ਯਕੀਨੀ ਬਣਾਇਆ ਜਾ ਰਿਹਾ।
ਉਧਰ, ਦੂਜੇ ਪਾਸੇ ਸ਼ਹਿਰ ਦੇ ਇੱਕ ਨਾਮੀ ਪ੍ਰਾਈਵੇਟ ਹਸਪਤਾਲ ਦੇ ਅਧਿਕਾਰੀ ਅਤੇ ਸ਼੍ਰੀ ਮੁਕਤਸਰ ਸਾਹਿਬ ਨਾਲ ਸਬੰਧਤ ਇੱਕ ਸਮਾਜ ਸੇਵੀ ਸੁਸਾਇਟੀ ਸ਼੍ਰੀ ਸਾਲਾਸਰ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਅਹੁੱਦੇਦਾਰ ਵਿਚਕਾਰ ਹੋਈ ਗੱਲਬਾਤ ਦੀ ਆਡੀਓ ਵੀ ਸ਼ੋਸਲ ਮੀਡੀਆ ‘ਤੇ ਖੂਬ ਵਾਈਰਲ ਹੋਰਹੀ ਹੈ। ਖੁਦ ਨੂੰ ਪਾਰਕ ਹਸਪਤਾਲ ਦਾ ਅਧਿਕਾਰੀ ਦੱਸਣ ਵਾਲਾ ਪੰਕਜ਼ ਸੋਨੀ ਨਾਂ ਦਾ ਵਿਅਕਤੀ ਉਕਤ
ਸੁਸਾਇਟੀ ਦੇ ਅਹੁੱਦੇਦਾਰ ਟਿੰਕੂ ਨੂੰ ਆਪਣੀਆਂ ਐਬੁਲੇਂਸਾਂ ਰਾਹੀਂ ਮਰੀਜ਼ ਆਪਣੇ ਹਸਪਤਾਲ ਵਿਚ ਲਿਆਉਣ ਲਈ ਕਹਿ ਰਿਹਾ ਤੇ ਇਸਦੇ ਬਦਲੇ ਨਗਦ ਅਦਾਇਗੀ ਵਾਲੇ ਇੱਕ ਮਰੀਜ਼ ਨੂੰ ਲਿਆਉਣ ਲਈ 5 ਟੋਫ਼ੀਆ( ਪੰਜ ਹਜ਼ਾਰ) ਅਤੇ ਹੋਰਨਾਂ ਕਾਰਡਾਂ ਦੇ ਹਿਸਾਬ ਨਾਲ 3,2 ਅਤੇ 1 ਟੋਫ਼ੀ ਦੇਣ ਬਾਰੇ ਕਿਹਾ ਜਾ ਰਿਹਾ। ਇਸ ਵਾਈਰਲ ਆਡੀਓ ਸਬੰਧੀ ਸੰਪਰਕ ਕਰਨ ‘ਤੇ ਪੰਕਜ ਸੋਨੀ ਨਾਂ ਦੇ ਵਿਅਕਤੀ ਨੇ ਗੱਲ ਨੂੰ ਗੋਲਮੋਲ ਕਰਦਿਆਂ ਕਿਹਾ ਕਿ ਇਹ ਕੋਈ ਮੁੱਦਾ ਨਹੀਂ ਅਤੇ ਮਿਲਣ ਦੀ ਗੱਲ ਕੀਤੀ ਅਤੇ ਫੋਨ ਕੱਟ ਦਿੱਤਾ। ਦੂਜੇ ਪਾਸੇ ਟਿੰਕੂ ਨਾਂ ਦੇ ਵਿਅਕਤੀ ਨੇ ਦਸਿਆ ਕਿ ਉਸਦੇ ਕੋਲ ਦੋ ਐਬੁਲੇਂਸਾਂ ਹਨ ਪ੍ਰੰਤੂ ਅੱਜ ਤੱਕ ਉਸਨੇ ਪੈਸੇ ਦੇ ਲਈ ਕੋਈ ਗਲਤ ਕੰਮ ਨਹੀਂ ਕੀਤਾ ਤੇ ਇਹ ਫੋਨ ਦੀ ਆਡੀਓ ਵਿਚ ਸਪੱਸ਼ਟ ਹੈਕਿ ਇਸ ਫ਼ੋਨ ਕਰਨ ਵਾਲੇ ਵਿਅਕਤੀ ਨੂੰ ਵੀ ਢੁਕਵਾਂ ਜਵਾਬ ਦਿੱਤਾ ਹੈ।ਬਹਰਹਾਲ ਦੋ-ਤਿੰਨ ਦਿਨਾਂ ਵਿਚ ਵਾਪਰੀਆਂ ਇਹ ਘਟਨਾਵਾਂ ਜਿੰਦਗੀ-ਮੌਤ ਦੀ ਲੜਾਈ ਲੜ ਰਹੇ ਮਰੀਜ਼ਾਂ ਅਤੇ ਉਨ੍ਹਾਂ ਨੂੰ ਬਚਾਉਣ ਵਿਚ ਲੱਗੇਪ੍ਰ ਵਾਰਾਂ ਦੀਆਂ ਭਾਵਨਾਵਾਂ ਨੂੰ ਕਾਫ਼ੀ ਠੇਸ ਪਹੁੰਚਾ ਰਹੀਆਂ ਹਨ ।












